ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਸ਼ੋਪੀਆ ਜ਼ਿਲੇ 'ਚ ਬੀਤੀ ਰਾਤ ਸ਼ੁਰੂ ਹੋਏ ਮੁਕਾਬਲੇ 'ਚ ਹਿਜ਼ਬੁਲ ਮੁਜਾਹੀਦੀਨ ਦੇ ਮੁੱਖ ਅਭਿਆਨ ਕਮਾਂਡਰ ਯਾਸਿਨ ਇੱਟੂ ਉਰਫ ਗਜਨਵੀ ਸਮੇਤ ਤਿੰਨ ਅੱਤਵਾਦੀਆਂ ਦੇ ਮਾਰੇ ਜਾਣ ਦੀ ਜਾਣਕਾਰੀ ਮਿਲੀ ਹੈ। ਇਸ ਮੁਕਾਬਲੇ 'ਚ ਫੌਜ ਦੇ ਦੋ ਜਵਾਨ ਵੀ ਸ਼ਹੀਦ ਹੋ ਗਏ ਹਨ, ਜਿਨ੍ਹਾਂ ਦਾ ਪਛਾਣ ਤਾਮਿਲਨਾਡੂ ਨਿਵਾਸੀ ਸਿਪਾਹੀ ਇਲਯਾਰਾਜਾ ਪੀ ਤੇ ਮਹਾਰਾਸ਼ਟਰ ਨਿਵਾਸੀ ਗਵਾਈ ਸੁਮੇਦ ਵਾਮਨ ਦੇ ਰੂਪ 'ਚ ਹੋਈ ਹੈ।
ਜ਼ਿਲੇ ਦੇ ਜੈਨਾਪੋਰਾ ਇਲਾਕੇ ਦੇ ਅਵਨੀਰਾ ਪਿੰਡ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਜੰਮੂ-ਕਸ਼ਮੀਰ ਪੁਲਸ, ਫੌਜ ਤੇ ਸੀ.ਆਰ.ਪੀ.ਐੱਫ. ਦੇ ਵਿਸ਼ੇਸ਼ ਅਭਿਆਨ ਸਮੂਹ ਨੇ ਬੀਤੀ ਰਾਤ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਚਲਾਇਆ ਸੀ।
ਤਲਾਸ਼ੀ ਦੌਰਾਨ ਅੱਤਵਾਦੀਆਂ ਨੇ ਫੌਜ 'ਤੇ ਗੋਲੀਬਾਰੀ ਕਰ ਦਿੱਤੀ। ਜਿਸ ਦੀ ਜਵਾਬੀ ਕਾਰਵਾਈ 'ਚ ਭਾਰਤੀ ਫੌਜ ਨੇ ਗੋਲੀਬਾਰੀ ਕੀਤੀ ਤੇ ਮੁਕਾਬਲਾ ਸ਼ੁਰੂ ਹੋ ਗਿਆ। ਅੱਤਵਾਦੀਆਂ ਦੀ ਗੋਲੀਬਾਰੀ 'ਚ ਫੌਜ ਦੇ ਪੰਜ ਜਵਾਨ ਜ਼ਖਮੀ ਹੋ ਗਏ ਸਨ, ਜਿਨ੍ਹਾਂ 'ਚੋਂ ਦੋ ਦੀ ਬਾਅਦ 'ਚ ਮੌਤ ਹੋ ਗਈ। ਫੌਜ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਸਵੇਰ ਤੱਕ ਇੰਤਜ਼ਾਰ ਕੀਤਾ। ਇਸ ਦੌਰਾਨ ਸਾਰੀ ਰਾਤ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ। ਐਤਵਾਰ ਦੀ ਸਵੇਰ ਅਭਿਆਨ ਆਪਣੇ ਚਰਮ 'ਤੇ ਪਹੁੰਚ ਗਿਆ। ਫੌਜ ਨੇ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਉਨ੍ਹਾਂ ਦੀ ਪਛਾਣ ਇਰਫਾਨ ਤੇ ਗਜਨਵੀ ਦੀ ਨਿਜੀ ਸੁਰੱਖਿਆ 'ਚ ਲੱਗੇ ਅੱਤਵਾਦੀ ਉਮਰ ਦੇ ਰੂਪ 'ਚ ਹੋਈ ਹੈ।
ਪੁਲਸ ਮੁਤਾਬਕ ਮੱਧ ਕਸ਼ਮੀਰ ਦੇ ਬੜਗਾਮ ਜ਼ਿਲੇ 'ਚ ਰਹਿਣ ਵਾਲਾ ਇੱਟੂ ਹਿਜ਼ਬੁਲ ਮੁਜਾਹੀਦੀਨ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਸੀ ਤੇ ਬੀਤੇ ਸਾਲ ਬੁਰਹਾਨ ਬਾਨੀ ਦੇ ਮਾਰੇ ਜਾਣ ਤੋਂ ਬਾਅਦ ਘਾਟੀ 'ਚ ਬਣੀ ਅਸ਼ਾਂਤੀ 'ਚ ਸ਼ਾਮਲ ਸੀ। ਉਸ ਨੇ ਅੱਤਵਾਦੀ ਸੰਗਠਨ ਨਾਲ ਕਈ ਨੌਜਵਾਨਾਂ ਨੂੰ ਜੋੜਿਆ ਸੀ।
ਗੋਰਖਪੁਰ 'ਚ ਮੌਤਾਂ ਦਾ ਸਿਲਸਿਲਾ ਜਾਰੀ, ਯੋਗੀ ਦੇ ਮੰਤਰੀ ਖੁਸ਼ੀਆਂ ਮਨਾਂ ਕੇ ਅਧਿਕਾਰੀਆਂ ਨੂੰ ਕਰ ਰਹੇ ਹਨ ਸਨਮਾਨਿਤ
NEXT STORY