ਨੈਸ਼ਨਲ ਡੈਸਕ- ਕਾਰ ਅਤੇ ਸਿਹਤ ਬੀਮੇ ਤੋਂ ਬਾਅਦ ਹੁਣ ਰਿਲੇਸ਼ਨਸ਼ਿਪ ਬੀਮਾ ਹੋ ਰਿਹਾ ਹੈ। ਸੁਣਨ 'ਚ ਭਾਵੇਂ ਅਜੀਬ ਲੱਗੇ ਪਰ ਇਕ ਸਟਾਰਟਅੱਪ ਨੇ ਅਜਿਹਾ ਕਰ ਦਿਖਾਇਆ ਹੈ। ਇਸ ਸਮੇਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਵਿਅਕਤੀ 'ਰਿਲੇਸ਼ਨਸ਼ਿਪ ਬੀਮਾ ਪਾਲਿਸੀ' ਵੇਚਦਾ ਨਜ਼ਰ ਆ ਰਿਹਾ ਹੈ। ਇਸ ਅਨੋਖੀ ਯੋਜਨਾ ਨੂੰ ਲੈ ਕੇ ਲੋਕ ਹੈਰਾਨ ਵੀ ਹਨ ਅਤੇ ਮਨੋਰੰਜਨ ਵੀ ਕਰ ਰਹੇ ਹਨ।
ਇਹ ਵੀ ਪੜ੍ਹੋ : ਨੌਜਵਾਨ ਨੂੰ 10 ਵਾਰ ਡੰਗਿਆ, ਮੌਤ ਤੋਂ ਬਾਅਦ ਰਾਤ ਭਰ ਲਾਸ਼ ਨੇੜੇ ਬੈਠਾ ਰਿਹਾ ਸੱਪ
ਕੀ ਹੈ ਇਹ ਰਿਲੇਸ਼ਨਸ਼ਿਪ ਬੀਮਾ
ਇਸ ਬੀਮਾ ਪਾਲਿਸੀ ਨੂੰ ਇਕ ਸਟਾਰਟਅੱਪ ਵੈੱਬਸਾਈਟ ਨੇ ਲਾਂਚ ਕੀਤਾ ਹੈ, ਜਿਸ ਨੂੰ ਦੁਨੀਆ ਦੀ ਪਹਿਲੀ ਅਜਿਹੀ ਬੀਮਾ ਪਾਲਿਸੀ ਦੱਸਿਆ ਜਾ ਰਿਹਾ ਹੈ, ਜੋ ਰਿਸ਼ਤੇ ਦੀ ਵਫ਼ਾਦਾਰੀ 'ਤੇ ਆਧਾਰਤ ਹੈ। ਪਾਲਿਸੀ ਦੇ ਨਿਯਮ ਬਹੁਤ ਹੀ ਦਿਲਚਸਪ ਹਨ:-
ਜੋ ਜੋੜੇ ਇਸ ਪਾਲਿਸੀ ਨੂੰ ਖਰੀਦਦੇ ਹਨ, ਉਨ੍ਹਾਂ ਨੂੰ 5 ਸਾਲ ਤੱਕ ਤੈਅ ਪ੍ਰੀਮੀਅਮ ਭਰਨਾ ਹੋਵੇਗਾ।
ਜੇਕਰ ਇਨ੍ਹਾਂ 5 ਸਾਲਾਂ 'ਚ ਉਨ੍ਹਾਂ ਦਾ ਰਿਸ਼ਤਾ ਚੱਲਦਾ ਹੈ ਅਤੇ ਉਹ ਵਿਆਹ ਕਰ ਲੈਂਦੇ ਹਨ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਨਿਵੇਸ਼ ਦਾ 10 ਗੁਣਾ ਰਿਟਰਨ ਮਿਲੇਗਾ।
ਇਸ ਰਕਮ ਦਾ ਉਪਯੋਗ ਉਹ ਆਪਣੇ ਵਿਆਹ ਜਾਂ ਭਵਿੱਖ ਦੀ ਯੋਜਨਾ ਲਈ ਕਰ ਸਕਦੇ ਹਨ ਪਰ ਜੇਕਰ ਇਸ ਵਿਚ ਰਿਸ਼ਤਾ ਟੁੱਟ ਗਿਆ ਯਾਨੀ ਬ੍ਰੇਕਅੱਪ ਹੋ ਗਿਆ ਤਾਂ ਕੋਈ ਕਲੇਮ ਨਹੀਂ ਮਿਲੇਗਾ, ਸਿਰਫ਼ ਦਿਲ ਦਾ ਦਰਦ ਅਤੇ ਇਕ ਸਬਕ।
ਇਹ ਵੀ ਪੜ੍ਹੋ : ਵਿਆਹ ਤੋਂ ਇਨਕਾਰ ਕਰਨਾ ਨੌਜਵਾਨ ਨੂੰ ਪਿਆ ਭਾਰੀ, ਪ੍ਰੇਮਿਕਾ ਨੇ ਤੁੜਵਾਏ ਹੱਥ-ਪੈਰ
ਲੋਕ ਦੇ ਰਹੇ ਵੱਖ-ਵੱਖ ਪ੍ਰਤੀਕਿਰਿਆ
ਸਟਾਰਟਅੱਪ ਨੇ ਆਪਣੇ ਇੰਸਟਾਗ੍ਰਾਮ ਪੋਸਟ 'ਚ ਲਿਖਿਆ,''ਦੁਨੀਆ ਦੀ ਪਹਿਲੀ ਅਜਿਹੀ ਬੀਮਾ ਪਾਲਿਸੀ ਜੋ ਰਿਸ਼ਤੇ 'ਚ ਵਫ਼ਾਦਾਰੀ ਲਈ ਪੈਸੇ ਦਿੰਦੀ ਹੈ। ਅੱਜ-ਕੱਲ੍ਹ ਜਿੱਥੇ ਬ੍ਰੇਕਅੱਪ ਆਮ ਹੋ ਗਏ ਹਨ, ਅਸੀਂ ਖੇਡ ਨੂੰ ਬਦਲ ਰਹੇ ਹਾਂ।'' ਇਸ ਅਜੀਬ ਪਰ ਇਨੋਵੇਟਿਵ ਬੀਮਾ ਯੋਜਨਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲੋਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਰਹੀ :
ਕੁਝ ਨੇ ਇਸ ਨੂੰ ਮਜ਼ੇਦਾਰ ਅਤੇ ਕ੍ਰਿਏਟਿਵ ਆਈਡੀਆ ਦੱਸਿਆ, ਜੋ ਲੰਬੇ ਸਮੇਂ ਤੱਕ ਚੱਲਣ ਵਾਲੇ ਰਿਸ਼ਤਿਆਂ ਨੂੰ ਉਤਸ਼ਾਹ ਦਿੰਦਾ ਹੈ। ਉੱਥੇ ਹੀ ਕੁਝ ਲੋਕਾਂ ਨੇ ਇਸ ਨੂੰ ਰਿਸ਼ਤਿਆਂ ਦਾ ਜੂਆ ਅਤੇ ਵਪਾਰਕ ਨਾਟਕ ਦੱਸਿਆ। ਇਹ ਬੀਮਾ ਯੋਜਨਾ ਇਕ ਮਜ਼ੇਦਾਰ ਸੋਚ ਜ਼ਰੂਰ ਹੈ ਪਰ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਰਿਸ਼ਤਿਆਂ ਨੂੰ ਲੈ ਕੇ ਬਦਲਦੇ ਨਜ਼ਰੀਏ ਨੂੰ ਵੀ ਦਿਖਾਉਂਦੀ ਹੈ। ਜਿੱਥੇ ਕਦੇ ਰਿਸ਼ਤਿਆਂ ਨੂੰ ਭਾਵਨਾ ਅਤੇ ਸਮਝਦਾਰੀ ਨਾਲ ਨਿਭਾਇਆ ਜਾਂਦਾ ਸੀ, ਹੁਣ ਉੱਥੇ ਯੋਜਨਾ ਅਤੇ ਪਾਲਿਸੀ ਦਾ ਦੌਰ ਸ਼ੁਰੂ ਹੋ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਕਾਰ ਦੀ ਵੱਡੀ ਕਾਰਵਾਈ, ਇਸ ਮਸ਼ਹੂਰ ਸਿੰਗਰ ਦਾ ਇਕ ਹੋਰ ਗਾਣਾ ਬੈਨ
NEXT STORY