ਅਯੁੱਧਿਆ — ਅਯੁੱਧਿਆ 'ਚ ਸ਼੍ਰੀ ਰਾਮ ਦੇ ਜਨਮ ਸਥਾਨ 'ਤੇ ਇਕ ਸ਼ਾਨਦਾਰ ਅਤੇ ਬ੍ਰਹਮ ਰਾਮ ਮੰਦਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਪਰ ਪਹਿਲੀ ਬਾਰਿਸ਼ 'ਚ ਹੀ ਮੰਦਰ ਦੀ ਛੱਤ ਲੀਕ ਹੋਣੀ ਸ਼ੁਰੂ ਹੋ ਗਈ ਹੈ। ਰਾਮ ਮੰਦਰ 'ਚ ਮੌਜੂਦ ਰਾਮਲੱਲਾ ਦੇ ਮੁੱਖ ਪੁਜਾਰੀ ਸਤੇਂਦਰ ਦਾਸ ਨੇ ਕਿਹਾ ਕਿ ਰਾਮ ਮੰਦਰ ਦਾ ਨਿਰਮਾਣ ਚੱਲ ਰਿਹਾ ਹੈ ਪਰ ਪਵਿੱਤਰ ਅਸਥਾਨ ਨੂੰ ਛੱਡ ਕੇ ਜਿੱਥੇ ਸ਼ਰਧਾਲੂ ਆਉਂਦੇ ਹਨ, ਹਰ ਜਗ੍ਹਾ ਪਾਣੀ ਹੀ ਪਾਣੀ ਟਪਕ ਰਿਹਾ ਹੈ।
ਇਹ ਵੀ ਪੜ੍ਹੋ- ਇਹ ਵੀ ਪੜ੍ਹੋ- ਬੇਰਹਿਮ ਪਿਤਾ ਨੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਨਵਜੰਮੀਆਂ ਜੁੜਵਾਂ ਬੱਚੀਆਂ ਦਾ ਕੀਤਾ ਕਤਲ
ਅਯੁੱਧਿਆ 'ਚ ਮਾਨਸੂਨ ਦੀ ਪਹਿਲੀ ਬਾਰਿਸ਼ ਦੌਰਾਨ ਮੰਦਰ 'ਚ ਪਾਣੀ ਦਾ ਟਪਕਣਾ ਆਪਣੇ ਆਪ 'ਚ ਨਿਰਮਾਣ ਕਾਰਜ ਨੂੰ ਬੇਨਕਾਬ ਕਰਨ ਦੇ ਬਰਾਬਰ ਹੈ। ਛੱਤ ਤੋਂ ਪਾਣੀ ਦਾ ਰਿਸਾਅ ਹੈਰਾਨੀਜਨਕ ਹੈ। ਦੇਸ਼ ਦੇ ਨਾਮੀ ਇੰਜਨੀਅਰ ਰਾਮ ਮੰਦਰ ਦੇ ਨਿਰਮਾਣ ਵਿੱਚ ਲੱਗੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਇਸ ਸਾਲ 22 ਜਨਵਰੀ ਨੂੰ ਹੋਏ ਪ੍ਰਾਣ ਪ੍ਰਤਿਸ਼ਠਾ ਦੌਰਾਨ ਰਾਮ ਮੰਦਰ ਦੀ ਛੱਤ ਤੋਂ ਪਾਣੀ ਟਪਕਣ ਕਾਰਨ ਸ਼ਰਧਾਲੂਆਂ ਨੂੰ ਵੀ ਸੱਟ ਵੱਜੀ ਸੀ। ਮੁੱਖ ਪੁਜਾਰੀ ਨੇ ਕਿਹਾ ਕਿ ਖਰਬਾਂ ਰੁਪਏ ਦੀ ਲਾਗਤ ਨਾਲ ਬਣ ਰਹੇ ਮੰਦਰ ਦੀ ਉਸਾਰੀ ਵਿੱਚ ਅਣਗਹਿਲੀ ਕਾਰਨ ਪਾਵਨ ਅਸਥਾਨ ਅੱਗੇ ਜਿੱਥੇ ਸ਼ਰਧਾਲੂ ਰਾਮਲੱਲਾ ਦੇ ਦਰਸ਼ਨ ਕਰਦੇ ਹਨ, ਉੱਥੇ ਉੱਪਰੋਂ ਪਾਣੀ ਟਪਕ ਰਿਹਾ ਹੈ।
ਇਹ ਵੀ ਪੜ੍ਹੋ- ਭਾਰਤ 'ਚ ਹਰ ਸਾਲ ਤੰਬਾਕੂ ਕਾਰਨ ਹੁੰਦੀਆਂ ਹਨ 1.35 ਮਿਲੀਅਨ ਮੌਤਾਂ
ਮੁੱਖ ਪੁਜਾਰੀ ਨੇ ਦੱਸਿਆ ਕਿ ਬੀਤੀ ਰਾਤ ਤੇਜ਼ ਮੀਂਹ ਪਿਆ, ਜਿਸ ਕਾਰਨ ਅਸਥਾਨ ਦੇ ਅੱਗੇ ਹੌਲੀ-ਹੌਲੀ ਪਾਣੀ ਇਕੱਠਾ ਹੋ ਗਿਆ, ਜਿੱਥੇ ਸ਼ਰਧਾਲੂ ਰਾਮਲੱਲਾ ਦੇ ਦਰਸ਼ਨ ਕਰਦੇ ਹਨ, ਜਿਸ ਨੂੰ ਬਾਅਦ ਵਿੱਚ ਸਾਫ਼ ਕਰ ਦਿੱਤਾ ਗਿਆ। ਪੁਜਾਰੀ ਨੇ ਦੱਸਿਆ ਕਿ ਜਿਸ ਥਾਂ 'ਤੇ ਵੀ.ਆਈ.ਪੀਜ਼ ਨੇ ਦਰਸ਼ਨ ਕੀਤੇ ਸਨ, ਉੱਥੇ ਪਾਣੀ ਇਕੱਠਾ ਹੋ ਗਿਆ ਸੀ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਉਥੋਂ ਮੀਂਹ ਦਾ ਪਾਣੀ ਕੱਢਿਆ ਗਿਆ।
ਇਹ ਵੀ ਪੜ੍ਹੋ- ਪਾਊਡਰ ਕੋਟਿੰਗ ਫੈਕਟਰੀ 'ਚ ਧਮਾਕਾ, ਬੁਆਇਲਰ ਫਟਣ ਕਾਰਨ ਮਾਲਕ ਸਣੇ ਦੋ ਲੋਕਾਂ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬੇਰਹਿਮ ਪਿਤਾ ਨੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਨਵਜੰਮੀਆਂ ਜੁੜਵਾਂ ਬੱਚੀਆਂ ਦਾ ਕੀਤਾ ਕਤਲ
NEXT STORY