ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਸਕੂਲਾਂ 'ਚ ਸਮਾਰਟਫੋਨ ਦੇ ਇਸਤੇਮਾਲ ਲਈ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਹਾਈ ਕੋਰਟ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਮਾਰਟਫੋਨ ਲਿਜਾਉਣ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ ਪਰ ਸਕੂਲ 'ਚ ਮੋਬਾਇਲ ਡਿਵਾਈਸ ਦੇ ਇਸਤੇਮਾਲ ਨੂੰ ਕੰਟਰੋਲ ਅਤੇ ਨਿਗਰਾਨੀ 'ਚ ਰੱਖਿਆ ਜਾਣਾ ਚਾਹੀਦਾ। ਜੱਜ ਅਨੂਪ ਜੈਰਾਮ ਭੰਭਾਨੀ ਦੀ ਬੈਂਚ ਨੇ ਕਿਹਾ ਕਿ ਸਕੂਲਾਂ ਨੂੰ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਆਨਲਾਈਨ ਰਵੱਈਏ, ਡਿਜੀਟਲ ਸ਼ਿਸ਼ਟਾਚਾਰ ਅਤੇ ਸਮਾਰਟਫੋਨ ਦੇ ਨੈਤਿਕ ਇਸਤੇਮਾਲ ਬਾਰੇ ਸਿੱਖਿਅਤ ਕਰਨਾ ਚਾਹੀਦਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਇਹ ਸਲਾਹ ਦਿੱਤੀ ਜਾਣੀ ਚਾਹੀਦੀ ਹੈ ਕਿ ਸਕਰੀਨ 'ਤੇ ਬਹੁਤ ਵੱਧ ਸਮਾਂ ਬਿਤਾਉਣਾ ਅਤੇ ਸੋਸ਼ਲ ਮੀਡੀਆ 'ਤੇ ਬਹੁਤ ਵੱਧ ਸਮਾਂ ਬਿਤਾਉਣ ਨਾਲ ਚਿੰਤਾ, ਧਿਆਨ ਦੀ ਮਿਆਦ 'ਚ ਕਮੀ ਅਤੇ ਸਾਈਬਰ ਬਦਮਾਸ਼ੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਜੈਮਾਲਾ ਤੋਂ ਪਹਿਲਾਂ ਲਾੜੀ ਦੇ Whatsapp 'ਤੇ ਆਈ ਅਜਿਹੀ ਤਸਵੀਰ, ਟੁੱਟ ਗਿਆ ਵਿਆਹ
ਬੈਂਚ ਨੇ ਕਿਹਾ,''ਸਮਾਰਟਫੋਨ ਨਾਲ ਜਮਾਤ 'ਚ ਪੜ੍ਹਾਈ, ਅਨੁਸ਼ਾਸਨ ਮਾਹੌਲ 'ਚ ਰੁਕਾਵਟ ਨਹੀਂ ਆਉਣੀ ਚਾਹੀਦੀ। ਇਸ ਲਈ ਜਮਾਤ 'ਚ ਸਮਾਰਟਫੋਨ ਦੇ ਇਸਤੇਮਾਲ 'ਤੇ ਰੋਕ ਲਗਾਈ ਜਾਣੀ ਚਾਹੀਦੀ ਹੈ।'' ਇਸ 'ਚ ਕਿਹਾ ਗਿਆ ਹੈ ਕਿ ਸਕੂਲ ਦੇ ਆਮ ਖੇਤਰਾਂ ਅਤੇ ਸਕੂਲ ਵਾਹਨਾਂ 'ਚ ਵੀ ਸਮਾਰਟਫੋਨ 'ਤੇ ਕੈਮਰੇ ਅਤੇ ਰਿਕਾਰਡਿੰਗ ਸਹੂਲਤਾਂ ਦੇ ਇਸਤੇਮਾਲ 'ਤੇ ਰੋਕ ਲਗਾਈ ਜਾਣੀ ਚਾਹੀਦੀ ਹੈ। ਆਪਣੇ ਆਦੇਸ਼ 'ਚ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਮੋਬਾਇਲ ਉਪਯੋਗ ਨੀਤੀ 'ਚ ਸੁਰੱਖਿਆ ਅਤੇ ਤਾਲਮੇਲ ਦੇ ਮਕਸਦ ਨਾਲ ਕਨੈਕਟੀਵਿਟੀ ਲਈ ਸਮਾਰਟਫੋਨ ਦੇ ਉਪਯੋਗ ਦੀ ਮਨਜ਼ੂਰੀ ਹੋਣੀ ਚਾਹੀਦੀ ਹੈ ਪਰ ਮਨੋਰੰਜਨ ਲਈ ਸਮਾਰਟਫੋਨ ਦੇ ਉਪਯੋਗ ਦੀ ਮਨਜ਼ੂਰੀ ਨਹੀਂ ਹੋਣੀ ਚਾਹੀਦੀ। ਸਕੂਲ 'ਚ ਸਮਾਰਟਫੋਨ ਦੇ ਉਪਯੋਗ ਨੂੰ ਨਿਯਮਿਤ ਕਰਨ ਅਤੇ ਨਿਗਰਾਨੀ ਕਰਨ ਦੀ ਨੀਤੀ ਮਾਤਾ-ਪਿਤਾ, ਅਧਿਆਪਕਾਂ ਅਤੇ ਮਾਹਿਰਾਂ ਦੀ ਸਲਾਹ ਨਾਲ ਬਣਾਈ ਜਾਣੀ ਚਾਹੀਦੀ ਹੈ ਤਾਂ ਕਿ ਸਾਰੇ ਸੰਬੰਧਤ ਪੱਖਾਂ ਦੀਆਂ ਜ਼ਰੂਰਤਾਂ ਅਤੇ ਚਿੰਤਾਵਾਂ ਨੂੰ ਸੰਬੋਧਨ ਕਰਨ ਵਾਲਾ ਸੰਤੁਲਿਤ ਦ੍ਰਿਸ਼ਟੀਕੋਣ ਵਿਕਸਿਤ ਕੀਤਾ ਜਾ ਸਕੇ।
ਇਹ ਵੀ ਪੜ੍ਹੋ : Marriage ਰਜਿਸਟਰੇਸ਼ਨ 'ਤੇ ਹਾਈ ਕੋਰਟ ਦਾ ਵੱਡਾ ਫ਼ੈਸਲਾ!
ਅਦਾਲਤ ਨੇ ਤੈਅ ਕੀਤੇ ਦਿਸ਼ਾ-ਨਿਰਦੇਸ਼
1. ਵਿਦਿਆਰਥੀਆਂ ਨੂੰ ਸਕੂਲ 'ਚ ਸਮਾਰਟਫੋਨ ਲੈ ਕੇ ਜਾਣ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ ਪਰ ਸਕੂਲ 'ਚ ਸਮਾਰਟਫੋਨ ਦੀ ਵਰਤੋਂ 'ਤੇ ਨਜ਼ਰ ਰੱਖੀ ਜਾਣੀ ਚਾਹੀਦੀ ਹੈ।
2. ਵਿਦਿਆਰਥੀਆਂ ਲਈ ਸਕੂਲ 'ਚ ਦਾਖਲ ਹੋਣ ਵੇਲੇ ਆਪਣੇ ਸਮਾਰਟਫ਼ੋਨ ਜਮ੍ਹਾਂ ਕਰਵਾਉਣ ਅਤੇ ਘਰ ਵਾਪਸੀ ਸਮੇਂ ਉਨ੍ਹਾਂ ਨੂੰ ਵਾਪਸ ਲੈਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ।
3. ਸਮਾਰਟਫ਼ੋਨਾਂ ਨੂੰ ਅਧਿਆਪਨ, ਅਨੁਸ਼ਾਸਨ ਜਾਂ ਕਲਾਸਰੂਮ 'ਚ ਸਮੁੱਚੇ ਵਿਦਿਅਕ ਵਾਤਾਵਰਣ 'ਚ ਵਿਘਨ ਨਹੀਂ ਪਾਉਣਾ ਚਾਹੀਦਾ। ਇਸ ਲਈ ਕਲਾਸਰੂਮ 'ਚ ਸਮਾਰਟਫੋਨ ਦੀ ਵਰਤੋਂ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਸਕੂਲ ਦੇ ਆਮ ਖੇਤਰਾਂ ਦੇ ਨਾਲ-ਨਾਲ ਸਕੂਲੀ ਵਾਹਨਾਂ 'ਚ ਕੈਮਰੇ ਅਤੇ ਸਮਾਰਟਫੋਨ 'ਤੇ ਰਿਕਾਰਡਿੰਗ ਦੀ ਮਨਾਹੀ ਹੋਣੀ ਚਾਹੀਦੀ ਹੈ।
4. ਸਕੂਲਾਂ ਨੂੰ ਵਿਦਿਆਰਥੀਆਂ ਨੂੰ ਡਿਜੀਟਲ ਸ਼ਿਸ਼ਟਾਚਾਰ ਅਤੇ ਸਮਾਰਟਫੋਨ ਦੀ ਨੈਤਿਕ ਵਰਤੋਂ ਬਾਰੇ ਸਿੱਖਿਅਤ ਕਰਨਾ ਚਾਹੀਦਾ ਹੈ।
5. ਸਕੂਲ 'ਚ ਸਮਾਰਟਫੋਨ ਦੀ ਵਰਤੋਂ ਦੀ ਨਿਗਰਾਨੀ ਲਈ ਇਕ ਨੀਤੀ ਮਾਪਿਆਂ, ਅਧਿਆਪਕਾਂ ਅਤੇ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਕੇ ਬਣਾਈ ਜਾਣੀ ਚਾਹੀਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੈਲਗੱਡੀ ਤੋਂ ਲਾੜੀ ਦੀ ਵਿਦਾਈ, ਸੁਰਖੀਆਂ ਬਟੋਰ ਰਿਹਾ ਕਿਸਾਨ ਦਾ ਅਨੋਖਾ ਵਿਆਹ
NEXT STORY