ਨਵੀਂ ਦਿੱਲੀ - ਦਿੱਲੀ ਹਾਈ ਕੋਰਟ ਨੇ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇ. ਵੀ. ਆਈ. ਸੀ.) ਦੇ ਬ੍ਰਾਂਡ ਨਾਂ ‘ਖਾਦੀ’ ਦੀ ਗੈਰ-ਕਾਨੂੰਨੀ ਢੰਗ ਨਾਲ ਵਰਤੋਂ ਕਰ ਕੇ ਕਾਸਮੈਟਿਕਸ ਅਤੇ ਹੋਰਨਾਂ ਵਪਾਰਕ ਸਰਗਰਮਾਂ ਦੇ ਆਯੋਜਨ ’ਤੇ ਪਾਬੰਦੀ ਲਾ ਦਿੱਤੀ ਹੈ। ਅਦਾਲਤ ਨੇ ਕਿਹਾ ਹੈ ਕਿ ਖਾਦੀ ਦੇ ਨਾਂ ’ਤੇ ਕੋਈ ਵੀ ਭੁਲੇਖਾ ਪਾਊ ਸਰਗਰਮੀ ਨਹੀਂ ਚਲਾਈ ਜਾ ਸਕਦੀ। ਕੇ. ਵੀ. ਆਈ. ਸੀ. ਦਾ ਦੋਸ਼ ਹੈ ਕਿ ਨੋਇਡਾ ਸਥਿਤ ਖਾਦੀ ਡਿਜ਼ਾਈਨ ਕੌਂਸਲ ਆਫ ਇੰਡੀਆ ਅਤੇ ਮਿਸ ਇੰਡੀਆ ਖਾਦੀ ਫਾਊਂਡੇਸ਼ਨ ਵਰਗੇ ਨਿੱਜੀ ਅਦਾਰਿਆਂ ਨੇ ਬ੍ਰਾਂਡ ਨਾਂ ‘ਖਾਦੀ’ ਦੀ ਗੈਰ-ਕਾਨੂੰਨੀ ਢੰਗ ਨਾਲ ਵਰਤੋਂ ਕਰ ਕੇ ਲੋਕਾਂ ਨੂੰ ਧੋਖਾ ਦਿੱਤਾ ਹੈ। ਹਾਈ ਕੋਰਟ ਨੇ ਇਕਪਾਸੜ ਹੁਕਮ ਵਿਚ ਕਿਹਾ ਹੈ ਕਿ ਦੋਵਾਂ ਅਦਾਰਿਆਂ ਦੇ ਨਾਂ ਕੇ. ਵੀ. ਆਈ. ਸੀ. ਦੇ ਟਰੇਡ ਮਾਰਕ ਖਾਦੀ ਲਈ ਭੁਲੇਖਾ ਪਾਊ ਢੰਗ ਨਾਲ ਬਰਾਬਰ ਹਨ, ਇਸ ਲਈ ਇਹ ਟਰੇਡ ਮਾਰਕ ਦੇ ਉਲੰਘਣ ਦਾ ਮਾਮਲਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਤ੍ਰਿਣਮੂਲ ਦੇ ਕੌਮੀ ਜਨਰਲ ਸਕੱਤਰ ਨਿਯੁਕਤ
NEXT STORY