ਨੈਸ਼ਨਲ ਡੈਸਕ- ਜਿਨ੍ਹਾਂ ਚੋਣਾਂ ਵਿਚ ਅਸੀਂ ਇਕ ਦਿਨ ਘਰ ’ਚੋਂ ਨਿਕਲ ਕੇ ਵੋਟ ਪਾਉਣ ਆਉਂਦੇ ਹਾਂ, ਉਨ੍ਹਾਂ ਚੋਣਾਂ ਦੀ ਤਿਆਰੀ ਡੇਢ ਸਾਲ ਪਹਿਲਾਂ ਤੋਂ ਸ਼ੁਰੂ ਹੋ ਜਾਂਦੀ ਹੈ। ਲੋਕ ਸਭਾ ਚੋਣਾਂ ਨੂੰ ਸਿਰੇ ਚੜ੍ਹਾਉਣ ਲਈ ਚੋਣ ਕਮਿਸ਼ਨ ਦੀ ਭਾਰੀ ਮਸ਼ੀਨਰੀ ਲੱਗਦੀ ਹੈ। ਚੋਣ ਕਮਿਸ਼ਨ ਮੁਤਾਬਕ, ਲੋਕ ਸਭਾ ਚੋਣਾਂ ਲਈ ਲੱਗਭਗ 1.5 ਕਰੋੜ ਵੋਟਿੰਗ ਅਤੇ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਜਾਂਦੇ ਹਨ।
ਲੱਗਭਗ 55 ਲੱਖ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ, ਈ. ਵੀ. ਐੱਮ. ਮਸ਼ੀਨਾਂ ਦੀ ਵਰਤੋਂ ਹੁੰਦੀ ਹੈ। ਮੁਲਾਜ਼ਮਾਂ ਅਤੇ ਚੋਣ ਸਮੱਗਰੀ ਨੂੰ ਲਿਆਉਣ-ਲਿਜਾਣ ਲਈ 4 ਲੱਖ ਵਾਹਨ ਤਾਇਨਾਤ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਈ. ਵੀ. ਐੱਮ. ਮਸ਼ੀਨਾਂ ਦੀ ਮੁਸ਼ਕਲ ਖੇਤਰਾਂ ਲਈ ਢੁਆਈ ਵੀ ਕੀਤੀ ਜਾਂਦੀ ਹੈ।
ਹਰ ਇਕ ਆਦਮੀ ਦੀ ਵੋਟ ਯਕੀਨੀ ਬਣਾਉਣ ਲਈ ਚੋਣ ਕਮਿਸ਼ਨ ਨੂੰ ਦਿਨ-ਰਾਤ ਸਖਤ ਮਿਹਨਤ ਕਰਨੀ ਪੈਂਦੀ ਹੈ। ਇਸ ਲਈ ਵੋਟ ਦੀ ਅਹਿਮੀਅਤ ਨੂੰ ਸਮਝਦੇ ਹੋਏ ਵੋਟ ਜ਼ਰੂਰ ਪਾਓ।
ਅਦਾਕਾਰ ਮਿਥੁਨ ਚੱਕਰਵਰਤੀ ਨੇ ਕੋਲਕਾਤਾ 'ਚ ਪਾਈ ਵੋਟ
NEXT STORY