ਜੰਮੂ— ਪਾਕਿਸਤਾਨ ਵੱਲੋਂ ਸੁਰੱਖਿਆ ਫੋਰਸਾਂ ਦੀ ਤਾਇਨਾਤੀ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਸੰਬੰਧੀ ਮਹੱਤਵਪੂਰਨ ਜਾਣਕਾਰੀ ਦੇਣ ਦੇ ਦੋਸ਼ 'ਚ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲੇ ਤੋਂ ਇਕ ਪਾਕਿਸਤਾਨੀ ਜਾਸੂਸ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਕੋਲੋਂ ਪਾਕਿਸਤਾਨ ਦੇ 2 ਸਿਮ ਕਾਰਡ ਅਤੇ ਸੁਰੱਖਿਆ ਫੋਰਸਾਂ ਦੀ ਤਾਇਨਾਤੀ ਦਿਖਾਉਣ ਵਾਲਾ ਇਕ ਨਕਸ਼ਾ ਬਰਾਮਦ ਹੋਇਆ ਹੈ। ਸਾਂਬਾ ਦੇ ਸੀਨੀਅਰ ਪੁਲਸ ਕਮਿਸ਼ਨਰ ਜੋਗਿੰਦਰ ਸਿੰਘ ਨੇ ਕਿਹਾ,''ਫੌਜ ਦੀ ਖੁਫੀਆ ਇਕਾਈ ਤੋਂ ਜੰਮੂ ਜ਼ਿਲੇ ਦੇ ਚੰਗੀਆ ਪਿੰਡ ਦੇ ਰਹਿਣ ਵਾਲੇ ਬੋਧ ਰਾਜ ਨਾਮੀ ਵਿਅਕਤੀ ਦੇ ਜਾਸੂਸੀ ਗਤੀਵਿਧੀਆਂ 'ਚ ਸ਼ਾਮਲ ਹੋਣ ਅਤੇ ਸੁਰੱਖਿਆ ਫੋਰਸਾਂ ਦੀ ਤਾਇਨਾਤੀ ਸੰਬੰਧੀ ਮਹੱਤਵਪੂਰਨ ਜਾਣਕਾਰੀ ਦੇਣ ਦੀ ਸੂਚਨਾ ਮਿਲੀ ਸੀ। ਜਿਸ ਦੇ ਆਧਾਰ 'ਤੇ ਸਾਂਬਾ ਦੇ ਰਾਮਗੜ੍ਹ ਸੈਕਟਰ 'ਚ ਇਕ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ।'' ਪੁਲਸ ਕਮਿਸ਼ਨਰ ਨੇ ਦੱਸਿਆ,''ਤਲਾਸ਼ੀ ਮੁਹਿੰਮ ਦੌਰਾਨ ਰਾਜ ਨੂੰ ਕੌਮਾਂਤਰੀ ਸਰਹੱਦ (ਆਈ.ਬੀ.) ਦੇ ਕਰੀਬ ਜੇਰਦਾ ਪਿੰਡ 'ਚ ਰਹੱਸਮਈ ਹਾਲਾਤਾਂ 'ਚ ਘੁੰਮਦੇ ਹੋਏ ਦੇਖਿਆ ਗਿਆ। ਪੁਲਸ ਦਲ ਦੀ ਹਰਕਤ ਦੇਖਣ ਤੋਂ ਬਾਅਦ ਉਸ ਨੇ ਉੱਥੋਂ ਦੌੜਨ ਦੀ ਕੋਸ਼ਿਸ਼ ਕੀਤੀ।'' ਉਨ੍ਹਾਂ ਨੇ ਦੱਸਿਆ,''ਪੁਲਸ ਨੇ ਉਸ ਦਾ ਪਿੱਛਾ ਕੀਤਾ ਅਤੇ ਬਾਅਦ 'ਚ ਉਸ ਨੂੰ ਗ੍ਰਿਫਤਾਰ ਕਰ ਲਿਆ।'' ਉਨ੍ਹਾਂ ਨੇ ਦੱਸਿਆ ਕਿ ਉਸ ਕੋਲੋਂ ਪਾਕਿਸਤਾਨ ਦੇ 2 ਸਿਮ ਕਾਰਡ, ਸੁਰੱਖਿਆ ਫੋਰਸਾਂ ਦੀ ਤਾਇਨਾਤੀ ਦਿਖਾਉਣ ਵਾਲਾ ਇਕ ਨਕਸ਼ਾ, 2 ਭਾਰਤ ਨਿਰਮਿਤ ਮੋਬਾਈਲ ਫੋਨ ਅਤੇ ਮੈਮੋਰੀ ਕਾਰਡ ਬਰਾਮਦ ਹੋਇਆ ਹੈ। ਇਸ ਤੋਂ ਇਲਾਵਾ ਉਸ ਕੋਲੋਂ 1711 ਰੁਪਏ ਵੀ ਮਿਲੇ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੇ ਖਿਲਾਫ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਕਾਨੂੰਨ ਦੀ ਧਾਰਾ 13 ਅਤੇ ਸਰਕਾਰੀ ਗੋਪੀਨਤਾ ਕਾਨੂੰਨ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਸ਼ੁਰੂਆਤੀ ਪੁੱਛ-ਗਿੱਛ ਅਨੁਸਾਰ ਉਸ ਨੇ ਨਕਸ਼ੇ 'ਚ ਵੱਖ-ਵੱਖ ਸਥਾਨਾਂ ਨੂੰ ਚਿੰਨ੍ਹਿਤ ਕਰਨ ਦੀ ਗੱਲ ਮੰਨ ਲਈ ਹੈ। ਸੁਰੱਖਿਆ ਏਜੰਸੀਆਂ ਸਾਂਝੇ ਰੂਪ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ।
ਲੈਂਡਫਿਲ ਸਾਈਟਸ ਨੂੰ ਲੈ ਕੇ ਸੁਪਰੀਮ ਕੋਰਟ ਨਾਰਾਜ਼, ਕਿਹਾ, 'ਕੁਤਬਮੀਨਾਰ ਤੋਂ ਵੀ ਉੱਚਾ ਹੈ ਕੂੜੇ ਦਾ ਢੇਰ'
NEXT STORY