ਸ਼੍ਰੀਨਗਰ—ਜੰਮੂ-ਕਸ਼ਮੀਰ ਵਿਚ ਪਿਛਲੇ ਕੁਝ ਦਿਨਾਂ ਵਿਚ ਅੱਤਵਾਦੀ ਸਰਗਰਮੀਆਂ ਵਿਚ ਵਾਧਾ ਵੇਖਣ ਨੂੰ ਮਿਲਿਆ ਹੈ। ਇਸਦੇ ਨਾਲ ਹੀ ਕੁਝ ਅਜਿਹੇ ਸੈਟੇਲਾਈਟ ਫੋਨ ਮੁੜ ਤੋਂ ਸਰਗਰਮ ਹੋ ਗਏ ਹਨ ਜੋ ਲੰਬੇ ਸਮੇਂ ਤੋਂ ਬੰਦ ਪਏ ਸਨ। ਦੱਸਿਆ ਜਾਂਦਾ ਹੈ ਕਿ ਇਹ ਫੋਨ ਵਾਦੀ ਵਿਚ ਸਰਗਰਮ ਅੱਤਵਾਦੀਆਂ ਨਾਲ ਕਿਸੇ ਨਾ ਕਿਸੇ ਰੂਪ ਵਿਚ ਜੁੜੇ ਹੋਏ ਹਨ। ਇਨ੍ਹਾਂ ਪੁਰਾਣੇ ਫੋਨ ਨੰਬਰਾਂ ਦੇ ਮੁੜ ਸਰਗਰਮ ਹੋਣ ਪਿੱਛੋਂ ਵਾਦੀ ਵਿਚ ਕਿਸੇ ਵੱਡੇ ਹਮਲੇ ਦੇ ਹੋਣ ਦਾ ਡਰ ਪ੍ਰਗਟ ਕੀਤਾ ਜਾ ਰਿਹਾ ਹੈ। ਸੁਰੱਖਿਆ ਏਜੰਸੀਆਂ ਨੇ ਇਨ੍ਹਾਂ ਫੋਨ ਨੰਬਰਾਂ 'ਤੇ ਵਾਧੂ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਵਾਦੀ ਵਿਚ ਜਿਹੜੇ ਸੈਟੇਲਾਈਟ ਫੋਨ ਮੁੜ ਤੋਂ ਸਰਗਰਮ ਹੋਏ ਹਨ, ਉਹ ਬੀਤੇ ਲੰਬੇ ਸਮੇਂ ਤੋਂ ਹੋਂਦ ਵਿਚ ਨਹੀਂ ਸਨ। ਜਾਂ ਤਾਂ ਉਹ ਬੰਦ ਸਨ ਜਾਂ ਫਿਰ ਉਨ੍ਹਾਂ ਰਾਹੀਂ ਕੋਈ ਗੱਲਬਾਤ ਨਹੀਂ ਹੋ ਰਹੀ ਸੀ। ਇਸ ਹਾਲਤ ਵਿਚ ਇਨ੍ਹਾਂ ਫੋਨਾਂ ਦੇ ਮੁੜ ਤੋਂ ਸਰਗਰਮ ਹੋਣ ਦਾ ਭਾਵ ਇਹ ਲਿਆ ਜਾ ਰਿਹਾ ਹੈ ਕਿ ਵਾਦੀ ਵਿਚ ਅੱਤਵਾਦੀਆਂ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ।
ਪਿਛਲੇ ਦਿਨੀਂ ਖੁਫੀਆ ਰਿਪੋਰਟਾਂ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਅੱਤਵਾਦੀ ਸੰਗਠਨ ਲਸ਼ਕਰ ਨਾਲ ਜੁੜਿਆ ਇਕ ਅੱਤਵਾਦੀ ਆਬੂ ਇਸਲਾਮ ਵਾਦੀ ਵਿਚ ਹਮਲੇ ਲਈ ਨਵੇਂ ਟਿਕਾਣੇ ਲੱਭ ਰਿਹਾ ਹੈ।
ਬੇਂਗਲੁਰੂ ਨੇੜੇ ਟਲਿਆ ਵੱਡਾ ਹਵਾਈ ਹਾਦਸਾ
NEXT STORY