ਪਹਿਲੀ ਵਾਰ ਈਰਾਨ ਯੂਰਪੀ ਮਹਾਦੀਪ ’ਚ ਕਿਸੇ ਵੱਡੀ ਜੰਗ ’ਚ ਸ਼ਾਮਲ ਹੋਇਆ ਹੈ। ਈਰਾਨੀ ਫੌਜੀ ਸਲਾਹਕਾਰ ਸ਼ਾਇਦ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਦੇ ਮੈਂਬਰ, ਰੂਸੀ ਕਬਜ਼ੇ ਵਾਲੇ ਯੂਕ੍ਰੇਨ ਅਤੇ ਸ਼ਾਇਦ ਬੇਲਾਰੂਸ ਪਹੁੰਚ ਕੇ ਰੂਸ ਨੂੰ ਯੂਕ੍ਰੇਨੀ ਸ਼ਹਿਰਾਂ ’ਤੇ ਖਤਰਨਾਕ ਈਰਾਨੀ ਕਾਮਿਕੇਜ ਡ੍ਰੋਨ ਨਾਲ ਹਮਲੇ ਕਰਨ ’ਚ ਮਦਦ ਕਰ ਰਹੇ ਹਨ।
ਇੰਨਾ ਹੀ ਨਹੀਂ ਪਹਿਲਾਂ ਤਾਂ ਈਰਾਨ ਰੂਸ ਨੂੰ ਸਿਰਫ ਡ੍ਰੋਨ ਅਤੇ ਮਿਜ਼ਾਈਲ ਹੀ ਦੇ ਰਿਹਾ ਸੀ, ਹੁਣ ਉਹ ਉਸ ਨੂੰ ਮਿਜ਼ਾਈਲ ਦੇਣ ਦੇ ਇਲਾਵਾ ਉੱਥੇ ਲੜਨ ਦੇ ਲਈ ਆਪਣੇ ਫੌਜੀ ਵੀ ਭੇਜ ਰਿਹਾ ਹੈ। ਰੂਸੀ ਮੋਰਚੇ ’ਤੇ ਯੂਕ੍ਰੇਨੀ ਹਮਲੇ ’ਚ 10 ਈਰਾਨੀ ਪਹਿਲਾਂ ਹੀ ਮਾਰੇ ਜਾ ਚੁੱਕੇ ਹਨ।
ਕਿਉਂਕਿ ਰੂਸ ਦੇ ਸਥਾਨਕ ਲੋਕ ਜੰਗ ’ਚ ਜਾਣ ਲਈ ਤਿਆਰ ਨਹੀਂ ਹਨ, ਇਸ ਲਈ ਹੁਣ ਤੱਕ ਰੂਸੀ ਹਾਕਮ ਸਾਈਬੇਰੀਆ ਅਤੇ ਗਰੀਬ ਇਲਾਕਿਆਂ ਤੋਂ ਲੋਕਾਂ ਨੂੰ ਜ਼ਬਰਦਸਤੀ ਜੰਗ ’ਚ ਲੜਨ ਦੇ ਲਈ ਭੇਜ ਰਹੇ ਸਨ ਪਰ ਹੁਣ ਉਨ੍ਹਾਂ ਨੇ ਈਰਾਨੀ ਭੇਜਣੇ ਸ਼ੁਰੂ ਕਰ ਦਿੱਤੇ ਹਨ।
ਬੇਸ਼ੱਕ ਈਰਾਨ ਮੱਧ ਏਸ਼ੀਆ ਦੇ ਦੂਜੇ ਦੇਸ਼ਾਂ ਦੇ ਮੁਕਾਬਲੇ ਆਕਾਰ ’ਚ ਤਾਂ ਵੱਡਾ ਹੈ ਪਰ ਦੂਜੇ ਦੇਸ਼ ਅਮਰੀਕਾ ਦੇ ਨਾਲ ਹੋਣ ਅਤੇ ਉਨ੍ਹਾਂ ਕੋਲ ਅਮਰੀਕੀ ਮਿਜ਼ਾਈਲ ਹੋਣ ਦੇ ਕਾਰਨ ਮਜ਼ਬੂਤ ਨਜ਼ਰ ਆਉਂਦੇ ਹਨ। ਈਰਾਨ ਹੁਣ ਮੱਧ ਪੂਰਬ ’ਚ ਇਕ ਅਜਿਹਾ ਦੇਸ਼ ਬਣਨ ਜਾ ਰਿਹਾ ਹੈ ਜਿਸ ਦੇ ਕੋਲ ਆਪਣੀਆਂ ਬਣਾਈਆਂ ਮਿਜ਼ਾਈਲਾਂ ਹਨ। ਈਰਾਨ ਹੁਣ ਰੂਸ ਨੂੰ ਇੰਨੇ ਹਥਿਆਰ ਦੇ ਰਿਹਾ ਹੈ ਕਿ ਉਨ੍ਹਾਂ ਦੀ ਗਿਣਤੀ ਰੂਸ ਦੇ ਆਪਣੇ ਹਥਿਆਰਾਂ ਦੀ ਗਿਣਤੀ ਨਾਲੋਂ ਵੀ ਵੱਧ ਹੋ ਗਈ ਹੈ।
ਤਹਿਰਾਨ ਹੁਣ ਰੂਸ ਨੂੰ ਨਾ ਸਿਰਫ ਹਜ਼ਾਰਾਂ ਵਾਧੂ ‘ਸ਼ਾਹਿਦ-136’ ਨਾਮਕ ਖਤਰਨਾਕ ਡ੍ਰੋਨ, ਜਿਸ ਨੂੰ ਮਾਸਕੋ ਨੇ ਨਵਾਂ ਨਾਂ ਗੇਰਾਨ-2 ਦਿੱਤਾ ਹੈ, ਦੇ ਰਿਹਾ ਹੈ ਸਗੋਂ ਪਹਿਲੀ ਵਾਰ ਰੂਸ ਦੇ ਘੱਟ ਰਹੇ ਬੈਲਿਸਟਿਕ ਮਿਜ਼ਾਈਲਾਂ ਦਾ ਸਟਾਕ ਪੂਰਾ ਕਰਨ ਦੇ ਲਈ ਦੋ ਕਿਸਮ ਦੀਆਂ ਈਰਾਨ ’ਚ ਬਣੀਆਂ ਬੈਲਿਸਟਿਕ ਮਿਜ਼ਾਈਲਾਂ ਵੀ ਦੇਣ ਦੀ ਤਿਆਰੀ ਕਰ ਰਿਹਾ ਹੈ।
ਵਰਨਣਯੋਗ ਹੈ ਕਿ ਸੀਤ ਜੰਗ ਦੇ ਦੌਰਾਨ ਵੀ ਰੂਸ-ਈਰਾਨ ਦੇ ਆਪਸੀ ਸਬੰਧ ਤਣਾਅਪੂਰਨ ਰਹੇ ਜਦੋਂ ਈਰਾਨ ’ਚ ਅਮਰੀਕਾ ਦੇ ਸਹਿਯੋਗੀ ਸ਼ਾਹ ਦੀ ਸੱਤਾ ਸੀ ਅਤੇ 1979 ਦੀ ‘ਈਰਾਨੀ ਕ੍ਰਾਂਤੀ’ ਦੇ ਬਾਅਦ ਤਾਂ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਵੀ ਭੈੜੇ ਹੋ ਗਏ ਸਨ।
ਜ਼ਾਹਿਰ ਹੈ ਕਿ ਯੂਕ੍ਰੇਨ ਦੇ ਵਿਰੁੱਧ 8 ਮਹੀਨਿਆਂ ਦੀ ਜੰਗ ’ਚ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਦੇ ਲਈ ਰੂਸ ਨੂੰ ਇਕ ਮਜ਼ਬੂਤ ਸਾਥੀ ਮਿਲ ਗਿਆ ਹੈ।
ਯੂਕ੍ਰੇਨ ਦੇ ਇਕ ਸੰਸਦ ਮੈਂਬਰ ਨੇ ਇਸ ਹਫਤੇ ਦੱਸਿਆ ਸੀ ਕਿ ‘ਸ਼ਾਹਿਦ-136’ ਨੇ ਰੂਸ ਨੂੰ ਯੂਕ੍ਰੇਨ ਦੇ ਲਗਭਗ 40 ਫੀਸਦੀ ਬਿਜਲੀ ਉਤਪਾਦਨ ਢਾਂਚਿਆਂ ਨੂੰ ਨੁਕਸਾਨ ਪਹੁੰਚਾਉਣ ’ਚ ਮਦਦ ਕੀਤੀ ਹੈ, ਜਿਸ ਨਾਲ ਯੂਕ੍ਰੇਨ ਦੀ ਗੈਰ-ਪ੍ਰਮਾਣੂ ਬਿਜਲੀ ਉਤਪਾਦਨ ਸਮਰੱਥਾ ਦਾ ਅੱਧਾ ਹਿੱਸਾ ਪ੍ਰਭਾਵਿਤ ਹੋਇਆ ਹੈ। ਵੱਡੇ ਪੱਧਰ ’ਤੇ ਬਲੈਕਆਊਟ ਹੋ ਗਏ ਹਨ ਅਤੇ ਸਰਦੀਆਂ ਦੇ ਆਉਣ ਦੇ ਨਾਲ ਮਾਸਕੋ ਨੂੰ ਆਸ ਹੈ ਕਿ ਇਸ ਮੁਹਿੰਮ ਨਾਲ ਯੂਕ੍ਰੇਨ ਦੀ ਲੜਨ ਦੀ ਸਮਰੱਥਾ ਖਤਮ ਹੋ ਜਾਵੇਗੀ।
ਰੂਸ ਦੀ ਇਸ ਤਰ੍ਹਾਂ ਮਦਦ ਕਰਨ ਦੇ ਬਦਲੇ ’ਚ ਈਰਾਨ ਮਾਸਕੋ ਨਾਲ ਹਥਿਆਰਾਂ ਦੇ ਸੌਦੇ ’ਚ ਇਸ ਫੌਜੀ ਭਾਈਵਾਲੀ ਦਾ ਲਾਭ ਉਠਾਉਣ ਦੀ ਕੋਸ਼ਿਸ਼ ਤਾਂ ਕਰੇਗਾ ਹੀ, ਉਸ ਦੇ ਕੋਲ ਯੂਕ੍ਰੇਨੀ ਜੰਗੀ ਖੇਤਰ ਤੋਂ ਸਿੱਖੇ ਗਏ ਸਬਕ ਦੀ ਵਰਤੋਂ ਆਪਣੇ ਡ੍ਰੋਨ ਅਤੇ ਮਿਜ਼ਾਈਲਾਂ ਦੀਆਂ ਸਮਰੱਥਾਵਾਂ ਨੂੰ ਹੋਰ ਵਧੀਆ ਬਣਾਉਣ ਦੇ ਲਈ ਮੌਕਾ ਮਿਲੇਗਾ।
ਦੂਜੇ ਪਾਸੇ ਰੂਸ ਨੂੰ ਮਿਆਂਮਾਰ ਦੇ ਰੂਪ ’ਚ ਇਕ ਹੋਰ ਸਹਿਯੋਗੀ ਮਿਲ ਗਿਆ ਹੈ। ਰੂਸ ਨੇ ਮਿਆਂਮਾਰ ਦੇ ਨਾਲ ਸੰਧੀ ਕਰ ਲਈ ਹੈ ਅਤੇ ਮਿਆਂਮਾਰ ਦਾ ਫੌਜੀ ਜੁੰਟਾ ਵੀ ਯੂਕ੍ਰੇਨ ਦੇ ਵਿਰੁੱਧ ਲੜਨ ਦੇ ਲਈ ਆਪਣੇ ਫੌਜੀ ਭੇਜ ਰਿਹਾ ਹੈ।
ਪੱਛਮੀ ਪਾਬੰਦੀਆਂ ਨੂੰ ਕਮਜ਼ੋਰ ਕਰਨ ਲਈ ਦੋਵੇਂ ਦੇਸ਼ ਇਕ-ਦੂਜੇ ਦੀ ਵਰਤੋਂ ਕਰ ਸਕਦੇ ਹਨ। ਰੂਸ ਦੇ ਵਾਂਗ ਹੀ ਮਿਆਂਮਾਰ ਨੂੰ ਵੀ ਪੱਛਮੀ ਦੇਸ਼ਾਂ ਨੇ ਅਲੱਗ-ਥਲੱਗ ਕਰ ਦਿੱਤਾ ਹੈ ਅਤੇ ਉਸ ਦੇ ਗੁਆਂਢੀਆਂ ਨੇ ਵੀ ਬੀਤੇ ਸਾਲ ਉਸ ਦੀ ਫੌਜ ਵੱਲੋਂ ਸੱਤਾ ’ਤੇ ਕਬਜ਼ਾ ਕਰਨ ਦੇ ਬਾਅਦ ਉਸ ਤੋਂ ਕਿਨਾਰਾ ਕਰ ਲਿਆ ਹੈ।
ਅਜਿਹੇ ’ਚ ਦੁਨੀਆ ’ਚ ਉਸ ਦੇ ਕੁਝ ਕੁ ਦੋਸਤ ਬਚੇ ਹਨ ਅਤੇ ਆਪਣੀ ਸੱਤਾ ਦੀ ਜਾਇਜ਼ਤਾ ਦੇ ਲਈ ਬੇਤਾਬ ਮਿਆਂਮਾਰ ਨੂੰ ਰੂਸ ਦੇ ਨਾਲ ਗੂੜ੍ਹੇ ਸਬੰਧਾਂ ਦਾ ਫਾਇਦਾ ਨਜ਼ਰ ਆ ਰਿਹਾ ਹੈ। ਇਹ ਦੋ ਨਾਬਰਾਬਰ ਦੇਸ਼ਾਂ ਦਾ ਰਿਸ਼ਤਾ ਹੈ, ਜਿੱਥੇ ਹਰ ਧਿਰ ਨੇ ਕੁਝ ਨਾ ਕੁਝ ਹਾਸਲ ਕਰਨਾ ਹੈ। ਮਿਆਂਮਾਰ ਨੂੰ ਸੰਯੁਕਤ ਰਾਸ਼ਟਰ ’ਚ ਆਪਣਾ ਸਮਰਥਨ ਕਰਨ ਲਈ ਵੀਟੋ ਪਾਵਰ ਵਾਲਾ ਰੂਸ ਵਰਗਾ ਇਕ ਸ਼ਕਤੀਸ਼ਾਲੀ ਭਾਈਵਾਲ ਮਿਲਣ ਦੇ ਨਾਲ ਹੀ ਉਸ ਨੂੰ ਸਰੋਤ, ਗੋਲਾ-ਬਾਰੂਦ ਵੀ ਮਿਲੇਗਾ, ਜਦਕਿ ਰੂਸ ਨੂੰ ਇਕ ਗਾਹਕ ਅਜਿਹੇ ਸਮੇਂ ’ਚ ਮਿਲ ਰਿਹਾ ਹੈ ਜਦੋਂ ਉਹ ਮਾਲੀਏ ਦੇ ਸਰੋਤ ਲੱਭਣ ਦੇ ਲਈ ਸੰਘਰਸ਼ ਕਰ ਰਿਹਾ ਹੈ।
ਬੀਤੇ ਸਾਲ ਫਰਵਰੀ ’ਚ ਤਖਤਾਪਲਟ ਦੇ ਬਾਅਦ ਤੋਂ ਮਿਆਂਮਾਰ ਜੁੰਟਾ ਦੇ ਪ੍ਰਮੁੱਖ ਸੀਨੀਅਰ ਜਨਰਲ ਮਿਨ ਆਂਗ ਹਲਿੰਗ 3 ਵਾਰ ਰੂਸ ਦਾ ਦੌਰਾ ਕਰ ਚੁੱਕੇ ਹਨ। ਰੂਸੀ ਹਮਲੇ ਦਾ ਸਮਰਥਨ ਕਰਨ ਵਾਲਾ ਦੱਖਣ ਪੂਰਬ ਏਸ਼ੀਆ ਦਾ ਉਹ ਇਕੋ-ਇਕ ਦੇਸ਼ ਸੀ। ਇਸ ਦੇ ਬਦਲੇ ’ਚ ਮਿਆਂਮਾਰ ਨੂੰ ਤੇਲ ਦੇ ਇਲਾਵਾ ਮਿਆਂਮਾਰ ’ਚ ਪ੍ਰਮਾਣੂ ਊਰਜਾ ਦਾ ਪਤਾ ਲਾਉਣ ਦੇ ਲਈ ਰੂਸ ਤੋਂ ਇਕ ਸਮਝੌਤਾ ਅਤੇ ਸਨਮਾਨ ਮਿਲਿਆ।
ਅਜਿਹੇ ’ਚ ਇਕ ਗੜ੍ਹ ਜਿਹਾ ਬਣਦਾ ਜਾ ਰਿਹਾ ਹੈ ਜਿਸ ’ਚ ਸਾਰੇ ਤਾਨਾਸ਼ਾਹ ਪਹਿਲੀ ਵਾਰ ਇਕੱਠੇ ਹੋ ਰਹੇ ਹਨ, ਜਿਨ੍ਹਾਂ ਦੇ ਕੋਲ ਪ੍ਰਮਾਣੂ ਹਥਿਆਰ ਹਨ। ਵਰਨਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੋਏ ਸ਼ੰਘਾਈ ਸਿਖਰ ਸੰਮੇਲਨ ’ਚ ਵੀ ਚੀਨ ਨੇ ਈਰਾਨ ਨੂੰ ਸੱਦਾ ਦਿੱਤਾ ਸੀ ਅਤੇ ਉਸ ਨੂੰ ਸਥਾਈ ਮੈਂਬਰ ਬਣਾ ਲਿਆ ਹੈ ਅਤੇ ਹੁਣ ਮਿਆਂਮਾਰ ਵੀ ਇਨ੍ਹਾਂ ਦੇ ਨਾਲ ਆ ਗਿਆ ਹੈ, ਜਦਕਿ ਉੱਤਰੀ ਕੋਰੀਆ ਦਾ ਤਾਨਾਸ਼ਾਹ ਕਿਮ ਜੋਂਗ ਤਾਂ ਪਹਿਲਾਂ ਹੀ ਇਨ੍ਹਾਂ ਦੇ ਨਾਲ ਹੈ।
ਅਜਿਹੇ ਘਟਨਾਕ੍ਰਮਾਂ ਦਰਮਿਆਨ ਵਿਦੇਸ਼ ਮੰਤਰੀ ਜੈਸ਼ੰਕਰ ਪ੍ਰਸਾਦ ਦੀ 8 ਨਵੰਬਰ ਨੂੰ ਹੋਣ ਵਾਲੀ ਰੂਸ ਯਾਤਰਾ ਨੂੰ ਬਹੁਤ ਹੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਨਾਜ਼ੀਆਂ ਦੇ ਸਮੇਂ ’ਚ ਕਹਿੰਦੇ ਸਨ ਕਿ ‘ਰੋਮ ਬਰਨਿੰਗ ਟੋਕੀਓ ਐਕਸਿਸ’। ਉਸ ਸਮੇਂ ਜਰਮਨੀ, ਇਟਲੀ ਅਤੇ ਜਾਪਾਨ ਇਹ ਇਕੱਠੇ ਸਨ, ਹੁਣ ਕਹਿ ਰਹੇ ਹਨ ‘ਰਸ਼ੀਆ, ਈਰਾਨ ਐਂਡ ਚਾਈਨਾ ਐਕਸਿਸ’। ਕਿਉਂਕਿ ਹੁਣ ਇਹ ਤਾਨਾਸ਼ਾਹ ਇਕੱਠੇ ਹਨ।
ਰਾਜਸਥਾਨ ’ਚ ਆਪਣੀਆਂ ਹੀ ਭੈਣਾਂ-ਬੇਟੀਆਂ ਨੂੰ ਨਿਲਾਮ ਕਰ ਰਹੇ ਕੁਝ ਭਰਾ ਅਤੇ ਪਿਤਾ
NEXT STORY