ਨਵੀਂ ਦਿੱਲੀ- ਸਾਬਕਾ ਵਿੱਤ ਮੰਤਰੀ ਪੀ. ਚਿੰਦਾਬਰਮ ਦੇ ਬੇਟੇ ਕਾਰਤੀ ਚਿੰਦਾਬਰਮ ਦੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਵੱਡੀ ਰਾਹਤ ਦੇ ਦਿੱਤੀ ਹੈ। ਅਦਾਲਤ ਦੀ ਰਜਿਸਟਰੀ 'ਚ 10 ਕਰੋੜ ਰੁਪਏ ਜਮਾ ਕਰਵਾਉਣ ਦੀ ਸ਼ਰਤ 'ਤੇ ਉਸ ਨੂੰ ਵਿਦੇਸ਼ ਜਾਣ ਦੀ ਆਗਿਆ ਮਿਲ ਗਈ ਹੈ। ਚੀਫ ਜਸਟਿਸ ਰੰਜਨ ਗੰਗੋਈ ਨੇ ਕਾਰਤੀ ਚਿੰਦਾਬਰਮ ਨੂੰ ਕਿਹਾ ਹੈ ਕਿ ਤੁਸੀਂ ਜਿੱਥੇ ਵੀ ਜਾਣਾ ਚਾਹੁੰਦੇ ਹੋ, ਜਾ ਸਕਦੇ ਹੋ ਅਤੇ ਜੋ ਕਰਨਾ ਚਾਹੁੰਦੇ ਹੋ, ਕਰ ਸਕਦੇ ਹੋ ਪਰ ਕਾਨੂੰਨ ਨਾਲ ਖਿਲਵਾੜ ਨਾ ਕਰੋ।
ਸੁਪਰੀਮ ਕੋਰਟ ਨੇ ਕਾਰਤੀ ਤੋਂ ਆਈ. ਐੱਨ. ਐਕਸ. ਮੀਡੀਆ ਅਤੇ ਏਅਰਸੈੱਲ ਮੈਕਸਿਸ ਮਾਮਲਿਆਂ 'ਚ ਪੁੱਛ ਪੜਤਾਲ ਦੇ ਲਈ 5, 6, 7 ਅਤੇ 12 ਮਾਰਚ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ) ਦੇ ਸਾਹਮਣੇ ਪੇਸ਼ ਹੋਣ ਦਾ ਆਦੇਸ਼ ਦਿੱਤਾ ਅਤੇ ਕਿਹਾ ਕਿ ਉਹ ਕਾਨੂੰਨ ਨਾਲ ਖਿਲਵਾੜ ਨਾ ਕਰਨ। ਮੁੱਖ ਜਸਟਿਸ ਰੰਜਨ ਗੰਗੋਈ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਹੈ ਕਿ ਤੁਹਾਨੂੰ 10 ਤੋਂ 26 ਫਰਵਰੀ ਦੇ ਦੌਰਾਨ ਜਿੱਥੇ ਵੀ ਜਾਣਾ ਹੋਵੇ, ਉੱਥੇ ਜਾਉ ਪਰ ਪੁੱਛ ਗਿੱਛ 'ਚ ਸਹਿਯੋਗ ਜਰੂਰ ਦਿਉ।
ਬੈਂਚ ਨੇ ਕਿਹਾ ਹੈ ਕਿ ਕ੍ਰਿਪਾ ਕਰਕੇ ਆਪਣੇ ਮੁਵਕਿਲ ਨੂੰ ਕਹੋ ਕਿ ਉਨ੍ਹਾਂ ਨੂੰ ਸਹਿਯੋਗ ਦੇਣਾ ਹੋਵੇਗਾ। ਜੇਕਰ ਤੁਸੀਂ ਸਹਿਯੋਗ ਨਾ ਕੀਤਾ। ਅਸੀਂ ਕਈ ਚੀਜ਼ਾਂ ਕਹਿਣਾ ਚਾਹੁੰਦੇ ਹਾਂ। ਅਸੀਂ ਇਨ੍ਹਾਂ ਨੂੰ ਹੁਣ ਨਹੀਂ ਕਹਿ ਰਹੇ ਹਾਂ। ਬੈਂਚ ਨੇ ਕਾਰਤੀ ਤੋਂ 10 ਕਰੋੜ ਰੁਪਏ ਜਮਾਂ ਕਰਵਾਉਣ ਤੋਂ ਇਲਾਵਾ ਲਿਖਤੀ 'ਚ ਇਹ ਦੇਣ ਨੂੰ ਕਿਹਾ ਹੈ ਕਿ ਉਹ ਵਾਪਸ ਆਉਣਗੇ ਅਤੇ ਜਾਂਚ 'ਚ ਸਹਿਯੋਗ ਦੇਣਗੇ।
ਕਾਰਤੀ ਨੇ 10 ਤੋਂ 26 ਫਰਵਰੀ ਅਤੇ ਫਿਰ 23 ਤੋਂ 31 ਮਾਰਚ ਦੇ ਵਿਚਾਲੇ ਵਿਦੇਸ਼ ਜਾਣ ਦੀ ਆਗਿਆ ਮੰਗੀ ਸੀ। ਬੈਂਚ ਉਨ੍ਹਾਂ ਦੀ ਉਸ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ, ਜਿਸ 'ਚ ਉਨ੍ਹਾਂ ਨੇ 'ਟੋਟਸ ਟੇਨਿਸ ਲਿਮਟਿਡ' ਕੰਪਨੀ ਦੁਆਰਾ ਆਯੋਜਿਤ ਅੰਤਰਰਾਸ਼ਟਰੀ ਟੈਨਿਸ ਟੂਰਨਾਮੈਂਟ 'ਚ ਹਿੱਸਾ ਲੈਣ ਲਈ ਫਰਾਂਸ, ਸਪੇਨ, ਜਰਮਨੀ ਅਤੇ ਬ੍ਰਿਟੇਨ ਦੀ ਯਾਤਰਾ ਕਰਨ ਦੀ ਆਗਿਆ ਮੰਗੀ ਸੀ। 'ਟੋਟਾਸ ਟੇਨਿਸ ਲਿਮਟਿਡ' ਦਾ ਦਫਤਰ ਬ੍ਰਿਟੇਨ 'ਚ ਰਜਿਸਟਰਡ ਹੈ।
ਸਿਰਸਾ ਦਾ ਵੱਡਾ ਬਿਆਨ, ਟੁੱਟ ਸਕਦੈ ਅਕਾਲੀ-ਭਾਜਪਾ ਗਠਜੋੜ
NEXT STORY