ਨੋਇਡਾ- ਪਾਕਿਸਤਾਨ ਦੀ ਨਾਗਰਿਕ ਸੀਮਾ ਹੈਦਰ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਸ਼ਟਰੀ ਸਵੈ-ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਅਤੇ ਹੋਰਨਾਂ ਨੂੰ ਰੱਖੜੀਆਂ ਭੇਜੀਆਂ ਹਨ। ਇਸ ਸਾਲ ਨੇਪਾਲ ਦੇ ਰਸਤਿਓਂ ਗੈਰ-ਕਾਨੂੰਨੀ ਰੂਪ ਨਾਲ ਭਾਰਤ ਵਿਚ ਦਾਖ਼ਲ ਹੋਈ ਸੀਮਾ ਨੇ ਕਿਹਾ ਕਿ ਉਨ੍ਹਾਂ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਵੀ ਰੱਖੜੀਆਂ ਭੇਜੀਆਂ ਹਨ। ਰੱਖੜੀ ਦਾ ਤਿਉਹਾਰ 30 ਅਗਸਤ ਨੂੰ ਮਨਾਇਆ ਜਾਵੇਗਾ।
ਇਹ ਵੀ ਪੜ੍ਹੋ- ਚੰਦਰਯਾਨ-3 ਮਿਸ਼ਨ ਦੀ ਉਲਟੀ ਗਿਣਤੀ ਸ਼ੁਰੂ, ਇਸਰੋ ਨੇ ਸਾਂਝੀ ਕੀਤੀ ਤਾਜ਼ਾ ਅਪਡੇਟ
ਹੈਦਰ ਦਾ ਇਕ ਵੀਡੀਓ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਮੈਂ ਪਹਿਲਾਂ ਹੀ ਇਹ ਰੱਖੜੀਆਂ ਭੇਜ ਦਿੱਤੀਆਂ ਹਨ, ਤਾਂ ਕਿ ਉਹ ਸਮੇਂ 'ਤੇ ਮੇਰੇ ਪਿਆਰੇ ਭਰਾਵਾਂ ਤੱਕ ਪਹੁੰਚ ਜਾਣ, ਜਿਨ੍ਹਾਂ ਦੇ ਮੋਢਿਆਂ 'ਤੇ ਇਸ ਦੇਸ਼ ਦੀ ਜ਼ਿੰਮੇਵਾਰੀ ਹੈ। ਜੈ ਸ਼੍ਰੀਰਾਮ, ਜੈ ਹਿੰਦ। ਹਿੰਦੋਸਤਾਨ ਜ਼ਿੰਦਾਬਾਦ। ਇਕ ਹੋਰ ਵੀਡੀਓ ਵਿਚ ਪਾਕਿਸਤਾਨ ਦੇ ਸਿੰਧ ਸੂਬੇ ਦੇ ਰਹਿਣ ਵਾਲੀ ਹੈਦਰ ਆਪਣੇ ਬੱਚਿਆਂ ਨਾਲ ਰੱਖੜੀ ਪੈਕ ਕਰਦੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ- ਨੂਹ ਹਿੰਸਾ ਦੇ ਮੁਲਜ਼ਮ ਦਾ ਪੁਲਸ ਨਾਲ ਮੁਕਾਬਲਾ, ਪੈਰ 'ਚ ਗੋਲੀ ਲੱਗਣ ਮਗਰੋਂ ਗ੍ਰਿਫ਼ਤਾਰ
ਦੱਸਣਯੋਗ ਹੈ ਕਿ ਹੈਦਰ ਗ੍ਰੇਟਰ ਨੋਇਡਾ ਵਾਸੀ ਆਪਣੇ ਪ੍ਰੇਮੀ ਸਚਿਨ ਮੀਣਾ ਨਾਲ ਰਹਿਣ ਲਾਈ ਨੇਪਾਲ ਦੇ ਰਸਤਿਓਂ ਗੈਰ-ਕਾਨੂੰਨੀ ਰੂਪ ਨਾਲ ਭਾਰਤ ਵਿਚ ਦਾਖ਼ਲ ਹੋਈ ਸੀ। ਉਹ ਮਈ 'ਚ ਆਪਣੇ 4 ਬੱਚਿਆਂ ਨਾਲ ਆਈ ਸੀ ਅਤੇ ਗੁਪਤ ਤਰੀਕੇ ਨਾਲ ਰਬੂਪੁਰਾ ਇਲਾਕੇ 'ਚ ਕਿਰਾਏ ਦੇ ਮਕਾਨ 'ਚ ਰਹਿ ਰਹੀ ਸੀ। ਹੈਦਰ ਅਤੇ ਮੀਣਾ ਨੇ 2019-20 'ਚ ਆਨਲਾਈਨ ਗੇਮ ਪਬਜੀ ਜ਼ਰੀਏ ਸੰਪਰਕ 'ਚ ਆਉਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਨੂੰ ਇਸ ਸਾਲ 4 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਇਕ ਸਥਾਨਕ ਅਦਾਲਤ ਨੇ 7 ਜੁਲਾਈ ਨੂੰ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ। ਦੋਵੇਂ ਉਦੋਂ ਤੋਂ ਗ੍ਰੇਟਰ ਨੋਇਡਾ 'ਚ ਇਕੱਠੇ ਰਹਿ ਰਹੇ ਹਨ, ਹਾਲਾਂਕਿ ਸਥਾਨਕ ਪੁਲਸ ਅਤੇ ਉੱਤਰ ਪ੍ਰਦੇਸ਼ ਅੱਤਵਾਦ ਰੋਕੂ ਦਸਤਾ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਇਹ ਵੀ ਪੜ੍ਹੋ- ਹਿਸਾਰ ਤੋਂ ਰਾਜਸਥਾਨ ਖਿੱਚ ਲਿਆਈ ਹੋਣੀ, ਘੁੰਮਣ ਗਏ 4 ਦੋਸਤਾਂ ਦੀਆਂ ਘਰ ਪਰਤੀਆਂ ਲਾਸ਼ਾਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਨਰਿੰਦਰ ਮੋਦੀ 15ਵੇਂ ਬ੍ਰਿਕਸ ਸੰਮੇਲਨ 'ਚ ਹਿੱਸਾ ਲੈਣ ਲਈ ਪਹੁੰਚੇ ਦੱਖਣੀ ਅਫ਼ਰੀਕਾ
NEXT STORY