ਇਸਲਾਮਾਬਾਦ/ਨਵੀਂ ਦਿੱਲੀ— ਜੰਮੂ-ਕਸ਼ਮੀਰ 'ਚ ਧਾਰਾ 370 ਦੇ ਖਤਮ ਹੋਣ ਤੋਂ ਬਾਅਦ ਬੌਖਲਾਏ ਪਾਕਿਸਤਾਨ ਨੇ ਭਾਰਤੀ ਅਭਿਨੇਤਰੀ ਪ੍ਰਿਅੰਕਾ ਚੋਪੜਾ ਨੂੰ ਨਿਸ਼ਾਨੇ 'ਤੇ ਲੈਣ ਦੀ ਕੋਸ਼ਿਸ਼ ਕੀਤੀ ਹੈ। ਪ੍ਰਿਅੰਕਾ ਦੇ ਇਕ ਪੁਰਾਣੇ ਟਵੀਟ ਦਾ ਹਲਾਵਾ ਦਿੰਦਿਆਂ ਪਾਕਿਸਤਾਨੀ ਮੰਤਰੀ ਨੇ ਸੰਯੁਕਤ ਰਾਸ਼ਟਰ ਨੂੰ ਮੰਗ ਕੀਤੀ ਹੈ ਕਿ ਪ੍ਰਿਅੰਕਾ ਚੋਪੜਾ ਨੂੰ ਸੰਯੁਕਤ ਰਾਸ਼ਟਰ ਦੇ ਸਦਭਾਵਨਾ ਦੂਤ ਦੇ ਅਹੁਦੇ ਤੋਂ ਹਟਾਇਆ ਜਾਵੇ।
ਪਾਕਿਸਤਾਨ ਸਰਕਾਰ 'ਚ ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨ ਮਾਜ਼ਰੀ ਨੇ ਸੰਯੁਕਤ ਰਾਸ਼ਟਰ ਨੂੰ ਭੇਜਿਆ ਲੈਟਰ ਟਵੀਟ 'ਤੇ ਸ਼ੇਅਰ ਕੀਤਾ ਹੈ। ਇਹ ਲੈਟਰ ਯੂਨੀਸੈਫ ਦੀ ਐਗਜ਼ੀਕਿਊਟਿਵ ਡਾਇਰੈਕਟਰ ਹੇਨਰਿਏਟਾ ਫੋਰ ਨੂੰ ਲਿਖਿਆ ਗਿਆ ਹੈ। ਸ਼ਿਰੀਨ ਨੇ ਇਸ ਪੱਤਰ 'ਚ ਲਿਖਿਆ ਕਿ ਪ੍ਰਿਅੰਕਾ ਚੋਪੜਾ ਨੂੰ ਸੰਯੁਕਤ ਰਾਸ਼ਟਰ ਦੀ ਸਦਭਾਵਨਾ ਦੂਤ ਦੇ ਅਹੁਦੇ 'ਤੇ ਰੱਖਣਾ ਸੰਯੁਕਤ ਰਾਸ਼ਟਰ ਦੇ ਨਿਯਮਾਂ ਦੇ ਉਲਟ ਹੈ। ਜੰਮੂ-ਕਸ਼ਮੀਰ ਨੂੰ ਲੈ ਕੇ ਮੋਦੀ ਸਰਕਾਰ ਦੇ ਫੈਸਲੇ ਨੂੰ ਉਨ੍ਹਾਂ ਦਾ ਸਮਰਥਨ ਦੇਣਾ ਤੇ ਜੰਗ ਨੂੰ ਸਪੋਰਟ ਕਰਨਾ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵਾਂ ਦੇ ਉਲਟ ਹੈ। ਸ਼ਿਰੀਨ ਨੇ ਲਿਖਿਆ ਕਿ ਜੇਕਰ ਪ੍ਰਿਅੰਕਾ ਇਸ ਅਹੁਦੇ 'ਤੇ ਰਹਿੰਦੀ ਹੈ ਤਾਂ ਇਸ ਨਾਲ ਦੁਨੀਆ ਭਰ 'ਚ ਸੰਯੁਕਤ ਰਾਸ਼ਟਰ ਦੇ ਮਾਣ ਨੂੰ ਹਾਨੀ ਹੋਵੇਗੀ।
ਸ਼ਿਰੀਨ ਦੇ ਇਸ ਲੈਟਰ ਤੋਂ ਬਾਅਦ ਭਾਰਤੀ ਯੂਜ਼ਰਸ ਨੇ ਜਮ ਕੇ ਪਾਕਿਸਤਾਨੀ ਮੰਤਰੀ ਦੀ ਖਿਚਾਈ ਕੀਤੀ ਤੇ ਕਰਾਰੇ ਜਵਾਬ ਦਿੱਤੇ। ਇਕ ਯੂਜ਼ਰ ਨੇ ਲਿਖਿਆ ਕਿ ਸੰਯੁਕਤ ਰਾਸ਼ਟਰ 'ਚ ਪਾਕਿਸਤਾਨ ਨੇ ਕੀ ਰੈਪਿਊਟੇਸ਼ਨ ਹੈ, ਇਹ ਸਭ ਨੂੰ ਪਤਾ ਹੈ। ਮੰਤਰੀ ਦਾ ਇਹ ਲੈਟਰ ਪਾਕਿਸਤਾਨ ਦੀ ਨਿਰਾਸ਼ਾ ਨੂੰ ਦਿਖਾ ਰਿਹਾ ਹੈ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਤੇ ਤੁਹਾਡੀ ਸਰਕਾਰ ਭਾਰਤ ਦੇ ਅੰਦਰੂਨੀ ਮਾਮਲਿਆਂ ਨਾਲ ਵੀ ਕਿੰਨੀ ਹਿੱਲ ਜਾਂਦੀ ਹੈ। ਪਹਿਲਾਂ ਤੁਸੀਂ ਆਪਣੇ ਦੇਸ਼ 'ਚ ਮਨੁੱਖੀ ਅਧਿਕਾਰਾਂ ਦੀ ਪੜਤਾਲ ਕਰੋ। ਇਸ ਨਾਲ ਤੁਹਾਨੂੰ ਜ਼ਿਆਦਾ ਫਾਇਦਾ ਹੋਵੇਗਾ।
ਦੱਸ ਦਈਏ ਕਿ ਬਾਲਾਕੋਟ ਏਅਰ ਸਟ੍ਰਾਈਕ ਦੇ ਵੇਲੇ ਪ੍ਰਿਅੰਕਾ ਚੋਪੜਾ ਨੇ ਭਾਰਤ ਫੌਜ ਦਾ ਜ਼ਿਕਰ ਕਰਦਿਆਂ ਆਪਣੇ ਟਵੀਟ 'ਚ 'ਜੈ ਹਿੰਦ' ਲਿਖਿਆ ਸੀ। ਪ੍ਰਿਅੰਕਾ ਦੇ ਇਸੇ ਟਵੀਟ ਦੇ ਆਧਾਰ 'ਤੇ ਸ਼ਿਰੀਨ ਨੇ ਸੰਯੁਕਤ ਰਾਸ਼ਟਰ ਨੂੰ ਪੱਤਰ ਲਿਖਿਆ ਹੈ। ਹਾਲਾਂਕਿ ਲੈਟਰ 'ਚ ਕਿਵੇ ਵੀ ਇਸ ਦਾ ਜ਼ਿਕਰ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਇਕ ਪਾਕਿਸਤਾਨੀ ਲੜਕੀ ਨੇ ਇਕ ਪ੍ਰੋਗਰਾਮ 'ਚ ਪ੍ਰਿਅੰਕਾ 'ਤੇ ਇਸੇ ਤਰ੍ਹਾਂ ਦੇ ਦੋਸ਼ ਲਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਦਾ ਪ੍ਰਿਅੰਕਾ ਨੇ ਜ਼ੋਰਦਾਰ ਜਵਾਬ ਦਿੱਤਾ ਸੀ।
ਮਹਾਰਾਸ਼ਟਰ 'ਚ ਹੜ੍ਹ ਪੀੜਤਾਂ ਲਈ ਕਈ ਮਸ਼ਹੂਰ ਸ਼ਖਸੀਅਤਾਂ ਅਤੇ ਬੈਂਕਾਂ ਨੇ ਦਿੱਤਾ ਦਾਨ
NEXT STORY