ਰਾਏਪੁਰ—ਛੱਤੀਸਗੜ੍ਹ 'ਚ ਐਡੀਸ਼ਨਲ ਐਡਵੋਕੇਟ ਜਨਰਲ ਸਤੀਸ਼ ਚੰਦਰ ਵਰਮਾ ਸੂਬੇ ਦੇ ਨਵੇਂ ਐਡਵੋਕੇਟ ਜਨਰਲ ਬਣਾਏ ਗਏ ਹਨ। ਉਹ ਕਨਕ ਤਿਵਾੜੀ ਦੀ ਥਾਂ ਲੈਣਗੇ। ਨਿਯੁਕਤੀ ਸੰਬੰਧੀ ਇਹ ਬਦਲਾਅ ਤਰੁੰਤ ਲਾਗੂ ਕੀਤਾ ਜਾਵੇਗਾ। ਇਸ ਨਿਯੁਕਤੀ ਦੇ ਨਾਲ ਹੀ ਐਡਵੋਕੇਟ ਜਨਰਲ ਲਈ ਲੰਬੇ ਸਮੇਂ ਤੋਂ ਚਲੀ ਆ ਰਹੀ ਖਿੱਚੋਤਾਣ ਖਤਮ ਹੋ ਗਈ ਹੈ। ਨਵੀਂ ਨਿਯੁਕਤੀ ਦੇ ਸੰਬੰਧ 'ਚ ਰਾਜਪਾਲ ਦੇ ਨਾਂ ਨਾਲ ਕਾਨੂੰਨ ਅਤੇ ਵਿਧਾਇਕ ਮਾਮਲਾ ਵਿਭਾਗ ਦੇ ਪੱਤਰ ਜਾਰੀ ਕਰ ਦਿੱਤਾ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਿਯੁਕਤੀ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਸੀ ਕਿ ਐਡਵੋਕੇਟ ਜਨਰਲ ਕਨਕ ਤਿਵਾੜੀ ਨੇ ਅਸਤੀਫਾ ਦੇ ਦਿੱਤਾ ਹੈ, ਜਿਸ ਤੋਂ ਬਾਅਦ ਨਵੇਂ ਐਡਵੋਕੇਟ ਜਨਰਲ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਇਸ ਬਿਆਨ ਤੋਂ ਬਾਅਦ ਕਨਕ ਤਿਵਾੜੀ ਨੇ ਆਪਣੇ ਅਸਤੀਫੇ ਦੀ ਖਬਰ ਦਾ ਖੰਡਨ ਕੀਤਾ ਸੀ।

ਵਿਦੇਸ਼ ਮੰਤਰੀ ਜਯਸ਼ੰਕਰ ਦਾ ਪਹਿਲਾ ਟਵੀਟ- 'ਸੁਸ਼ਮਾ ਜੀ ਦੇ ਕਦਮਾਂ 'ਤੇ ਤੁਰਨਾ ਮਾਣ ਦੀ ਗੱਲ'
NEXT STORY