ਨਵੀਂ ਦਿੱਲੀ— ਬਾਲੀਵੁੱਡ ਸਟਾਰ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਨੂੰ ਕਾਲੀ ਮਾਂ ਦੇ ਮੰਦਰ 'ਚ ਜੁੱਤੀਆਂ ਪਹਿਨੇ ਦੇਖ ਹਿੰਦੂ ਮਹਾਸਭਾ ਦੇ ਰਾਸ਼ਟਰੀ ਉਪ ਪ੍ਰਧਾਨ ਪੰਡਤ ਅਸ਼ੋਕ ਸ਼ਰਮਾ ਨੂੰ ਦਿਲ ਦਾ ਦੌਰਾ ਪੈ ਗਿਆ। ਹੋਸ਼ 'ਚ ਆਉਣ 'ਤੇ ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਇਸ ਦ੍ਰਿਸ਼ ਨਾਲ ਪਹਿਲਾਂ ਹੀ ਠੇਸ ਪਹੁੰਚੀ ਸੀ। 16 ਜਨਵਰੀ ਨੂੰ ਕੁਝ ਲੋਕਾਂ ਨੇ ਇਸ ਨੂੰ ਲੈ ਕੇ ਉਨ੍ਹਾਂ ਨਾਲ ਭੱਦਾ ਮਜ਼ਾਕ ਕੀਤਾ। ਰਾਤ ਨੂੰ ਮਹਾਸਭਾ ਦੇ ਦਫਤਰ ਪਹੁੰਚ ਕੇ ਗਲਤ ਸ਼ਬਦ ਵੀ ਕਹੇ।
ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਹਿੰਦੂ ਮਹਾਸਭਾ ਦੇ ਅਧਿਕਾਰੀ ਭਰਤ ਰਾਜਪੂਤ ਵਲੋਂ ਕੋਰਟ 'ਚ ਦੋਵੇਂ ਅਭਿਨੇਤਾਵਾਂ ਤੋਂ ਇਲਾਵਾ ਸੰਬੰਧਤ ਮੀਡੀਆ ਕੰਪਨੀ ਅਤੇ ਯੂ-ਟਿਊਬ ਦੇ ਸੀ. ਈ. ਓ. ਤੋਂ ਇਲਾਵਾ ਬਿੱਗ ਬੌਸ ਦੇ ਡਾਇਰੈਕਟਰ ਅਤੇ ਕ੍ਰਿਏਟਿਵ ਹੈੱਡ ਨੂੰ ਜਵਾਬਦੇਹ ਬਣਾਇਆ ਗਿਆ ਸੀ। ਬੀਤੇ ਸੋਮਵਾਰ ਸੀ. ਜੇ. ਐੱਮ. ਕੋਰਟ 'ਚ ਬਹਿਸ ਪੂਰੀ ਹੋਣ ਤੋਂ ਬਾਅਦ ਅਦਾਲਤ ਨੇ ਪ੍ਰਾਥਨਾ ਪੱਤਰ 'ਤੇ ਆਦੇਸ਼ ਲਈ 24 ਜਨਵਰੀ ਰਿਜ਼ਰਵ ਕਰ ਲਈ ਸੀ। ਹਿੰਦੂ ਮਹਾਸਭਾ ਦੇ ਜ਼ਿਲਾ ਪ੍ਰਧਾਨ ਅਭਿਸ਼ੇਕ ਅਗਰਵਾਲ ਨੇ ਦੱਸਿਆ ਕਿ ਅਸ਼ੋਕ ਸ਼ਰਮਾ 17 ਜਨਵਰੀ ਦੀ ਸਵੇਰ ਮਹਾਸਭਾ ਦੇ ਦਫਤਰ 'ਤੇ ਬੇਹੋਸ਼ੀ ਦੀ ਹਾਲਤ 'ਚ ਮਿਲੇ ਸਨ। ਉਨ੍ਹਾਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਬੁੱਧਵਾਰ ਨੂੰ ਹੋਸ਼ ਆਉਣ 'ਤੇ ਅਸ਼ੋਕ ਸ਼ਰਮਾ ਨੇ ਹਾਲਤ ਵਿਗੜਨ ਦਾ ਕਾਰਨ ਸਲਮਾਨ-ਸ਼ਾਹਰੁਖ ਨੂੰ ਦੱਸਿਆ। ਇਸ ਸੰਬੰਧ 'ਚ ਪੁਲਸ ਅਫਸਰਾਂ ਨੂੰ ਸੂਚਨਾ ਦਿੱਤੀ ਗਈ ਹੈ। ਉਥੇ ਹੀ ਅਸ਼ੋਕ ਸ਼ਰਮਾ ਦੇ ਪੁੱਤਰ ਦੀਪਕ ਸ਼ਰਮਾ ਨੇ ਕਿਹਾ ਕਿ ਕੁਝ ਅਣਪਛਾਤੇ ਲੋਕ ਉਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਪਰੇਸ਼ਾਨ ਕਰ ਰਹੇ ਹਨ। ਪਹਿਲਾਂ ਉਨ੍ਹਾਂ ਦੇ ਪਿਤਾ ਦੇ ਮੋਬਾਈਲ 'ਤੇ ਇੰਟਰਨੈੱਟ ਦੇ ਵਲੋਂ ਅਣਪਛਾਤੇ ਨੰਬਰ ਤੋਂ ਕਾਲਸ ਵੀ ਆਈਆਂ ਸਨ। ਇਸ ਸੰਬੰਧ 'ਚ ਵੀ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਕਰਕੇ ਕਾਰਵਾਈ ਦੀ ਮੰਗ ਕੀਤੀ ਸੀ।
ਬੈਂਕ ਲੁੱਟ ਕੇ ਦੌੜ ਰਹੇ ਲੁਟੇਰੇ ਨੂੰ ਲੋਕਾਂ ਨੂੰ ਫੜਿਆ ਅਤੇ ਕੱਟ ਦਿੱਤਾ ਹੱਥ
NEXT STORY