ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਦੇ ਧਾਕੜ ਖਿਡਾਰੀ ਰਿੰਕੂ ਅਤੇ ਸਮਾਜਵਾਦੀ ਪਾਰਟੀ ਦੀ ਸਾਂਸਦ ਪ੍ਰਿਆ ਸਰੋਜ ਦੀ ਮੰਗਣੀ ਦੀਆਂ ਖਬਰਾਂ ਨੂੰ ਪ੍ਰਿਆ ਸਰੋਜ ਦੇ ਪਿਤਾ ਨੇ ਖਾਰਜ ਕਰ ਦਿੱਤਾ ਹੈ।
ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਕਈ ਵੱਡੇ ਮੀਡੀਆ ਚੈਨਲਾਂ ਅਤੇ ਪੱਤਰਕਾਰਾਂਨੇ ਰਿੰਕੂ ਸਿੰਘਅਤੇ ਸਾਂਸਦ ਪ੍ਰਿਆ ਸਰੋਜ ਦੀ ਮੰਗਣੀ ਦਾ ਦਾਅਵਾ ਕੀਤਾ। ਜਿਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਸਦੀ ਖੂਬ ਚਰਚਾ ਹੋਈ ਪਰ ਪ੍ਰਿਆ ਸਰੋਜ ਦੇ ਪਿਤਾ ਅਤੇ ਤਿੰਨ ਵਾਰ ਸਾਂਸਦ ਰਹਿ ਚੁੱਕੇ ਤੂਫਾਨੀ ਸਰੋਜ ਨੇ ਕਿਹਾ ਕਿ ਇਹ ਖਬਰ ਪੂਰੀ ਤਰ੍ਹਾਂ ਗਲਤ ਹੈ। ਹਾਲਾਂਕਿ, ਉਨ੍ਹਾਂ ਨੇ ਕਿਹਾ ਹੈ ਕਿ ਦੋਵਾਂ ਪਰਿਵਾਰਾਂ ਵਿਚਾਲੇ ਰਿਸ਼ਤੇ ਨੂੰ ਲੈ ਕੇ ਗੱਲ ਚੱਲ ਰਹੀ ਹੈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਤੂਫਾਨੀ ਸਰੋਜ ਨੇ ਰਿੰਕੂ ਸਿੰਘ ਅਤੇ ਪ੍ਰਿਆ ਸਰੋਜ ਦੀ ਮੰਗਣੀ ਦੀਆਂ ਖਬਰਾਂ ਨੂੰ ਖਰਾਜ ਕਰ ਦਿੱਤਾ ਅਤੇ ਕਿਹਾ, 'ਪ੍ਰਿਆ ਫਿਲਹਾਲ ਕਿਸੇਕੰਮ ਤੋਂ ਤਿਰੁਵਨੰਤਪੁਰਮ 'ਚ ਹੈ ਅਤੇ ਰਿੰਕੂ ਸਿੰਘ ਦੇ ਨਾਲ ਮੰਗਣੀ ਨਹੀਂ ਹੋਈ। ਹਾਂ, ਪਰਿਵਾਰਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ ਪਰ ਮੰਗਣੀ ਦੀ ਖਬਰ ਪੂਰੀ ਤਰ੍ਹਾਂ ਗਲਤ ਹੈ।'
ਪ੍ਰਿਆ ਸਰੋਜ ਦੇ ਪਿਤਾ ਤੂਫਾਨੀ ਸਰੋਜ ਮੌਜੂਦਾ ਸਮੇਂ 'ਚ ਜੌਨਪੁਰ ਦੇ ਕੇਰਾਕਤ ਤੋਂ ਵਿਧਾਇਕ ਹਨ। ਉਥੇ ਹੀ ਪ੍ਰਿਆ ਸਰੋਜ ਉੱਤਰ ਪ੍ਰਦੇਸ਼ ਦੇ ਮਛਲੀਸ਼ਹਿਰ ਚੋਣ ਖੇਤਰ ਤੋਂ ਸਮਾਜਵਾਦੀ ਪਾਰਟੀ ਤੋਂ ਲੋਕ ਸਭਾ ਸਾਂਸਦ ਹਨ। ਉਨ੍ਹਾਂ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਹੈ।
ਇਹ ਵੀ ਪੜ੍ਹੋ- ਮਹਿਲਾ ਸਾਂਸਦ ਨੇ Swiggy ਤੋਂ ਵਾਪਸ ਮੰਗੇ 1220 ਰੁਪਏ, ਜਾਣੋ ਪੂਰਾ ਮਾਮਲਾ
12 ਡਾਕਟਰਾਂ ਵਿਰੁੱਧ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ
NEXT STORY