ਨਵੀਂ ਦਿੱਲੀ- ਕ੍ਰੈਡਿਟ ਰੇਟਿੰਗ ਏਜੰਸੀ ਆਈਕਰਾ ਦੇ ਵਿਸ਼ਲੇਸ਼ਣ ਵਿਚ ਕਿਹਾ ਗਿਆ ਹੈ ਕਿ ਭਾਰਤੀ ਰੇਲਵੇ ਸੈਕਟਰ ਦੇ ਵਿੱਤੀ ਸਾਲ 2026 ਵਿੱਚ 5 ਫ਼ੀਸਦੀ ਦੇ ਮੱਧਮ ਮਾਲੀਏ ਦੇ ਵਾਧੇ ਦਾ ਅਨੁਮਾਨ ਹੈ। ਇਹ ਵਾਧਾ ਮੁੱਖ ਤੌਰ 'ਤੇ ਵੈਗਨ ਨਿਰਮਾਤਾਵਾਂ ਦਾ ਮਜ਼ਬੂਤ ਪ੍ਰਦਰਸ਼ਨ ਹੋਵੇਗਾ, ਜਦਕਿ ਖੇਤਰ ਵਿਚ ਨਿਰਮਾਣ ਸੰਸਥਾਵਾਂ ਦੀ ਰਫ਼ਤਾਰ ਹੌਲੀ ਰਹਿ ਸਕਦੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2026 ਵਿਚ ਇਸ ਖੇਤਰ ਲਈ ਭਾਰ ਔਸਤ ਸੰਚਾਲਨ ਮਾਰਜਨ ਲਗਭਗ 12 ਫ਼ੀਸਦੀ 'ਤੇ ਰਹੇਗਾ, ਜਿਸ ਨੂੰ ਓਪਰੇਟਿੰਗ ਲੀਵਰੇਜ ਲਾਭਾਂ ਅਤੇ ਸਥਿਰ ਇਨਪੁਟ ਕੀਮਤਾਂ ਦੁਆਰਾਂ ਸਮਰਥਨ ਮਿਲੇਗਾ।
ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਰੇਲਵੇ ਬੁਨਿਆਦੀ ਢਾਂਚੇ ਵਿੱਚ ਲਗਾਤਾਰ ਸਰਕਾਰੀ ਨਿਵੇਸ਼ ਦੇ ਵਿਚਕਾਰ ਹੋਇਆ ਹੈ, ਜਿਸ ਵਿੱਚ ਪੂੰਜੀਗਤ ਖ਼ਰਚ ਪਿਛਲੇ ਪੰਜ ਸਾਲਾਂ ਵਿੱਚ 130 ਫ਼ੀਸਦੀ ਵਧ ਕੇ 2025-26 (ਬਜਟ ਅਨੁਮਾਨ ) ਵਿੱਚ 2.52 ਲੱਖ ਕਰੋੜ ਰੁਪਏ ਹੋ ਗਿਆ ਹੈ। ਹਾਲਾਂਕਿ ਰੇਟਿੰਗ ਏਜੰਸੀ ਨੇ ਕਿਹਾ ਕਿ ਬਜਟ ਸਹਾਇਤਾ ਵਿੱਚ ਵਿੱਤੀ ਸਾਲ 2024 ਅਤੇ ਵਿੱਤੀ ਸਾਲ 2026 ਦੇ ਵਿਚਕਾਰ ਸਿਰਫ਼ 2 ਫ਼ੀਸਦੀ ਦਾ ਮਾਮੂਲੀ ਵਾਧਾ ਹੋਣ ਦਾ ਅਨੁਮਾਨ ਹੈ, ਜੋਕਿ ਫੰਡਿੰਗ ਦੀ ਗਤੀ ਵਿੱਚ ਸੰਭਾਵਿਤ ਮੰਦੀ ਦਾ ਸੰਕੇਤ ਹੈ।
ਇਹ ਵੀ ਪੜ੍ਹੋ: ਮਾਤਮ 'ਚ ਬਦਲੀਆਂ ਖ਼ੁਸ਼ੀਆਂ: ਨਕੋਦਰ ਮੱਥਾ ਟੇਕਣ ਜਾ ਰਹੇ ਪਤੀ-ਪਤਨੀ ਦੀ ਦਰਦਨਾਕ ਮੌਤ
ਆਈਕਰਾ ਦੇ ਕਾਰਪੋਰੇਟ ਰੇਟਿੰਗ ਦੇ ਉੱਪ ਪ੍ਰਧਾਨ ਅਤੇ ਸਹਿ-ਸਮੂਹ ਮੁਖੀ ਸੁਪਰੀਓ ਬੈਨਰਜੀ ਨੇ ਕਿਹਾ ਕਿ ਰੇਲਵੇ ਖੇਤਰ ਦੀਆਂ ਸੰਸਥਾਵਾਂ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਅਤੇ ਲੌਜਿਸਟਿਕਸ ਲਾਗਤਾਂ ਨੂੰ ਘਟਾਉਣ ਦੇ ਸਰਕਾਰ ਦੇ ਯਤਨਾਂ ਦਾ ਇਕ ਮੁੱਖ ਲਾਭਪਾਤਰੀ ਰਹੀਆਂ ਹਨ। ਪਿਛਲੇ ਤਿੰਨ ਸਾਲਾਂ ਵਿੱਚ ਰੋਲਿੰਗ ਸਟਾਕ, ਵੈਗਨ ਨਿਰਮਾਣ, ਟਰੈਕ ਬੁਨਿਆਦੀ ਢਾਂਚਾ ਅਤੇ ਬਿਜਲੀਕਰਨ ਵਿੱਚ ਸ਼ਾਮਲ ਕੰਪਨੀਆਂ ਨੇ 24 ਫ਼ੀਸਦੀ ਇਕ ਮਜ਼ਬੂਤ ਮਿਸ਼ਰਿਤ ਸਾਲਾਨਾ ਵਿਕਾਸ ਦਰ (CAGR) ਵੇਖੀ ਹੈ।
ਬੈਨਰਜੀ ਨੇ ਚਿਤਾਵਨੀ ਦਿੰਦੇ ਕਿਹਾ ਕਿ ਹਾਲਾਂਕਿ ਰੇਲਵੇ ਖੇਤਰ ਨੂੰ ਸੇਵਾਵਾਂ ਦੇਣ ਵਾਲੀ ਆਈਕਰਾ ਦੀਆਂ ਨਮੂਨਾ ਸੰਸਥਾਵਾਂ ਦੇ ਮਾਲੀਏ ਦੇ ਵਾਧੇ ਵਿਚ ਵਿੱਤੀ ਸਾਲ 2025 ਅਤੇ ਸਾਲ ਵਿੱਤੀ ਸਾਲ 2026 ਦੇ ਅਨੁਮਾਨਾਂ ਵਿਚ ਮੁਕਾਬਲਤਨ ਸਥਿਰ ਵਾਧਾ ਵੇਖਣ ਨੂੰ ਮਿਲਣ ਦੀ ਉਮੀਦ ਹੈ। ਨੇੜਲੇ ਤੋਂ ਦਰਮਿਆਨੇ ਸਮੇਂ ਵਿਚ ਰੇਲਵੇ ਸੈਕਟਰ ਲਈ ਬਜਟ ਖ਼ਰਚਿਆਂ ਦੇ ਵਿਆਪਕ ਰੁਝਾਨ ਮੁਤਾਬਕ ਵਿਕਾਸ ਹੌਲੀ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਲੱਗ ਗਈਆਂ ਬੱਚਿਆਂ ਦੀਆਂ ਮੌਜਾਂ: ਪੰਜਾਬ 'ਚ ਭਲਕੇ ਤੋਂ ਆ ਗਈਆਂ ਛੁੱਟੀਆਂ
ਇੰਜੀਨੀਅਰਿੰਗ, ਖ਼ਰੀਦ ਅਤੇ ਨਿਰਮਾਣ (EPC) ਫਰਮਾਂ ਅਤੇ ਵੈਗਨ ਨਿਰਮਾਤਾਵਾਂ ਲਈ ਆਰਡਰ ਬੁੱਕ-ਟੂ-ਆਮਦਨ ਅਨੁਪਾਤ ਵਿੱਤੀ ਸਾਲ 2015 ਵਿੱਚ 1.33 ਗੁਣਾ ਤੋਂ ਵਧ ਕੇ ਵਿੱਤੀ ਸਾਲ 2024 ਵਿੱਚ 2.77 ਗੁਣਾ ਹੋਇਆ ਜਿਸ ਨਾਲ ਮਜ਼ਬੂਤ ਆਮਦਨ ਦ੍ਰਿਸ਼ਟੀ ਯਕੀਨੀ ਬਣਾਈ ਗਈ ਹੈ। ਆਈਕਰਾ ਨੇ ਕਿਹਾ ਕਿ ਈ.ਪੀ.ਸੀ. ਅਤੇ ਵੈਗਨ ਨਿਰਮਾਣ ਕੰਪਨੀਆਂ ਮਾਲੀਆ ਵਧਾਉਣਗੀਆਂ ਜਦਕਿ ਟਿਕਟਿੰਗ ਅਤੇ ਲੌਜਿਸਟਿਕਸ ਵਰਗੇ ਸੇਵਾ-ਮੁਖੀ ਖੇਤਰਾਂ ਦੇ ਮਾਰਜਿਨ ਨੂੰ ਵਧਾਉਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਚੱਲੇਗੀ ਹਨ੍ਹੇਰੀ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਡਲ ਝੀਲ 'ਚ ਪਲਟੀ ਸ਼ਿਕਾਰਾ, ਵਾਲ-ਵਾਲ ਬਚੇ ਇਕ ਹੀ ਪਰਿਵਾਰ ਦੇ ਚਾਰ ਜੀਅ
NEXT STORY