ਨੈਸ਼ਨਲ ਡੈਸਕ : ਵਿੱਤੀ ਸਾਲ 2022-23 ਦੀ ਦੂਜੀ ਛਮਾਹੀ ਜਾਂ ਹਾੜ੍ਹੀ ਸੀਜ਼ਨ 'ਚ ਫਾਸਫੇਟਿਕ ਅਤੇ ਪੋਟਾਸ਼ (ਪੀ ਐਂਡ ਕੇ) ਖਾਦਾਂ ਲਈ ਕਿਸਾਨਾਂ ਨੂੰ 51,875 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਸਰਕਾਰ ਨੇ ਬੁੱਧਵਾਰ ਨੂੰ ਇਸ ਸਬੰਧ 'ਚ ਇਕ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀਸੀਈਏ) ਨੇ 2022-23 ਹਾੜ੍ਹੀ ਸੀਜ਼ਨ ਵਿੱਚ ਪੀ ਐਂਡ ਕੇ ਖਾਦਾਂ ਲਈ ਪੌਸ਼ਟਿਕ ਤੱਤਾਂ 'ਤੇ ਆਧਾਰਿਤ ਸਬਸਿਡੀ (ਐੱਨ ਬੀ ਐੱਸ) ਦਰਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ : ਅਰੁਣਾਚਲ ਪ੍ਰਦੇਸ਼ ਦੇ ਨਵੇਂ ਹਵਾਈ ਅੱਡੇ ਦਾ ਨਾਂ 'ਡੋਨੀ ਪੋਲੋ', ਕੇਂਦਰੀ ਮੰਤਰੀ ਮੰਡਲ ਨੇ ਦਿੱਤੀ ਮਨਜ਼ੂਰੀ
ਸੀਸੀਈਏ ਨੇ ਨਾਈਟ੍ਰੋਜਨ (ਐੱਨ) ਲਈ 98.02 ਰੁਪਏ ਪ੍ਰਤੀ ਕਿਲੋ, ਫਾਸਫੋਰਸ (ਪੀ) ਲਈ 66.93 ਰੁਪਏ ਪ੍ਰਤੀ ਕਿਲੋ, ਪੋਟਾਸ਼ (ਕੇ) ਲਈ 23.65 ਰੁਪਏ ਪ੍ਰਤੀ ਕਿਲੋ ਅਤੇ ਸਲਫਰ (ਐੱਸ) ਲਈ 6.12 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਸਬਸਿਡੀ ਨੂੰ ਪ੍ਰਵਾਨਗੀ ਦਿੱਤੀ ਹੈ। ਬਿਆਨ 'ਚ ਕਿਹਾ ਗਿਆ ਹੈ, "ਐੱਨਬੀਐੱਸ ਰਬੀ-2022 (1 ਅਕਤੂਬਰ, 2022 ਤੋਂ 31 ਮਾਰਚ, 2023 ਤੱਕ) ਵਿੱਚ ਕੈਬਨਿਟ ਦੁਆਰਾ ਮਨਜ਼ੂਰ ਸਬਸਿਡੀ 51,875 ਕਰੋੜ ਰੁਪਏ ਹੋਵੇਗੀ, ਜਿਸ ਵਿੱਚ ਭਾੜੇ ਦੀ ਸਬਸਿਡੀ ਰਾਹੀਂ ਦੇਸੀ ਖਾਦਾਂ (ਐੱਸਐੱਸਪੀ) ਲਈ ਸਹਾਇਤਾ ਸ਼ਾਮਲ ਹੈ।"
ਇਹ ਵੀ ਪੜ੍ਹੋ : ਯੂਕ੍ਰੇਨ ਦੇ ਵਿਰੁੱਧ ਜੰਗ ’ਚ ਰੂਸ ਨੂੰ ਮਿਲਿਆ ਈਰਾਨ ਅਤੇ ਮਿਆਂਮਾਰ ਦਾ ਸਾਥ
ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, “ਖਾਦਾਂ ਅਤੇ ਕੱਚੇ ਮਾਲ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿੱਚ ਅਸਥਿਰਤਾ ਮੁੱਖ ਤੌਰ ‘ਤੇ ਕੇਂਦਰ ਸਰਕਾਰ ਦੁਆਰਾ ਸਹਿਣ ਕੀਤੀ ਜਾਂਦੀ ਹੈ।” ਖਾਦਾਂ ਲਈ 60,939.23 ਕਰੋੜ ਰੁਪਏ ਦੀ ਸਬਸਿਡੀ ਨੂੰ ਮਨਜ਼ੂਰੀ ਦਿੱਤੀ ਗਈ ਸੀ। NBS ਸਕੀਮ ਅਪ੍ਰੈਲ, 2010 ਤੋਂ ਲਾਗੂ ਹੈ। ਇਸ ਯੋਜਨਾ ਦੇ ਤਹਿਤ ਸਰਕਾਰ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਸਲਫਰ ਵਰਗੇ ਪੌਸ਼ਟਿਕ ਤੱਤਾਂ 'ਤੇ ਸਾਲਾਨਾ ਆਧਾਰ 'ਤੇ ਸਬਸਿਡੀ ਦੀ ਇਕ ਨਿਸ਼ਚਿਤ ਦਰ ਤੈਅ ਕਰਦੀ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਅਰੁਣਾਚਲ ਪ੍ਰਦੇਸ਼ ਦੇ ਨਵੇਂ ਹਵਾਈ ਅੱਡੇ ਦਾ ਨਾਂ 'ਡੋਨੀ ਪੋਲੋ', ਕੇਂਦਰੀ ਮੰਤਰੀ ਮੰਡਲ ਨੇ ਦਿੱਤੀ ਮਨਜ਼ੂਰੀ
NEXT STORY