ਗੋਰਖਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਗੋਰਖਪੁਰ 'ਚ 2 ਮੋਟਰਸਾਈਕਲਾਂ ਵਿਚਾਲੇ ਹੋਈ ਟੱਕਰ ਵਿਚ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਨ੍ਹਾਂ ਮੋਟਰਸਾਈਕਲਾਂ ਦੀ ਟੱਕਰ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਇਕ ਹੋਰ ਮੋਟਰਸਾਈਕਲ ਸਵਾਰ ਟਰੱਕ ਨਾਲ ਟਕਰਾ ਗਿਆ। ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਮੋਹਾਦੀਪੁਰ ਪਾਵਰ ਸਟੇਸ਼ਨ ਨੇੜੇ ਵਾਪਰੀ ਇਸ ਘਟਨਾ 'ਚ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਮੋਹਦੀਪੁਰ ਬਿਜਲੀ ਕਾਲੋਨੀ ਦਾ ਰਹਿਣ ਵਾਲਾ ਵਿਕਰਾਂਤ (35) ਆਪਣੀ ਪਤਨੀ ਨਿਕਿਤਾ (30), ਪੁੱਤਰ ਅੰਗਦ (5) ਅਤੇ ਬੇਟੀਆਂ ਲਾਡੋ (1) ਅਤੇ ਪਰੀ ਨਾਲ ਜੇਤੇਪੁਰ ਉੱਤਰੀ 'ਚ ਇਕ ਪਰਿਵਾਰਕ ਸਮਾਗਮ 'ਚ ਸ਼ਾਮਲ ਹੋਣ ਤੋਂ ਬਾਅਦ ਘਰ ਪਰਤ ਰਿਹਾ ਸੀ। ਪੁਲਸ ਨੇ ਦੱਸਿਆ ਕਿ ਜਦੋਂ ਉਹ ਨਹਿਰ ਮਾਰਗ ਵੱਲ ਮੁੜੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਕੁੰਦਰਾਘਾਟ ਵੱਲੋਂ ਆ ਰਹੇ ਇਕ ਹੋਰ ਮੋਟਰਸਾਈਕਲ ਨਾਲ ਟਕਰਾ ਗਿਆ।
ਉਨ੍ਹਾਂ ਦੱਸਿਆ ਕਿ 2 ਮੋਟਰਸਾਈਕਲਾਂ ਦੀ ਟੱਕਰ ਤੋਂ ਬਚਣ ਦੀ ਕੋਸ਼ਿਸ਼ 'ਚ ਤੀਜੇ ਮੋਟਰਸਾਈਕਲ ਸਵਾਰ ਦੀ ਟਰੱਕ ਨਾਲ ਟੱਕਰ ਹੋ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਵਿਕਰਾਂਤ ਅਤੇ ਉਸ ਦੀਆਂ ਧੀਆਂ, ਰੂਸਤਮਪੁਰ ਵਾਸੀ ਮੋਨੂੰ ਚੌਹਾਨ (32) ਵਾਸੀ ਅਤੇ ਹਨੂੰਮਾਨ ਮੰਦਰ ਖੇਤਰ ਵਾਸੀ ਸੂਰਜ (28) ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮੋਨੂੰ ਅਤੇ ਸੂਰਜ ਦੋਵੇਂ ਕਿਸੇ ਹੋਰ ਸਮਾਗਮ ਤੋਂ ਵਾਪਸ ਆ ਰਹੇ ਸਨ। ਨਿਕਿਤਾ, ਅੰਗਦ ਅਤੇ ਚਿਨਮਯਾਨੰਦ ਮਿਸ਼ਰਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਦਾ ਬੀਆਰਡੀ ਮੈਡੀਕਲ ਕਾਲਜ 'ਚ ਇਲਾਜ ਚੱਲ ਰਿਹਾ ਹੈ। ਮਿਸ਼ਰਾ ਤੀਜੇ ਮੋਟਰਸਾਈਕਲ 'ਤੇ ਲੋਕਾਂ 'ਚੋਂ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਜ਼ਿਲ੍ਹਾ ਮੈਜਿਸਟ੍ਰੇਟ ਕ੍ਰਿਸ਼ਨਾ ਕਰੁਨੇਸ਼ ਅਤੇ ਸੀਨੀਅਰ ਪੁਲਸ ਕਪਤਾਨ ਗੌਰਵ ਗਰੋਵਰ ਮੌਕੇ 'ਤੇ ਅਤੇ ਮੈਡੀਕਲ ਕਾਲਜ ਪਹੁੰਚੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਕੂਲੇ ਪੜਾਉਂਦੇ ਘਰਵਾਲੇ ਨਾਲ ਲੜ ਪਈਆਂ ਮਾਵਾਂ-ਧੀਆਂ, ਸਵੇਰੇ ਸਕੂਲ ਬਾਹਰੋਂ ਮਿਲਿਆ ਲਾਸ਼ਾਂ, ਫੈਲੀ ਸਨਸਨੀ
NEXT STORY