ਨਵੀਂ ਦਿੱਲੀ— ਪਿੰਡ ਚਿਲਹੜ ਸਥਿਤ ਸਟੇਟ ਹਾਈ ਸਕੂਲ 'ਚ ਅਧਿਆਪਕਾਂ ਦੀ ਕਮੀ ਦੇ ਚਲਦੇ ਬੁੱਧਵਾਰ ਨੂੰ ਪਿੰਡ ਵਾਲਿਆਂ ਅਤੇ ਸਕੂਲੀ ਬੱਚਿਆਂ ਨੇ ਸਕੂਲ ਦੇ ਗੇਟ ਨੂੰ ਤਾਲਾ ਮਾਰ ਦਿੱਤਾ। ਪਹਿਲੇ ਸਿੱਖਿਆ ਅਧਿਕਾਰੀ ਪਿੰਡ ਵਾਸੀਆਂ ਨੂੰ ਸਮਝਾਉਣ ਪਹੁੰਚੇ ਪਰ ਜਦੋਂ ਉਨ੍ਹਾਂ ਦੀ ਇਕ ਨਹੀਂ ਚਲੀ ਤਾਂ ਐੱਸ.ਡੀ.ਐੱਮ ਜਤਿੰਦਰ ਗਾਂਧੀ ਨੂੰ ਮੌਕੇ 'ਤੇ ਪਹੁੰਚਣਾ ਪਿਆ। ਐੱਸ.ਡੀ.ਐੱਮ ਨੂੰ ਵੀ ਪਿੰਡਵਾਸੀਆਂ ਨੇ ਖੂਬ ਸੁਣਾਇਆ ਅਤੇ ਫਿਰ ਸਕੂਲ ਦੀ ਬਦਹਾਲੀ ਦੱਸਦੇ ਹੋਏ ਅਧਿਆਪਕਾਂ ਦੀ ਨਿਯੁਕਤੀ ਦੀ ਮੰਗ ਕੀਤੀ।
ਪਿੰਡ ਚਿਲਹੜ ਦੇ ਸਰਪੰਚ ਬਲਰਾਮ ਨਾਰਾ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪਿੰਡ 'ਚ 10ਵੀਂ ਤਕ ਦਾ ਸਰਕਾਰੀ ਸਕੂਲ ਹੈ। ਸਿੱਖਿਆ ਦੀ ਕਮੀ ਹੋਣ ਨਾਲ ਸਕੂਲ 'ਚ ਪੜ੍ਹਾਈ ਨਹੀਂ ਹੋ ਪਾਉਂਦੀ। ਪਿੱਛਲੇ ਦੋ ਸਾਲਾਂ ਤੋਂ ਗਣਿਤ,ਵਿਗਿਆਨ ਅਤੇ ਡ੍ਰਾਇੰਗ ਦੇ ਅਧਿਆਪਕ ਨਹੀਂ ਹਨ। ਮੁਖ ਅਧਿਆਪਕ ਵੀ ਲਾਪਰਵਾਹ ਹਨ। ਸਕੂਲਾਂ ਦੀ ਸਫਾਈ ਵਿਵਸਥਾ ਬਹੁਤ ਮਾੜੀ ਹੈ। ਪਿੰਡ ਦੇ ਸਰਪੰਚ ਅਧਿਆਪਕ ਦੀ ਮੰਗ ਅਤੇ ਸਕੂਲ ਦੀ ਹਾਲਤ ਸੁਧਾਰਨ ਨੂੰ ਲੈ ਕੇ ਕਈ ਵਾਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਚਿੱਠੀ ਲਿਖ ਚੁਕੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ। ਆਖੀਰ ਉਨ੍ਹਾਂ ਨੂੰ ਸਕੂਲ ਨੂੰ ਤਾਲਾ ਮਾਰਣਾ ਪਿਆ। ਅਧਿਕਾਰੀ ਦੀਪਕ ਕੁਮਾਰ ਮੌਕੇ 'ਤੇ ਪਹੁੰਚੇ ਪਰ ਪਿੰਡ ਵਾਸੀਆਂ ਨੇ ਉਨ੍ਹਾਂ ਦੀ ਇਕ ਵੀ ਨਹੀਂ ਸੁਣੀ। ਇਸ ਤੋਂ ਬਾਅਦ ਜ਼ਿਲਾ ਸਿੱਖਿਆ ਅਧਿਕਾਰੀ ਕੁਮਾਰ ਗੌਰਿਆ ਦੇ ਨਾਲ ਐੱਸ.ਡੀ.ਐੱਮ.ਜਤਿੰਦਰ ਗਾਂਧੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਵਿਸ਼ਵਾਸ ਦਿਵਾ ਕੇ ਤਾਲਾ ਖੁਲ੍ਹਵਾਇਆ। ਇਸ ਮੌਕੇ 'ਤੇ ਤਾਰਾਚੰਦ, ਰਘੂਨਾਥ, ਜਗਦੀਸ਼, ਰੋਹਤਾਸ਼, ਜਗਤ ਯਾਦਵ ਆਦਿ ਉਪਸਥਿਤ ਸੀ।
ਕੇਰਲ 'ਚ ਹੜ੍ਹ ਤੋਂ ਬਾਅਦ ਬੰਦ ਪਏ ਸਕੂਲ ਖੁੱਲ੍ਹੇ, ਅਧਿਆਪਕਾਂ ਨੇ ਗਾਣਿਆਂ ਤੇ ਤਾੜੀਆਂ ਨਾਲ ਕੀਤਾ ਸਵਾਗਤ
NEXT STORY