ਨੈਸ਼ਨਲ ਡੈਸਕ- ਵਧਦੀ ਠੰਡ ਅਤੇ ਸੰਘਣੀ ਧੁੰਦ ਨੂੰ ਦੇਖਦੇ ਹੋਏ ਕਈ ਸੂਬਿਆਂ 'ਚ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਗੌਤਮ ਬੁੱਧ ਨਗਰ (ਨੋਇਡਾ) ਦੇ ਜ਼ਿਲ੍ਹਾ ਅਧਿਕਾਰੀ ਮਨੀਸ਼ ਕੁਮਾਰ ਵਰਮਾ ਨੇ ਵੀ ਸਕੂਲਾਂ ਨਾਲ ਜੁੜਿਆ ਇਕ ਅਹਿਮ ਆਦੇਸ਼ ਜਾਰੀ ਕੀਤਾ ਹੈ। ਇਸ ਆਦੇਸ਼ ਦੇ ਅਨੁਸਾਰ, ਜ਼ਿਲ੍ਹੇ ਦੇ ਨਰਸਰੀ ਤੋਂ ਲੈ ਕੇ 8ਵੀਂ ਜਮਾਤ ਤਕ ਦੇ ਸਾਰੇ ਸਕੂਲ ਅਗਲੇ ਹੁਕਮਾਂ ਤਕ ਬੰਦ ਰਹਿਣਗੇ। ਇਹ ਆਦੇਸ਼ ਯੂ.ਪੀ. ਬੋਰਡ, ਸੀ.ਬੀ.ਐੱਸ.ਈ. ਅਤੇ ਹੋਰ ਸਾਰੇ ਬੋਰਡ ਦੇ ਸਕੂਲਾਂ 'ਤੇ ਲਾਗੂ ਹੋਵੇਗਾ।
ਸਕੂਲ ਬੰਦ ਕਰਨ ਦਾ ਕਾਰਨ
ਡੀ.ਐੱਮ. ਮਨੀਸ਼ ਕੁਮਾਰ ਵਰਮਾ ਨੇ ਦੱਸਿਆ ਕਿ ਵਧਦੀ ਠੰਡ ਅਤੇ ਧੁੰਦ ਕਾਰਨ ਬੱਚਿਆਂ ਨੂੰ ਸਕੂਲ ਆਉਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ। ਠੰਡ ਅਤੇ ਧੁੰਦ ਦਾ ਬੱਚਿਆਂ ਦੀ ਸਿਹਤ 'ਤੇ ਮਾੜਾ ਅਸਰ ਪੈ ਸਕਦਾ ਹੈ, ਇਸ ਲਈ ਪ੍ਰਸ਼ਾਸਨ ਨੇ ਬੱਚਿਆਂ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਇਹ ਕਦਮ ਚੁੱਕਿਆ ਹੈ।
ਇਹ ਵੀ ਪੜ੍ਹੋ- ਕਾਰ 'ਚ ਹੀਟਰ ਚਲਾਉਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਤਾਪਮਾਨ ਅਤੇ AQI
ਵੀਰਵਾਰ ਸਵੇਰੇ ਨੋਇਡਾ ਦਾ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਹਵਾ ਦੀ ਕੁਆਲਿਟੀ (AQI) 170 ਦਰਜ ਕੀਤੀ ਗਈ ਹੈ, ਜੋ ਆਮ ਪੱਧਰ 'ਤੇ ਹੈ। ਇਸ ਠੰਡ ਅਤੇ ਧੁੰਦ ਨੂੰ ਮੁੱਖ ਰੱਖਦਿਆਂ ਜ਼ਿਲ੍ਹੇ ਦੇ ਨਰਸਰੀ ਤੋਂ ਅੱਠਵੀਂ ਜਮਾਤ ਤੱਕ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ। ਇਹ ਹੁਕਮ ਡੀ.ਐੱਮ. ਵੱਲੋਂ ਅਗਲਾ ਹੁਕਮ ਆਉਣ ਤੱਕ ਲਾਗੂ ਰਹੇਗਾ।
ਹੋਰ ਸੂਬਿਆਂ 'ਚ ਵੀ ਸਕੂਲ ਬੰਦ
ਨੋਇਡਾ 'ਚ ਹੀ ਨਹੀਂ, ਸਗੋਂ ਹੋਰ ਸੂਬਿਆਂ 'ਚ ਵੀ ਠੰਡ ਅਤੇ ਸਰਦ ਹਵਾਵਾਂ ਕਾਰਨ ਕਈ ਥਾਵਾਂ 'ਤੇ ਸਕੂਲ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਸਮੇਂ ਠੰਡੀਆਂ ਹਵਾਵਾਂ ਬੱਚਿਆਂ ਲਈ ਮੁਸ਼ਕਲਾਂ ਪੈਦਾ ਕਰ ਰਹੀਆਂ ਹਨ ਅਤੇ ਉਨ੍ਹਾਂ ਦੀ ਸਿਹਤ ਨੂੰ ਬਚਾਉਣ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਹਵਾਈ ਜਹਾਜ਼ 'ਚ ਕਦੇ ਵੀ ਨਾ ਲੈ ਕੇ ਜਾਓ ਇਹ ਚੀਜ਼ਾਂ, ਨਹੀਂ ਤਾਂ ਜਾਣਾ ਪੈ ਸਕਦੈ ਜੇਲ੍ਹ!
ਭੂਚਾਲ ਪ੍ਰਭਾਵਿਤ ਵਾਨੂਅਤੂ ਨੂੰ 5 ਲੱਖ ਅਮਰੀਕੀ ਡਾਲਰ ਦੀ ਸਹਾਇਤਾ ਦੇਵੇਗਾ ਭਾਰਤ
NEXT STORY