ਕੰਨੌਜ- ਸਮਾਜਵਾਦੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਖਜ਼ਾਨਚੀ ਦੇ ਬਾਲਾਪੀਰ ਮੁਹੱਲੇ 'ਚ ਬਣੇ ਗੈਰ-ਕਾਨੂੰਨੀ ਮੈਰਿਜ ਹਾਲ ਨੂੰ ਮੰਗਲਵਾਰ ਨੂੰ ਬੁਲਡੋਜ਼ਰ ਚਲਾ ਕੇ ਢਾਹ ਦਿੱਤਾ ਗਿਆ। ਇਸ ਦੌਰਾਨ ਉੱਪ ਜ਼ਿਲ੍ਹਾ ਅਧਿਕਾਰੀ ਸਦਰ ਰਾਮਕੇਸ਼ ਨਾਲ ਪਾਲਿਕਾ ਕਰਮੀਆਂ ਸਮੇਤ ਭਾਰੀ ਪੁਲਸ ਫ਼ੋਰਸ ਮੌਜੂਦ ਰਹੀ। ਉੱਪ ਜ਼ਿਲ੍ਹਾ ਅਧਿਕਾਰੀ ਰਾਮਕੇਸ਼ ਅਨੁਸਾਰ ਸਮਾਜਵਾਦੀ ਪਾਰਟੀ ਨੇਤਾ ਨੇ ਪਾਰਟੀ ਦੀ ਸਰਕਾਰ ਦੌਰਾਨ ਸੜਕ 'ਤੇ ਨਾਜਾਇਜ਼ ਕਬਜ਼ਾ ਕਰ ਕੇ ਮੈਰਿਜ ਹਾਲ ਦਾ ਨਿਰਮਾਣ ਕਰਵਾਇਆ ਸੀ। ਉੱਪ ਜ਼ਿਲ੍ਹਾ ਅਧਿਕਾਰੀ ਰਾਮਕੇਸ਼ ਭਾਰੀ ਪੁਲਸ ਫ਼ੋਰਸ ਨਾਲ ਸਵੇਰੇ ਪਹੁੰਚ ਗਏ ਅਤੇ ਜੇਸੀਬੀ ਮਸ਼ੀਨ ਨਾਲ ਗੈਰ-ਕਾਨੂੰਨੀ ਨਿਰਮਾਣ ਢਾਹੁਣਾ ਸ਼ੁਰੂ ਕਰਵਾ ਦਿੱਤਾ।
ਇਹ ਵੀ ਪੜ੍ਹੋ : 11 ਜਨਵਰੀ ਤੱਕ ਵਧੀਆਂ ਸਕੂਲਾਂ ਦੀਆਂ ਛੁੱਟੀਆਂ, ਆਨਲਾਈਨ ਲੱਗਣਗੀਆਂ ਕਲਾਸਾਂ
ਉੱਪ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਅਤੇ ਨਗਰ ਪਾਲਿਕਾ ਵਲੋਂ ਸਪਾ ਨੇਤਾ ਨੂੰ ਨੋਟਿਸ ਦਿੱਤੇ ਗਏ ਪਰ ਉਨ੍ਹਾਂ ਨੇ ਗੈਰ-ਕਾਨੂੰਨੀ ਕਬਜ਼ਾ ਨਹੀਂ ਹਟਾਇਆ। ਗੈਰ-ਕਾਨੂੰਨੀ ਨਿਰਮਾਣ ਨੂੰ ਲੈ ਕੇ ਪੁਰਾਤੱਤਵ ਵਿਭਾਗ ਅਤੇ ਮਾਸਟਰ ਪਲਾਨ ਦਫ਼ਤਰ ਨੇ ਵੀ ਕਈ ਵਾਰ ਨੋਟਿਸ ਭੇਜਿਆ। 14 ਨਵੰਬਰ 2024 ਨੂੰ ਪ੍ਰਸ਼ਾਸਨ ਵਲੋਂ ਸਪਾ ਨੇਤਾ ਕੈਸ਼ ਖਾਨ ਨੂੰ ਢਾਹੁਣ ਦਾ ਨੋਟਿਸ ਜਾਰੀ ਕੀਤਾ ਗਿਆ ਸੀ। ਪ੍ਰਸ਼ਾਸਨ ਨੇ ਤਿੰਨ ਦਿਨ ਦਾ ਸਮਾਂ ਕਬਜ਼ਾ ਹਟਾਉਣ ਲਈ ਦਿੱਤਾ ਸੀ ਅਤੇ ਇਸੇ ਦੌਰਾਨ ਸਪਾ ਨੇਤਾ ਨੇ ਅਦਾਲਤ ਤੋਂ ਸਟੇਅ ਆਰਡਰ ਲੈ ਲਿਆ, ਜਿਸ ਨਾਲ ਢਾਹੁਣ ਦੀ ਕਾਰਵਾਈ ਰੁਕ ਗਈ। ਆਦੇਸ਼ ਦੀ ਹੱਦ ਖ਼ਤਮ ਹੋਣ ਤੋਂ ਬਾਅਦ ਅੱਜ ਯਾਨੀ ਮੰਗਲਵਾਰ ਨੂੰ ਪ੍ਰਸ਼ਾਸਨ ਨੇ ਗੈਰ-ਕਾਨੂੰਨੀ ਨਿਰਮਾਣ ਢਾਹ ਦਿੱਤਾ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡੀਅਨ PM ਜਸਟਿਨ ਟਰੂਡੋ ਦੇ ਅਸਤੀਫੇ ਦਾ ਭਾਰਤ 'ਤੇ ਕੀ ਪਏਗਾ ਅਸਰ?
NEXT STORY