ਮੁੰਬਈ,(ਭਾਸ਼ਾ)—ਮਹਾਨ ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ ਦੀ ਧੀ ਸਾਰਾ ਤੇਂਦੁਲਕਰ ਦਾ ਕਥਿਤ ਤੌਰ 'ਤੇ ਫਰਜ਼ੀ ਟਵਿਟਰ ਅਕਾਊਂਟ ਬਣਾਉਣ ਅਤੇ ਰਾਕਾਂਪਾ ਮੁਖੀ ਸ਼ਰਦ ਪਵਾਰ ਵਿਰੁੱਧ ਮੰਦ ਭਾਵਨਾ ਵਾਲੀ ਸਮੱਗਰੀ ਅਪਲੋਡ ਕਰਨ ਵਾਲੇ ਇਕ ਸਾਫਟਵੇਅਰ ਇੰਜੀਨੀਅਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁਲਸ ਕਮਿਸ਼ਨਰ (ਸਾਈਬਰ ਜੁਰਮ) ਅਕਬਰ ਪਠਾਨ ਨੇ ਦੱਸਿਆ ਕਿ ਸਾਈਬਰ ਪੁਲਸ ਨੇ 2 ਦਿਨ ਪਹਿਲਾਂ ਨਿਤੀਨ ਸ਼ਿਸੋਦੇ (39) ਨੂੰ ਗ੍ਰਿਫਤਾਰ ਕਰ ਲਿਆ ਹੈ। ਪਠਾਨ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਅੰਧੇਰੀ 'ਚ ਰਹਿਣ ਵਾਲੇ ਇਸ ਵਿਅਕਤੀ ਨੇ ਹਿੰਦੀ ਫਿਲਮ ਜਗਤ ਦੇ ਕਈ ਸਿਤਾਰਿਆਂ ਦੇ ਫਰਜ਼ੀ ਅਕਾਊਂਟ ਵੀ ਬਣਾ ਕੇ ਰੱਖੇ ਹੋਏ ਸਨ। ਉਨ੍ਹਾਂ ਦੱਸਿਆ ਕਿ ਸਾਈਬਰ ਅਪਰਾਧ ਸ਼ਾਖਾ ਦੀ ਟੀਮ ਨੇ ਨਿਤੀਨ ਦੇ ਘਰੋਂ ਇਕ ਲੈਪਟਾਪ, 2 ਮੋਬਾਇਲ ਫੋਨ ਅਤੇ ਰਾਊਟਰ ਜ਼ਬਤ ਕੀਤਾ ਹੈ। ਉਸ ਦੇ ਵਿਰੁੱਧ ਭਾਰਤੀ ਦੰਡਾਵਲੀ ਦੀਆਂ ਅਤੇ ਆਈ. ਟੀ. ਕਾਨੂੰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਸ਼ੁੱਕਰਵਾਰ ਤਕ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਮਮਤਾ ਦੀ ਰਿਹਾਇਸ਼ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲਾ ਗ੍ਰਿਫਤਾਰ
NEXT STORY