ਨੈਸ਼ਨਲ ਡੈਸਕ- ਰੂਸ ਨੇ ਯੂਕ੍ਰੇਨ ਖ਼ਿਲਾਫ ਜੰਗ ਦਾ ਐਲਾਨ ਕਰ ਦਿੱਤਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਵਲੋਂ ਫ਼ੌਜੀ ਕਾਰਵਾਈ ਦੇ ਐਲਾਨ ਮਗਰੋਂ ਕਈ ਥਾਂ ਧਮਾਕੇ ਸੁਣੇ ਗਏ। ਰੂਸ ਨੇ ਯੂਕ੍ਰੇਨ ’ਚ ਆਪਣੀ ਫ਼ੌਜੀ ਕਾਰਵਾਈ ਦੇ ਐਲਾਨ ਕਰਦੇ ਹੋਏ ਯੂਕ੍ਰੇਨ ’ਚ ਗੋਲੀਬਾਰੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪੁਤਿਨ ਨੇ ਦਾਅਵਾ ਕੀਤਾ ਹੈ ਕਿ ਉਹ ਉੱਥੇ ਰਹਿਣ ਵਾਲੇ ਲੋਕਾਂ ਨੂੰ ਬਚਾਉਣ ਦਾ ਇਰਾਦਾ ਰੱਖਦੇ ਹਨ।
ਉੱਥੇ ਹੀ ਰੂਸ ਦੇ ਹਮਲੇ ’ਤੇ ਭਾਜਪਾ ਆਗੂ ਸੁਬਰਮਣੀਅਮ ਸਵਾਮੀ ਨੇ ਸੋਸ਼ਲ ਮੀਡੀਆ ਐਪ ‘KOO’ ’ਤੇ ਲਿਖਿਆ ਕਿ ਪੁਤਿਨ ਦਾ ਹਮਲਾ ਹਿਟਲਰ ਦੇ ਹਮਲੇ ਦੇ ਬਰਾਬਰ ਹੈ। ਸਵਾਮੀ ਨੇ ਇਸ ਹਮਲੇ ਦੀ ਦੂਜੇ ਵਿਸ਼ਵ ਯੁੱਧ ਨਾਲ ਤੁਲਨਾ ਕਰਦੇ ਹੋਏ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਪੁਤਿਨ ਦਾ ਯੂਕ੍ਰੇਨ ’ਤੇ ਹਮਲਾ ਦੂਜੇ ਵਿਸ਼ਵ ਯੁੱਧ ’ਚ ਐਡੋਲਫ ਹਿਟਲਰ ਦੇ ਰੂਸ ’ਤੇ ਹਮਲੇ ਦੇ ਬਰਾਬਰ ਹੈ। ਇਹ ਨਾਜ਼ੀ ਸੈਂਟ ਪੀਟਰਬਰਗ ਅਤੇ ਫਿਰ ਡਾਊਨਹਿੱਲ ’ਚ ਫਸਣ ਵਰਗਾ ਹੋਵੇਗਾ। ਇਸ ਤਰ੍ਹਾਂ 1991 ਤੋਂ ਬਾਅਦ ਰੂਸ ਦੇ ਪਤਨ ਦਾ ਸੰਕੇਤ ਦੇਵੇਗਾ। ਸਾਈਬੇਰੀਆ ਨੂੰ ਚੀਨ ਵਲੋਂ ਨਿਗਲ ਲਿਆ ਜਾਵੇਗਾ। ਇੰਡੀਆ?
ਪੁਤਿਨ ਨੇ ਹੋਰ ਦੇਸ਼ਾਂ ਨੂੰ ਦਿੱਤੀ ਚੇਤਾਵਨੀ-
ਪੁਤਿਨ ਨੇ ਦੂਜੇ ਦੇਸ਼ਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਰੂਸੀ ਕਾਰਵਾਈ ਵਿਚ ਕਿਸੇ ਵੀ ਤਰ੍ਹਾਂ ਦੀ ਦਖ਼ਲਅੰਦਾਜ਼ੀ ਦੀ ਕੋਸ਼ਿਸ਼ ਦੇ "ਅਜਿਹੇ ਨਤੀਜੇ ਹੋਣਗੇ ਜੋ ਉਹਨਾਂ ਨੇ ਪਹਿਲਾਂ ਕਦੇ ਨਹੀਂ ਦੇਖੇ ਹੋਣਗੇ"। ਪੁਤਿਨ ਨੇ ਦਾਅਵਾ ਕੀਤਾ ਹੈ ਕਿ ਇਹ ਹਮਲੇ ਪੂਰਬੀ ਯੂਕਰੇਨ ਵਿਚ ਲੋਕਾਂ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਹਨ, ਜਿਸ ਨੂੰ ਅਮਰੀਕਾ ਨੇ ਹਮਲਾ ਕਰਨ ਦਾ ਸਿਰਫ਼ ਇਕ ਬਹਾਨਾ ਦੱਸਿਆ ਹੈ। ਪੁਤਿਨ ਦਾ ਇਹ ਬਿਆਨ ਖਾਰਕਿਵ, ਓਡੇਸਾ ਵਿਚ ਜ਼ਬਰਦਸਤ ਧਮਾਕੇ ਦੀਆਂ ਆਵਾਜ਼ਾਂ ਸੁਣਨ ਤੋਂ ਪਹਿਲਾਂ ਆਇਆ ਸੀ। ਇਸ ਤੋਂ ਪਹਿਲਾਂ, ਯੂਐਸ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਯੂਕਰੇਨ ਉੱਤੇ ਰੂਸ ਦੇ "ਬਿਨਾਂ ਉਕਸਾਵੇ ਵਾਲੇ ਅਤੇ ਬਿਨਾਂ ਕਾਰਨ" ਹਮਲੇ ਦੇ ਇਰਾਦੇ ਦੀ ਨਿੰਦਾ ਕੀਤੀ ਸੀ।
ਸ਼੍ਰੀਲੰਕਾ ਦੀ ਜਲ ਸੈਨਾ ਨੇ ਸਮੁੰਦਰੀ ਸਰਹੱਦ ਦਾ ਉਲੰਘਣ ਕਰਨ ਦੇ ਦੋਸ਼ 'ਚ 22 ਭਾਰਤੀ ਮਛੇਰੇ ਫੜੇ
NEXT STORY