ਨਵੀਂ ਦਿੱਲੀ (ਭਾਸ਼ਾ)— ਵਿਦੇਸ਼ਾਂ ਵਿਚ ਜਾਇਦਾਦ ਖਰੀਦ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਜਾਂਚ ਦਾ ਸਾਹਮਣਾ ਕਰ ਰਹੇ ਰਾਬਰਟ ਵਾਡਰਾ ਨੇ ਐਤਵਾਰ ਨੂੰ ਕਿਹਾ ਕਿ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹੀ ਹਫਤੇ ਈ. ਡੀ. ਨੇ ਲਗਾਤਾਰ ਤਿੰਨ ਦਿਨ ਵਾਡਰਾ ਤੋਂ ਪੁੱਛ-ਗਿੱਛ ਕੀਤੀ ਸੀ।
ਵਾਡਰਾ ਨੇ ਫੇਸਬੁੱਕ ਪੋਸਟ ਵਿਚ ਲਿਖਿਆ ਹੈ, ''ਸਵੇਰ ਦੀ ਇਸ ਘੜੀ ਵਿਚ ਪੂਰੇ ਦੇਸ਼ ਤੋਂ ਮੇਰੇ ਸਮਰਥਨ ਲਈ ਪੁੱਜੇ ਮਿੱਤਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਵਾਡਰਾ ਨੇ ਅੱਗੇ ਕਿਹਾ ਕਿ ਮੈਂ ਠੀਕ ਹਾਂ, ਚੰਗਾ ਹਾਂ ਅਤੇ ਕਿਸੇ ਵੀ ਹਾਲਤ ਨਾਲ ਨਜਿੱਠਣ ਲਈ ਪੂਰੇ ਅਨੁਸ਼ਾਸਨ ਵਿਚ ਹਾਂ। ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ। ਤੁਹਾਨੂੰ ਸਾਰਿਆਂ ਨੂੰ ਐਤਵਾਰ ਅਤੇ ਹਫਤੇ ਦੀਆਂ ਸ਼ੁੱਭਕਾਮਨਾਵਾਂ।'' ਈ. ਡੀ. ਨੇ ਵਾਡਰਾ ਤੋਂ 7 ਅਤੇ 8 ਫਰਵਰੀ ਨੂੰ ਵੀ ਪੁੱਛ-ਗਿੱਛ ਕੀਤੀ ਸੀ। ਵੀਰਵਾਰ ਨੂੰ ਜਿੱਥੇ ਉਨ੍ਹਾਂ ਤੋਂ 5 ਘੰਟੇ ਪੁੱਛ-ਗਿੱਛ ਹੋਈ ਤਾਂ ਉੱਥੇ ਹੀ ਸ਼ੁੱਕਰਵਾਰ ਨੂੰ ਈ. ਡੀ. ਨੇ ਵਾਡਰਾ ਤੋਂ ਕਰੀਬ 9 ਘੰਟੇ ਪੁੱਛ-ਗਿੱਛ ਕੀਤੀ ਸੀ। ਵਾਡਰਾ ਨੇ ਆਪਣੇ ਵਿਰੁੱਧ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਦਿੱਲੀ 'ਚ ਕੋਹਰੇ ਕਾਰਨ ਫਿਰ ਮੱਧਮ ਪਈ ਟ੍ਰੇਨਾਂ ਦੀ ਚਾਲ, ਬਾਰਿਸ਼ ਦੀ ਸੰਭਾਵਨਾ
NEXT STORY