ਨਵੀਂ ਦਿੱਲੀ— 100 ਸਾਲ ਦੀ ਸਭ ਤੋਂ ਭਿਆਨਕ ਹੜ੍ਹ ਨੂੰ ਝੇਲ ਚੁਕੇ ਕੇਰਲ 'ਚ ਜ਼ਿੰਦਗੀ ਪਟਰੀ 'ਤੇ ਵਾਪਸ ਆ ਰਹੀ ਹੈ। ਹੜ੍ਹ ਦੀ ਵਜ੍ਹਾ ਨਾਲ ਦੇਸ਼ ਦਾ ਸਤਵਾਂ ਸਭ ਤੋਂ ਵੱਡਾ ਏਅਰਪੋਰਟ-ਕੋਚੀ ਏਅਰਪੋਰਟ 15 ਦਿਨਾਂ ਤੋਂ ਬੰਦ ਪਿਆ ਸੀ। ਇੱਥੇ ਹੁਣ ਜਹਾਜ਼ਾਂ ਦਾ ਆਉਣਾ-ਜਾਣਾ ਸ਼ੁਰੂ ਹੋ ਗਿਆ ਹੈ। ਏਅਰਪੋਰਟ 'ਤੇ 15 ਅਗਸਤ ਨੂੰ ਫਲਾਈਟ ਦੀ ਆਵਾ-ਜਾਈ ਰੋਕ ਦਿੱਤੀ ਗਈ ਸੀ। 20 ਅਗਸਤ ਦੇ ਬਾਅਦ ਇੱਥੇ ਪਾਣੀ ਕੱਢਣ ਦਾ ਕੰਮ ਸ਼ੁਰੂ ਹੋ ਗਿਆ। ਏਅਰੋਡ੍ਰਮ, ਰਨਵੇ, ਟੈਕਸੀਵੋ ਤਕ ਪਾਣੀ ਭਰ ਗਿਆ ਸੀ। ਇਹ ਏਅਰਪੋਰਟ ਸੋਲਰ ਪਾਵਰ ਨਾਲ ਚਲਦਾ ਹੈ। ਪਾਣੀ ਸੋਲਰ ਪਾਵਰ ਪਲਾਂਟ ਵੀ ਖਰਾਬ ਹੋ ਗਏ ਹਨ। ਏਅਰਪੋਰਟ ਨੂੰ ਹੜ੍ਹ ਤੋਂ ਕਰੀਬ 300 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਏਅਰਪੋਰਟ ਦੀ ਸਾਫ-ਸਫਾਈ 'ਚ ਕਰੀਬ ਇਕ ਹਜ਼ਾਰ ਕਰਮਚਾਰੀ ਜੁੱਟੇ। ਸਫਾਈ ਦੇ ਉਪਕਰਨ ਬੈਂਗਲੋਰ ਤੋਂ ਲਿਆਉਂਦੇ ਗਏ। ਰਾਜ ਦੇ ਸੜਕ ਅਤੇ ਰੇਲਮਾਰਗ ਵੀ ਖੁਲ੍ਹਣ ਲੱਗੇ ਹਨ।
ਜੋ ਸਕੂਲ ਰਾਹਤ ਕੈਂਪ ਬਣੇ ਸੀ ਉੱਥੇ ਵੀ ਸਾਫ-ਸਫਾਈ ਹੋਣ ਲੱਗੀ ਹੈ। ਬੁੱਧਵਾਰ ਨੂੰ ਅੱਧੇ ਤੋਂਮ ਜ਼ਿਆਦਾ ਸਕੂਲ ਖੁਲ੍ਹ ਵੀ ਗਏ ਹਨ। ਸਕੂਲਾਂ 'ਚ ਟੀਚਰ ਬੱਚਿਆਂ ਦਾ ਸੁਆਗਤ ਗੀਤ ਗਾ ਕੇ ਅਤੇ ਤਾੜੀਆਂ ਵਜਾ ਕੇ ਕਰ ਰਹੇ ਹਨ। ਬੱਚਿਆ ਨੂੰ ਮਿਠਾਈਆਂ ਵੀ ਵੰਡੀਆਂ ਗਈ ਹਨ। ਹੁਣ ਤਕ ਸਕੂਲਾਂ 'ਚ ਵੀ ਜ਼ਿਆਦਾ ਪੜ੍ਹਾਈ ਨਹੀਂ ਕਰਵਾਈ ਜਾ ਰਹੀ ਹੈ। ਸਗੋਂ ਕਲਚਰਲ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਤਾਂ ਕਿ ਬੱਚੇ ਹੜ੍ਹ ਨਾਲ ਮਿਲ ਜ਼ਖਮਾਂ ਨੂੰ ਭੁੱਲ ਸਕਣ। ਪਹਿਲੇ ਦਿਨ ਬੱਚਿਆਂ ਨੇ ਪੇਂਟਿੰਗ ਬਣਾਈ। ਇਨ੍ਹਾਂ ਪੇਂਟਿੰਗ 'ਚ ਬੱਚਿਆਂ ਨੇ ਹੜ੍ਹ 'ਚ ਡੁੱਬਦੇ ਕੇਰਲ 'ਤੇ ਸੈਨਾ ਦੇ ਰੈਸਕਿਊ ਦੀਆਂ ਤਸਵੀਰਾਂ ਬਣਾਈਆਂ। ਅਲਾਪੁਝਾ ਜ਼ਿਲੇ ਦੇ ਇਕ ਸਰਕਾਰੀ ਸਕੂਲ ਦੀ ਟੀਚਰ ਨੇ ਕਿਹਾ ਕਿ ਇਹ ਸਾਰੀ ਕਵਾਯਦ ਬੱਚਿਆਂ ਨੂੰ ਸ਼ਾਂਤ ਰੱਖਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਦਿਲ-ਦਿਮਾਗ 'ਤੇ ਹੜ੍ਹ ਨੇ ਕਾਫੀ ਗਹਿਰਾ ਅਸਰ ਪਾਇਆ ਹੈ। ਕਈ ਬੱਚਿਆਂ ਨੂੰ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਵੀ ਗੁਆਉਣਾ ਪਿਆ ਹੈ। ਖਾਸ ਗੱਲ ਇਹ ਹੈ ਕਿ ਬਾਰਿਸ਼ ਅਤੇ ਹੜ੍ਹ ਦਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਡੁੱਕੀ 'ਚ 458 ਸਕੂਲ ਖੁੱਲ੍ਹ ਗਏ ਹਨ।
ਰਾਜ ਦੇ ਸਿੱਖਿਆ ਮੰਤਰੀ ਪ੍ਰੋਫੈਸਰ ਸੀ ਰਵਿੰਦਰਨਾਥ ਮੁਤਾਬਕ 60 ਫੀਸਦੀ ਸਕੂਲਾਂ 'ਚ ਪੜ੍ਹਾਈ ਸ਼ੁਰੂ ਹੋ ਗਈ ਹੈ। ਕੁਝ ਅਜੇ ਵੀ ਰਾਹਤ ਕੈਂਪ ਬਣੇ ਹੋਏ ਹਨ। ਉਮੀਦ ਹੈ ਕਿ ਤਿੰਨ ਸਤੰਬਰ ਤਕ ਸਾਰੇ ਸਕੂਲ ਸ਼ੁਰੂ ਹੋ ਜਾਣਗੇ।
ਹੁਣ ਰਾਹਤ ਕੈਂਪਾਂ 'ਚ 1.97 ਲੱਖ ਲੋਕ ਬਚੇ ਹਨ। ਰਾਜ ਦੇ ਮੁਖ ਮੰਤਰੀ ਵਿਜਅਨ ਕਹਿ ਚੁਕੇ ਹਨ ਕਿ ਉਨ੍ਹਾਂ ਦਾ ਰਾਜ ਇਸ ਆਫਤ ਤੋਂ ਉਪਜੀ ਪਰਿਸਥਿਤੀਆਂ ਨੂੰ ਨਵਾਂ ਕੇਰਲ ਬਣਾਉਣ ਦੀ ਚੁਣੌਤੀ ਦੇ ਤੌਰ 'ਤੇ ਲਵੇਗੀ। ਇਸੇ ਵਜ੍ਹਾ ਨਾਲ ਸਾਰੇ ਵਿਧਾਇਕਾਂ ਦੀ ਬੈਠਕ ਬੁਲਾ ਲਈ ਗਈ ਹੈ। ਹਰ ਖੇਤਰ ਲਈ ਵੱਖ-ਵੱਖ ਪਲਾਨ ਬਣਾਏ ਜਾ ਰਹੇ ਹਨ। ਹੁਣ ਪਾਣੀ ਉਤਰ ਰਿਹਾ ਹੈ। ਨਦੀਆਂ ਕਿਨਾਰਿਆਂ ਵੱਲ ਵਾਪਿਸ ਜਾ ਰਹੀਆਂ ਹਨ। ਲੋਕ ਰਾਹਤ ਕੈਂਪਾਂ ਨੂੰ ਛੱਡ ਕੇ ਆਪਣੇ ਘਰ ਪਹੁੰਚੇ ਤਾਂ ਇਹ ਉਨ੍ਹਾਂ ਦੀ ਇਕ ਵੱਖਰੀ ਜੱਦੋਜੈਹਿਦ ਸ਼ੁਰੂ ਹੋਈ ਹੈ। ਘਰ ਦੇ ਅੰਦਰ ਚਿਕੜ ਜੰਮ ਚੁਕਿਆਂ ਹਨ। ਸਾਮਾਨ ਖਰਾਬ ਹੋ ਚੁੱਕੇ ਹਨ। ਲੋਕ ਇਨ੍ਹਾਂ ਨੂੰ ਸਮੇਟ ਕੇ ਸਾਫ-ਸਫਾਈ ਕਰਕੇ ਵਾਪਿਸ ਗ੍ਰਹਿਸਥੀ ਜਮ੍ਹਾ ਰਹੇ ਹਨ।
ਚੰਗੀ ਗੱਲ ਇਹ ਹੈ ਕਿ ਮਦਦ ਤੋਂ ਕੋਈ ਪਿੱਛੇ ਨਹੀਂ ਹੱਟ ਰਿਹਾ। ਘਰ ਦਾ ਜੋ ਵੀ ਸਾਮਾਨ ਖਰਾਬ ਹੋ ਗਿਆ ਹੈ ਉਸ ਨੂੰ ਕੇਰਲ ਦੇ ਕਿਸੇ ਵੱਡੀ-ਛੋਟੀ ਦੁਕਾਨ 'ਤੇ 50 ਫੀਸਦੀ ਡਿਸਕਾਊਂਟ 'ਤੇ ਰਿਪੇਅਰ ਕੀਤਾ ਜਾ ਰਿਹਾ ਹੈ। ਕੇਰਲ ਦੇ ਜੋ ਲੋਕ ਰਾਜ ਜਾਂ ਦੇਸ਼ ਤੋਂ ਬਾਹਰ ਜਾ ਕੇ ਵਸ ਗਏ ਹਨ ਉਹ ਵੀ ਕਿਸੇ ਨਾ ਕਿਸੇ ਰੂਪ 'ਚ ਮਦਦ ਭੇਜ ਰਹੇ ਹਨ। ਦੇਸ਼ ਭਰ ਦੇ ਸਾਢੇ ਤਿੰਨ ਲੱਖ ਤੋਂ ਜ਼ਿਆਦਾ ਲੋਕ ਮੁਖ ਮੰਤਰੀ ਰਾਹਤ ਕੋਸ਼ 'ਚ 700 ਕਰੋੜ ਤੋਂ ਜ਼ਿਆਦਾ ਰਾਸ਼ੀ ਭੇਜ ਚੁਕੇ ਹਨ। ਮਲੱਪੁਰਮ 'ਚ ਇਕ ਸਕੂਲ ਦੇ 50 ਤੋਂ ਜ਼ਿਆਦਾ ਬੱਚੇ ਜਿਲਾ ਕਲੈਕਟਰ ਅਮਿਤ ਮੀਨਾ ਦੇ ਕੋਲ ਪਹੁੰਚੇ ਅਤੇ ਉਨ੍ਹਾਂ ਨੂੰ ਆਪਣਾ ਪਿੱਗੀ ਬੈਂਕ ਡੋਨੇਟ ਕੀਤਾ। ਕਾਸਰਡੋਗ ਦੇ 450 ਨਿਜੀ ਬਸ ਆਪਰੇਟਰਾਂ ਨੇ ਤੈਅ ਕੀਤਾ ਹੈ ਕਿ ਉਹ ਆਪਣੇ ਇਕ ਦਿਨ ਦੀ ਕਮਾਈ ਰਿਲੀਫ ਫੰਡ ਲਈ ਦੇਣਗੇ।
'ਬਿਮਸੇਟਕ' ਸੰਮੇਲਨ 'ਚ ਸ਼ਾਮਲ ਹੋਣ ਲਈ ਨੇਪਾਲ ਪਹੁੰਚੇ ਪੀ.ਐੱਮ. ਮੋਦੀ
NEXT STORY