ਪੁਣੇ- ਮਹਾਰਾਸ਼ਟਰ ਦੀਆਂ ਤਿੰਨ ਸਰਕਾਰੀ ਏਜੰਸੀਆਂ ਦੇ ਅੱਗ ਬੁਝਾਊ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਸੀਰਮ ਇੰਸਟੀਚਿੂਟ ਆਫ਼ ਇੰਡੀਆ ਦੇ ਕੰਪਲੈਕਸ 'ਚ ਅੱਗ ਲੱਗਣ ਅਤੇ ਉਸ 'ਚ 5 ਲੋਕਾਂ ਦੀ ਮੌਤ ਦੀ ਘਟਨਾ ਦੀ ਜਾਂਚ ਸ਼ੁੱਕਰਵਾਰ ਤੋਂ ਸ਼ੁਰੂ ਕਰ ਦਿੱਤੀ ਹੈ। ਪੁਣੇ ਮਹਾਨਗਰਪਾਲਿਕਾ (ਪੀ.ਐੱਮ.ਸੀ.), ਪੁਣੇ ਮਹਾਨਗਰ ਪ੍ਰਦੇਸ਼ ਵਿਕਾਸ ਅਥਾਰਟੀ (ਪੀ.ਐੱਮ.ਆਰ.ਡੀ.ਏ.), ਮਹਾਰਾਸ਼ਟਰ ਉਦਯੋਗਿਕ ਵਿਕਾਸ ਨਿਗਮ (ਐੱਮ.ਆਈ.ਡੀ.ਸੀ.) ਦੇ ਅੱਗ ਬੁਝਾਊ ਵਿਭਾਗ ਦੇ ਮੁਖੀ ਇਕ ਸਾਂਝੇ ਜਾਂਚ ਦਲ ਦਾ ਹਿੱਸਾ ਹੋਣਗੇ। ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਮੰਜ਼ਰੀ ਕੰਪਲੈਕਸ 'ਚ ਵੀਰਵਾਰ ਨੂੰ ਇਕ ਨਿਰਮਾਣ ਅਧੀਨ 5 ਮੰਜ਼ਲਾਂ ਇਮਾਰਤ 'ਚ ਅੱਗ ਲੱਗਣ ਨਾਲ ਉੱਥੇ ਕੰਮ ਕਰਨ ਵਾਲੇ 5 ਮਜ਼ਦੂਰਾਂ ਦੀ ਸੜ ਕੇ ਮੌਤ ਹੋ ਗਈ।
ਇਹ ਵੀ ਪੜ੍ਹੋ : ਪੁਣੇ: ਸੀਰਮ ਇੰਸਟੀਚਿਊਟ ’ਚ ਅੱਗ ਲੱਗਣ ਕਾਰਨ 5 ਲੋਕਾਂ ਦੀ ਮੌਤ
ਕੋਰੋਨਾ ਟੀਕਾ ਬਣਾਉਣ ਵਾਲੀ ਸਭ ਤੋਂ ਵੱਡੀ ਕੰਪਨੀ ਦੇ ਕੰਪਲੈਕਸ 'ਚ ਲੱਗੀ ਅੱਗ ਨਾਲ ਉੱਪਰਲੀਆਂ 2 ਮੰਜ਼ਲਾਂ ਨੂੰ ਨੁਕਸਾਨ ਪਹੁੰਚਿਆ ਹੈ। ਪੀ.ਐੱਮ.ਆਰ.ਡੀ.ਏ. ਦੇ ਮੁੱਖ ਅੱਗ ਬੁਝਾਊ ਅਧਿਕਾਰੀ ਦੇਵੇਂਦਰ ਪੋਟਫੋੜੇ ਨੇ ਦੱਸਿਆ ਕਿ ਪੀ.ਐੱਮ.ਸੀ. ਦੇ ਯੋਜਨਾ ਅਤੇ ਵਿਕਾਸ ਅਥਾਰਟੀ ਦੇ ਅਧਿਕਾਰੀ ਅਤੇ ਐੱਮ.ਆਈ.ਡੀ.ਸੀ., ਸਾਰਿਆਂ ਨਾਲ ਮਿਲ ਕੇ ਅੱਗ ਲੱਗਣ ਦਾ ਕਾਰਨਾਂ ਦਾ ਪਤਾ ਲਗਾਉਣਗੇ। ਪੋਟਫੋੜੇ ਨੇ ਕਿਹਾ,''ਸਾਰੀਆਂ ਏਜੰਸੀਆਂ ਤੋਂ ਮਿਲੇ ਤੱਥਾਂ ਦੇ ਆਧਾਰ 'ਤੇ ਨਤੀਜਾ ਕੱਢਿਆ ਜਾਵੇਗਾ ਕਿ ਅੱਗ ਕਿਵੇਂ ਲੱਗੀ।''
ਕਿਸਾਨ ਗਣਤੰਤਰ ਦਿਵਸ 'ਤੇ ਸ਼ਾਂਤੀ ਅਤੇ ਅਨੁਸ਼ਾਸਨ ਭੰਗ ਨਾ ਹੋਣ ਦੇਣ : ਭੂਪਿੰਦਰ ਹੁੱਡਾ
NEXT STORY