ਸ਼ਿਮਲਾ—ਬੀ. ਆਰ. ਓ. ਦੁਆਰਾ ਰੋਹਤਾਂਗ ਦੱਰਾ ਬਹਾਲ ਕਰਨ ਤੋਂ ਬਾਅਦ ਲਾਹੁਲ ਘਾਟੀ 'ਚ ਫਸੇ ਦਰਜਨਾਂ ਵਾਹਨਾਂ ਅਤੇ ਲੋਕ ਤੀਜੇ ਦਿਨ ਮਨਾਲੀ ਤੋਂ ਬਾਹਰ ਨਿਕਲੇ। ਦੱਸਣਯੋਗ ਹੈ ਕਿ ਬੀ. ਆਰ. ਓ. ਨੇ ਸੋਮਵਾਰ ਸ਼ਾਮ ਨੂੰ ਹੀ ਦੱਰਾ ਬਹਾਲ ਕੀਤਾ ਸੀ ਪਰ ਸ਼ਾਮ ਹੋ ਜਾਣ ਕਾਰਨ ਦੱਰੇ 'ਚ ਪਾਣੀ ਜੰਮ ਗਿਆ ਅਤੇ ਵਾਹਨਾਂ ਦੀ ਆਵਾਜਾਈ ਨਹੀਂ ਹੋ ਸਕੀ। ਸੜਕਾਂ 'ਤੇ ਵਿਛੀ ਬਰਫ 'ਚ ਕਈ ਥਾਵਾਂ 'ਤੇ ਟਰੱਕ ਧੱਸਣ ਨਾਲ ਘੰਟਿਆਂ ਤੱਕ ਟ੍ਰੈਫਿਕ ਜਾਮ ਲੱਗਾ ਰਿਹਾ।
ਮੰਗਲਵਾਰ ਨੂੰ ਰੋਹਤਾਂਗ ਦੱਰਾ ਸੈਲਾਨੀਆਂ ਲਈ ਬੰਦ ਸੀ ਪਰ ਪੁਲਸ ਦੇ ਆਪਸੀ ਤਾਲਮੇਲ ਦੀ ਕਮੀ ਕਾਰਨ ਵੀ ਰੋਹਤਾਂਗ ਦੱਰੇ 'ਚ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ। ਕੋਕਸਰ ਅਤੇ ਗੁਲਾਬਾ ਵੱਲੋਂ ਵਾਹਨਾਂ ਨੂੰ ਇੱਕਠਾ ਹੀ ਛੱਡਿਆ ਗਿਆ, ਜਿਸ ਨਾਲ ਰੋਹਤਾਂਗ ਦੱਰੇ 'ਚ ਜਾਮ ਲੱਗ ਗਿਆ। ਸਥਾਨਿਕ ਵਾਹਨ ਡਰਾਈਵਰਾਂ ਨੇ ਆਪਣੀ ਸਮਝਦਾਰੀ ਨਾਲ ਵਾਹਨਾਂ ਨੂੰ ਪਾਰ ਕਰਵਾਇਆ ਹਾਲਾਂਕਿ ਰੋਹਤਾਂਗ ਦੱਰੇ 'ਚ ਬਰਫ ਘੱਟ ਜਾਂ ਹਵਾ ਦੇ ਕਾਰਨ ਇੱਧਰ-ਉੱਧਰ ਤੋਂ ਉੱਡ ਕੇ ਸੜਕ 'ਚ ਜਾਮ ਲੱਗ ਰਿਹਾ ਹੈ, ਜਿਸ ਨਾਲ ਵਾਹਨਾਂ ਦੀ ਸਮੱਸਿਆ ਵੱਧ ਰਹੀ ਹੈ।
ਮਨਾਲੀ ਦੇ ਐੱਸ. ਡੀ. ਐੱਮ. ਰਮਨ ਘਰਸੰਗੀ ਨੇ ਕਿਹਾ ਹੈ ਕਿ ਰੋਹਤਾਂਗ ਦੱਰੇ 'ਚ ਸਵੇਰ-ਸ਼ਾਮ ਪਾਰਾ ਮਾਈਨਸ ਤੋਂ ਹੇਠਾ ਆ ਗਿਆ ਹੈ ਜਿਸ ਕਾਰਨ ਸੜਕਾਂ 'ਤੇ ਪਾਣੀ ਵੀ ਜੰਮ ਰਿਹਾ ਹੈ। ਗੁਲਾਬਾ ਬੈਰੀਅਰ 'ਚ ਤਾਇਨਾਤ ਕਰਮਚਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਧੁੱਪ ਨਿਕਲਣ ਤੋਂ ਬਾਅਦ ਹੀ ਵਾਹਨਾਂ ਨੂੰ ਗੁਲਾਬਾ ਤੋਂ ਅੱਗੇ ਜਾਣ ਦਿੱਤਾ ਜਾਵੇ। ਵਾਹਨ ਡਰਾਈਵਰਾਂ ਨੂੰ ਸੂਚਿਤ ਕੀਤਾ ਹੈ ਕਿ 11 ਤੋਂ 3 ਵਜੇ ਦੇ ਦੌਰਾਨ ਹੀ ਰੋਹਤਾਂਗ ਦੱਰਾ ਪਾਰ ਕਰੋ।
ਮੌਸਮ ਵਿਭਾਗ ਨੇ ਵੀ 6 ਅਤੇ 7 ਨਵੰਬਰ ਨੂੰ ਮੌਸਮ ਖਰਾਬ ਹੋਣ ਦੀ ਗੱਲ ਕੀਤੀ ਹੈ। ਇਨ੍ਹਾਂ ਸਾਰਿਆਂ ਦੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਮਨਾਲੀ ਪ੍ਰਸ਼ਾਸਨ ਨੇ ਰੋਹਤਾਂਗ ਦੱਰਾ ਸੈਲਾਨੀਆਂ ਲਈ ਹੁਣ ਵੀ ਬੰਦ ਰੱਖਿਆ ਹੈ।
ਨਹਿਰੂ ਮੈਮੋਰੀਅਲ ਹੋਇਆ ਕਾਂਗਰਸ ਮੁਕਤ, ਅਮਿਤ ਸ਼ਾਹ ਦੀ ਐਂਟਰੀ
NEXT STORY