ਬੀਜਾਪੁਰ, (ਯੂ. ਐੱਨ. ਆਈ.)- ਛੱਤੀਸਗੜ੍ਹ ਦੇ ਬੀਜਾਪੁਰ ’ਚ ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਜਨਰਲ ਸਕੱਤਰ ਬਿਲਾਲ ਖਾਨ ਸ਼ਨੀਵਾਰ ਉਸ ਸਮੇਂ ਵਾਲ-ਵਾਲ ਬਚ ਗਏ ਜਦੋਂ ਉਨ੍ਹਾਂ ਦੇ ਹੀ ਸੁਰੱਖਿਆ ਮੁਲਾਜ਼ਮ ਨੇ ਆਪਣੀ ਰਾਈਫਲ ਨਾਲ ਘਰ ’ਚ ਦਾਖਲ ਹੋ ਕੇ ਉਨ੍ਹਾਂ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ।
ਇਸ ਤੋਂ ਬਾਅਦ ਇਕ ਹੋਰ ਸੁਰੱਖਿਆ ਮੁਲਾਜ਼ਮ ਨੇ ਕਿਸੇ ਤਰ੍ਹਾਂ ਘਰ ਦਾ ਦਰਵਾਜ਼ਾ ਬੰਦ ਕਰ ਕੇ ਉਨ੍ਹਾਂ ਦੀ ਜਾਨ ਬਚਾਈ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ।
ਖਾਨ ਦੀ ਸੁਰੱਖਿਆ ਲਈ 2 ਕਾਂਸਟੇਬਲ ਦਿੱਤੇ ਗਏ ਹਨ। ਸ਼ਨੀਵਾਰ ਸਵੇਰੇ ਇਕ ਕਾਂਸਟੇਬਲ ਨਾਗੇਸ਼ ਟਿੰਗੇ ਨਸ਼ੇ ਦੀ ਹਾਲਤ ’ਚ ਸੀ। ਉਹ ਗਾਲ੍ਹਾਂ ਕੱਢਣ ਲੱਗਾ। ਉਸ ਨੇ ਆਪਣੀ ਸਰਵਿਸ ਰਾਈਫਲ ਫੜੀ ਤੇ ਘਰ ’ਚ ਦਾਖਲ ਹੋ ਕੇ ਖਾਨ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ।
ਇਹ ਵੇਖ ਕੇ ਦੂਜੇ ਸੁਰੱਖਿਆ ਮੁਲਾਜ਼ਮ ਨੇ ਕਿਸੇ ਤਰ੍ਹਾਂ ਘਰ ਦਾ ਦਰਵਾਜ਼ਾ ਬੰਦ ਕਰ ਕੇ ਖਾਨ ਦੀ ਜਾਨ ਬਚਾਈ।
ਕੋਲਕਾਤਾ ਕਤਲਕਾਂਡ: ਆਰ.ਜੀ ਕਾਰ ਮੈਡੀਕਲ ਕਾਲਜ ਨੇੜੇ ਧਾਰਾ 144 ਲਾਗੂ
NEXT STORY