ਦੇਵਾਸ : ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹੇ 'ਚ ਐਤਵਾਰ ਨੂੰ ਹਾਈਵੇਅ 'ਤੇ ਪਹਿਲਾਂ ਤੋਂ ਖੜ੍ਹੇ ਇਕ ਟਰੱਕ ਨਾਲ ਇਕ ਹੋਰ ਟਰੱਕ ਦੇ ਟਕਰਾ ਜਾਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਜ਼ਿਲ੍ਹਾਂ ਹੈੱਡ ਕੁਆਰਟਰ ਤੋਂ ਤਕਰੀਬਨ ਅੱਠ ਕਿਲੋਮੀਟਰ ਦੂਰ ਭੋਪਾਲ ਦੇਵਾਸ ਹਾਈਵੇਅ 'ਤੇ ਖਟਾਮਬਾ ਪਿੰਡ ਦੇ ਕੋਲ ਵਾਪਰਿਆ।
ਬੈਂਕ ਨੋਟ ਪ੍ਰੈਸ ਪੁਲਸ ਥਾਣੇ ਦੇ ਇੰਚਾਰਜ ਅਮਿਤ ਸੋਲੰਕੀ ਨੇ ਦੱਸਿਆ ਕਿ ਸਵੇਰੇ ਤੇਜ਼ ਰਫਤਾਰ ਨਾਲ ਜਾ ਰਿਹਾ ਟਰੱਕ ਸੜਕ ਦੇ ਕਿਨਾਰੇ ਖੜ੍ਹੇ ਇਕ ਹੋਰ ਟਰੱਕ ਨਾਲ ਟਕਰਾ ਗਿਆ। ਉਨ੍ਹਾਂ ਨੇ ਦੱਸਿਆ ਕਿ ਦੋਵਾਂ ਟਰੱਕਾਂ ਦੇ ਚਾਲਕਾਂ ਸਣੇ ਇਕ ਹੋਰ ਵਿਅਕਤੀ ਦੀ ਮੌਤ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਤੇਜ਼ ਰਫਤਾਰ ਨਾਲ ਲੰਘ ਰਹੇ ਟਰੱਕ ਦੇ ਚਾਲਕ ਨੂੰ ਮੀਂਦ ਆਉਣ ਲੱਗੀ, ਜਿਸ ਦੇ ਕਾਰਨ ਉਹ ਖੜ੍ਹੇ ਟਰੱਕ ਨਾਲ ਟਕਰਾ ਗਿਆ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਖੜ੍ਹੇ ਟਰੱਕ ਦਾ ਚਾਲਕ ਤੇ ਉਸ ਦਾ ਸਾਥੀ ਟਾਇਰ ਬਦਲ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਅੱਗੇ ਦੀ ਜਾਂਚ ਜਾਰੀ ਹੈ।
ਦਿਵਿਆਂਗਤਾ ਪ੍ਰਤੀ ਸਾਡੇ ਰਵੱਈਏ ’ਚ ਆਇਆ ਬਦਲਾਅ : ਚੀਫ ਜਸਟਿਸ
NEXT STORY