ਪਟਨਾ—ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਰਯੋਧਨ ਦੱਸੇ ਜਾਣ ਪਿੱਛੋਂ ਹੁਣ ਇਸ ਵਿਵਾਦ 'ਚ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਪਤਨੀ ਤੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਵੀ ਸ਼ਾਮਲ ਹੋ ਗਈ ਹੈ। ਰਾਬੜੀ ਨੇ ਅੱਜ ਭਾਵ ਬੁੱਧਵਾਰ ਕਿਹਾ ਕਿ ਪ੍ਰਿਯੰਕਾ ਨੇ ਮੋਦੀ ਨੂੰ ਦੁਰਯੋਧਨ ਦੱਸ ਕੇ ਗਲਤ ਕਿਹਾ ਹੈ। ਮੋਦੀ ਨੂੰ ਤਾਂ 'ਜੱਲਾਦ' ਕਿਹਾ ਜਾਣਾ ਚਾਹੀਦਾ ਹੈ। ਜਿਹੜਾ ਵਿਅਕਤੀ ਜੱਜ ਤੇ ਪੱਤਰਕਾਰ ਨੂੰ ਮਰਵਾ ਦਿੰਦਾ ਹੈ, ਚੁੱਕਵਾ ਦਿੰਦਾ ਹੈ, ਅਜਿਹੇ ਵਿਅਕਤੀ ਦਾ ਮਨ ਤੇ ਵਿਚਾਰ ਖਤਰਨਾਕ ਹੀ ਹੋਵੇਗਾ।
ਰਾਬੜੀ ਦੇਵੀ ਨੇ ਕਿਹਾ, ''ਪੀ. ਐੱਮ ਮੋਦੀ ਉਸ ਤਰ੍ਹਾਂ ਦੀ ਭਾਸ਼ਾ ਆਪਣਾ ਰਿਹਾ ਹੈ, ਨਾਲੀ ਦੇ ਕੀੜੇ ਹਨ ਸਾਰੇ। ਜੇ. ਡੀ. ਯੂ ਅਤੇ ਭਾਜਪਾ ਵਾਲੇ ਸਾਰੇ ਨਾਲੀ ਦੇ ਕੀੜੇ ਹਨ। ਪੰਜ ਸਾਲ ਪਹਿਲਾਂ 2014 'ਚ ਉਹ ਵਿਕਾਸ ਲੈ ਕੇ ਆਏ ਸੀ ਅਤੇ ਦੇਸ਼ ਦਾ ਵਿਨਾਸ਼ ਕਰਕੇ ਜਾ ਰਹੇ ਹਨ।''
ਸਾਬਕਾ ਮੁੱਖ ਮੰਤਰੀ ਵੀਰਭੱਦਰ ਕਦੀ ਵੀ ਪੰਡਿਤ ਸੁਖਰਾਜ ਨੂੰ ਨਹੀਂ ਕਰਨਗੇ ਮੁਆਫ: ਜੈਰਾਮ
NEXT STORY