ਰਿਸ਼ੀਕੇਸ਼- ਉਤਰਾਖੰਡ 'ਚ ਇਕ ਅਮਰੀਕੀ ਜਨਾਨੀ ਨੇ ਆਪਣੇ ਨਾਲ ਇਕ ਨੌਜਵਾਨ ਵਲੋਂ ਜਬਰ ਜ਼ਿਨਾਹ ਕੀਤੇ ਜਾਣ ਦਾ ਮਾਮਲਾ ਦਰਜ ਕਰਵਾਇਆ ਹੈ। ਮੁਨੀ ਕੀ ਰੇਤੀ ਥਾਣੇ ਦੇ ਇੰਚਾਰਜ ਇੰਸਪੈਕਟਰ ਰਾਮ ਕਿਸ਼ੋਰ ਸਕਲਾਨੀ ਨੇ ਦੱਸਿਆ ਕਿ 37 ਸਾਲਾ ਜਨਾਨੀ ਨੇ ਸ਼ਿਕਾਇਤ 'ਚ ਕਿਹਾ ਹੈ ਕਿ ਤਪੋਵਨ ਵਾਸੀ ਅਭਿਨਵ ਰਾਏ ਨੇ ਉਸ ਨਾਲ ਕਈ ਵਾਰ ਜਬਰ ਜ਼ਿਨਾਹ ਕੀਤਾ। ਇਹੀ ਨਹੀਂ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਹਾਲੇ ਤੱਕ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਉਨ੍ਹਾਂ ਨੇ ਦੱਸਿਆ ਕਿ ਅਮਰੀਕੀ ਜਨਾਨੀ ਦਾ ਦੋਸ਼ ਹੈ ਕਿ ਅਭਿਨਵ ਨੇ ਉਸ ਨੂੰ ਕਈ ਵਾਰ ਆਪਣੇ ਫਲੈਟ 'ਤੇ ਬੁਲਾ ਕੇ ਧੋਖੇ ਨਾਲ ਡਰੱਗ ਦਾ ਸੇਵਨ ਕਰਵਾ ਕੇ ਜਬਰ ਜ਼ਿਨਾਹ ਕੀਤਾ। ਪੀੜਤਾ ਯੋਗ ਸਿਖ ਰਹੀ ਹੈ ਅਤੇ ਯੋਗ ਦੇ ਬਹਾਨੇ ਹੀ ਦੋਵੇਂ ਇਕ-ਦੂਜੇ ਦੇ ਕਰੀਬ ਆਏ ਸਨ। ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਅਭਿਨਵ ਦੇ ਪਿਤਾ ਉਸ 'ਤੇ ਕੇਸ ਵਾਪਸ ਲੈਣ ਲਈ ਦਬਾਅ ਪਾ ਰਹੇ ਹਨ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੂੰ ਸਨਮਾਨ, ਰਾਸ਼ਟਰਪਤੀ ਭਵਨ 'ਤੇ ਅੱਧਾ ਝੁਕਾਇਆ ਗਿਆ ਤਿਰੰਗਾ
NEXT STORY