ਗੋਪੇਸ਼ਵਰ- ਉੱਤਰਾਖੰਡ ਵਿਚ ਰਿਸ਼ੀਕੇਸ਼-ਕਰਣਪ੍ਰਯਾਗ ਰੇਲ ਲਾਈਨ 'ਤੇ ਗੌਚਰ ਨੇੜੇ ਬਣ ਰਹੀ ਸੁਰੰਗ ਅੰਦਰ ਜ਼ਮੀਨ ਖਿਸਕ ਗਈ, ਜਿਸ ਦੀ ਲਪੇਟ ਵਿਚ ਆਉਣ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਗਈ, ਜਦਕਿ ਇਕ ਹੋਰ ਜ਼ਖਮੀ ਹੋ ਗਿਆ।
ਕਰਣਪ੍ਰਯਾਗ ਥਾਣਾ ਮੁਖੀ ਡੀ.ਐਸ ਰਾਵਤ ਨੇ ਵੀਰਵਾਰ ਨੂੰ ਦੱਸਿਆ ਕਿ ਹਾਦਸਾ ਬੁੱਧਵਾਰ ਨੂੰ ਐਡਿਟ ਸੁਰੰਗ ਨੰਬਰ-15 'ਚ ਹੋਇਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਝਾਰਖੰਡ ਵਾਸੀ 39 ਸਾਲਾ ਸ਼ਿਆਮਲਾਲ ਮਰਾਂਡੀ ਦੀ ਮੌਤ ਹੋ ਗਈ ਜਦਕਿ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਦੀਪਚੰਦਰ ਜ਼ਖ਼ਮੀ ਹੋ ਗਿਆ। ਰਾਵਤ ਨੇ ਦੱਸਿਆ ਕਿ ਮ੍ਰਿਤਕ ਮਜ਼ਦੂਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਮਜ਼ਦੂਰ ਦਾ ਰੁਦਰਪ੍ਰਯਾਗ ਦੇ ਜ਼ਿਲ੍ਹਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਗਲਤੀ ਨਾਲ ਗੋਲੀ ਚੱਲਣ ਕਾਰਨ 8 ਸਾਲਾ ਬੱਚੀ ਜ਼ਖ਼ਮੀ
NEXT STORY