ਨਵੀਂ ਦਿੱਲੀ (ਅਨਸ)–ਜਲ ਸੈਨਾ ਨੇ ਆਨਲਾਈਨ ਜਾਸੂਸੀ ਤੋਂ ਬਚਣ ਲਈ ਕਰਮਚਾਰੀਆਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਬੰਦ ਕਰਨ ਦੇ ਹੁਕਮ ਦਿੱਤੇ ਹਨ। ਜਲ ਸੈਨਾ ਮੁਤਾਬਕ ਬੀਤੇ ਦਿਨੀਂ 7 ਕਰਮਚਾਰੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਸੰਵੇਦਨਸ਼ੀਲ ਜਾਣਕਾਰੀ ਦੁਸ਼ਮਣ ਦੇਸ਼ ਨੂੰ ਲੀਕ ਕਰਦਿਆਂ ਫੜਿਆ ਗਿਆ ਸੀ। ਇਸ ਕਾਰਣ ਇਹ ਸਖ਼ਤ ਕਦਮ ਚੁੱਕੇ ਗਏ ਹਨ। ਅਫਸਰਾਂ ਨੇ ਨੇਵੀ ਬੇਸ, ਡਾਕਯਾਰਡ ਅਤੇ ਸਮੁੰਦਰੀ ਫੌਜੀ ਜਹਾਜ਼ਾਂ ’ਤੇ ਸਮਾਰਟਫੋਨ ਦੀ ਵਰਤੋਂ ਨੂੰ ਵੀ ਬੈਨ ਕਰ ਦਿੱਤਾ। ਹੁਕਮਾਂ ਮੁਤਾਬਕ ਹੁਣ ਜਲ ਸੈਨਾ ਦੇ ਜਵਾਨ ਮੈਸੇਜਿੰਗ ਐਪ ਦੇ ਨਾਲ ਨੈੱਟਵਰਕਿੰਗ ਅਤੇ ਬਲਾਗਿੰਗ ਐਪ, ਕੰਟੈਂਟ ਸ਼ੇਅਰਿੰਗ, ਹੋਸਟਿੰਗ ਅਤੇ ਈ-ਕਾਮਰਸ ਵੈੱਬਸਾਈਟ ਵੀ ਨਹੀਂ ਖੋਲ੍ਹ ਸਕਣਗੇ। ਰਿਪੋਰਟਾਂ ਮੁਤਾਬਕ ਇਸ ਬੈਨ ਦਾ ਮਕਸਦ ਆਉਣ ਵਾਲੇ ਸਮੇਂ ਵਿਚ ਜਲ ਸੈਨਾ ਦੇ ਜਵਾਨਾਂ ਨੂੰ ਸੋਸ਼ਲ ਮੀਡੀਆ ’ਤੇ ਹਨੀ ਟ੍ਰੈਪ ਵਰਗੇ ਖਤਰਿਆਂ ਤੋਂ ਬਚਾਉਣਾ ਹੈ। ਕੇਂਦਰੀ ਖੁਫੀਆ ਏਜੰਸੀਆਂ, ਨੇਵੀ ਖੁਫੀਆ ਵਿਭਾਗ ਅਤੇ ਆਂਧਰਾ ਪ੍ਰਦੇਸ਼ ਪੁਲਸ ਨੇ 20 ਦਸੰਬਰ ਨੂੰ ਨੇਵੀ ਦੇ 7 ਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਸਾਰਿਆਂ ’ਤੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹਨ।
ਸੋਸ਼ਲ ਨੈੱਟਵਰਕਿੰਗ ਸਾਈਟ ਨਾਲ ਸੰਪਰਕ ’ਚ ਆਏ ਸਨ ਦੋਸ਼ੀ
ਮੀਡੀਆ ਰਿਪੋਰਟਾਂ ਮੁਤਾਬਕ ਸਾਰੇ ਦੋਸ਼ੀ 2017 ਵਿਚ ਜਲ ਸੈਨਾ ਵਿਚ ਸ਼ਾਮਲ ਹੋਏ ਸਨ। ਉਹ ਸਤੰਬਰ 2018 ਵਿਚ ਸੋਸ਼ਲ ਨੈੱਟਵਰਕਿੰਗ ਸਾਈਟ ਨਾਲ 3-4 ਔਰਤਾਂ ਦੇ ਸੰਪਰਕ ਵਿਚ ਆਏ। ਔਰਤਾਂ ਨੇ ਬਾਅਦ ਵਿਚ ਉਨ੍ਹਾਂ ਦੀ ਜਾਣ-ਪਛਾਣ ਪਾਕਿਸਤਾਨੀ ਹੈਂਡਲਰ ਨਾਲ ਵਪਾਰੀ ਦੇ ਤੌਰ ’ਤੇ ਕਰਵਾਈ ,ਜਿਸ ਨੇ ਉਨ੍ਹਾਂ ਤੋਂ ਜਲ ਸੈਨਾ ਦੀ ਗੁਪਤ ਸੂਚਨਾ ਲੈਣੀ ਸ਼ੁਰੂ ਕਰ ਦਿੱਤੀ।
IIT ਦੇ ਖੋਜਕਰਤਾਵਾਂ ਨੇ ਬਣਾਇਆ ਬਿਜਲੀ ਪੈਦਾ ਕਰਨ ਵਾਲਾ ਪਦਾਰਥ
NEXT STORY