ਨਵੀਂ ਦਿੱਲੀ—ਮੱਧ ਪ੍ਰਦੇਸ਼ ਦੀ ਭੋਪਾਲ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੂੰ ਅੱਜ 3 ਦਿਨਾਂ ਬਾਅਦ ਰਾਹਤ ਮਿਲੀ ਸੀ ਹੁਣ ਉਨ੍ਹਾਂ ਖਿਲਾਫ ਚੋਣ ਕਮਿਸ਼ਨ ਨੇ ਇਕ ਹੋਰ ਨੋਟਿਸ ਭੇਜ ਦਿੱਤਾ ਹੈ। ਚੋਣ ਪ੍ਰਚਾਰ 'ਤੇ ਬੈਨ ਦੌਰਾਨ ਸਾਧਵੀ ਲਗਾਤਾਰ ਮੰਦਰ ਦਰਸ਼ਨ ਕਰਨ ਲਈ ਜਾ ਰਹੀ ਸੀ ਅਤੇ ਭਜਨ ਕੀਰਤਨ ਵੀ ਕਰ ਰਹੀ ਸੀ, ਜਿਸ ਨੂੰ ਲੈ ਕੇ ਚੋਣ ਕਮਿਸ਼ਨ ਨੇ ਸਾਧਵੀ ਪ੍ਰਗਿਆ ਨੂੰ ਨੋਟਿਸ ਭੇਜਿਆ ਹੈ।
ਸਾਧਵੀ ਪ੍ਰਗਿਆ ਸਿੰਘ ਠਾਕੁਰ ਨੇ ਚੋਣ ਪ੍ਰਚਾਰ 'ਤੇ ਵੀਰਵਾਰ ਸਵੇਰੇ 6 ਵਜੇ ਤੋਂ 72 ਘੰਟਿਆਂ ਤੱਕ ਬੈਨ ਲਗਾਇਆ ਗਿਆ ਸੀ, ਜਿਸ ਤੋਂ ਬਾਅਦ ਸਾਧਵੀ ਪ੍ਰਗਿਆ ਨੇ ਕਿਸੇ ਕਿਸਮ ਦਾ ਚੋਣ ਪ੍ਰਚਾਰ ਤਾਂ ਨਹੀਂ ਕੀਤਾ ਪਰ ਉਹ ਮੰਦਰਾਂ 'ਚ ਦਰਸ਼ਨ ਦੇ ਨਾਲ-ਨਾਲ ਭਜਨ ਕੀਰਤਨ ਕਰਦੀ ਨਜ਼ਰ ਆਈ। ਸ਼ੁੱਕਰਵਾਰ ਨੂੰ ਸਾਧਵੀ ਪ੍ਰਗਿਆ ਠਾਕੁਰ ਨੇ ਤਾਬਤੋੜ 6 ਮੰਦਰਾਂ 'ਚ ਜਾ ਕੇ ਭਗਵਾਨ ਦੇ ਦਰਸ਼ਨ ਕੀਤੇ ਅਤੇ ਅਸ਼ੀਰਵਾਦ ਲਿਆ। ਮੰਦਰ ਦਰਸ਼ਨ ਦੌਰਾਨ ਸਾਧਵੀ ਨੇ ਖੂਬ ਢੋਲ ਵਜਾਇਆ ਅਤੇ ਭਗਤਾਂ ਨਾਲ ਭਜਨ ਵੀ ਗਾਏ। ਮੰਦਰ ਦਰਸ਼ਨ ਦਾ ਇਹ ਸਿਲਸਿਲਾ ਸ਼ੁੱਕਰਵਾਰ ਸਵੇਰੇ ਜੈਨ ਮੰਦਰ ਤੋਂ ਸ਼ੁਰੂ ਹੋਇਆ ਸੀ, ਜੋ ਦੁਪਹਿਰ ਤੱਕ ਜਾਰੀ ਰਿਹਾ।

ਸਾਧਵੀ ਦੇ ਇਸ ਕਦਮ ਦੀ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ। ਕਾਂਗਰਸ ਨੇ ਬੈਨ ਦੇ ਬਾਵਜੂਦ ਮੰਦਰ ਅਤੇ ਗੌਸ਼ਾਲਾ 'ਚ ਪਾਰਟੀ ਵਰਕਰਾਂ ਨਾਲ ਜਾਣ ਦੀ ਸ਼ਿਕਾਇਤ ਜ਼ਿਲਾ ਚੋਣ ਅਧਿਕਾਰੀ ਨੂੰ ਕੀਤੀ ਸੀ, ਜਿਸ ਤੋਂ ਬਾਅਦ ਸਾਧਵੀ ਪ੍ਰਗਿਆ ਠਾਕੁਰ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਗਿਆ ਹੈ। ਸਾਧਵੀ ਦਾ ਜਵਾਬ ਮਿਲਣ ਤੋਂ ਬਾਅਦ ਜ਼ਿਲਾ ਕਮਿਸ਼ਨ ਅਧਿਕਾਰੀ ਆਪਣੀ ਰਿਪੋਰਟ ਚੋਣ ਕਮਿਸ਼ਨ ਨੂੰ ਭੇਜਣਗੇ।
ਇਲੈਕਸ਼ਨ ਡਾਇਰੀ : ਜਦ ਮੈਦਾਨ 'ਚ ਜਿੱਤ ਕੇ ਸ਼ਿਮਲਾ 'ਚ ਟੇਬਲ 'ਤੇ ਹਾਰਿਆ ਭਾਰਤ
NEXT STORY