ਮੇਰਠ— ਸਹਾਰਨਪੁਰ 'ਚ ਰੇਤ ਖਨਨ ਦੇ ਗੈਰ-ਕਾਨੂੰਨੀ ਪੱਟੇ ਅਲਾਟ ਕੀਤੇ ਜਾਣ ਦੇ ਮਾਮਲੇ 'ਚ ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਦੀਆਂ 11 ਥਾਂਵਾਂ 'ਤੇ ਸੀ.ਬੀ.ਆਈ. ਛਾਪੇਮਾਰੀ ਕਰ ਰਹੀ ਹੈ। ਸਹਾਰਨਪੁਰ 'ਚ ਪੱਟਿਆਂ ਦੇ ਅਲਾਟ ਦੇ ਮਾਮਲੇ 'ਚ ਨਵੀਂ ਸ਼ਿਕਾਇਤ ਦਰਜ ਕੀਤੀ ਹੈ, ਜਿਸ ਤੋਂ ਬਾਅਦ ਇਹ ਛਾਪੇਮਾਰੀ ਹੋ ਰਹੀ ਹੈ। ਸੀ.ਬੀ.ਆਈ. ਦੀ ਟੀਮ ਨੇ ਰੇਤ ਖਨਨ ਦੇ ਪੱਟਿਆਂ ਦੀ ਵੰਡ 'ਚ ਕਥਿਤ ਬੇਨਿਯਮੀਆਂ ਦੇ ਮਾਮਲੇ 'ਚ ਸਹਾਰਨਪੁਰ, ਦੇਹਰਾਦੂਨ ਅਤੇ ਲਖਨਊ ਸਮੇਤ ਕਰੀਬ 11 ਥਾਂਵਾਂ 'ਤੇ ਛਾਪੇਮਾਰੀ ਦੀ ਕਾਰਵਾਈ ਕੀਤੀ ਹੈ।
ਸਹਾਰਨਪੁਰ 'ਚ ਸੀ.ਬੀ.ਆਈ. ਦੀ ਟੀਮ ਨੇ ਸਾਬਕਾ ਬਸਪਾ ਐੱਮ.ਐੱਲ.ਸੀ. ਅਤੇ ਖਨਨ ਮਾਫੀਆ ਇਕਬਾਲ ਦੇ ਘਰ ਸੀ.ਬੀ.ਆਈ. ਨੇ ਛਾਪੇਮਾਰੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਮਿਰਜਾਪੁਰ ਸਥਿਤ ਘਰ ਸੀ.ਬੀ.ਆਈ. ਦੀ ਟੀਮ ਮੌਜੂਦ ਹੈ। ਮਿਰਜਾਪੁਰ ਘਰ 'ਤੇ ਸੀ.ਬੀ.ਆਈ. ਦੀ ਟੀਮ ਦੀਆਂ 2 ਗੱਡੀਆਂ ਪਹੁੰਚੀਆਂ ਹਨ। ਉੱਥੇ ਹੀ ਲਖਨਊ ਅਤੇ ਉਤਰਾਖੰਡ ਦੇ ਦੇਹਰਾਦੂਨ 'ਚ ਵੀ ਛਾਪੇਮਾਰੀ ਹੋਈ।
ਧਾਰਾ-370 'ਤੇ ਜਵਾਬ ਦੇਣ ਲਈ ਸੁਪਰੀਮ ਕੋਰਟ ਨੇ ਕੇਂਦਰ ਨੂੰ ਦਿੱਤਾ ਸਮਾਂ, 14 ਨਵੰਬਰ ਨੂੰ ਹੋਵੇਗੀ ਸੁਣਵਾਈ
NEXT STORY