ਰਾਮੇਸ਼ਵਰਮ (ਵਾਰਤਾ)- ਤਾਮਿਲਨਾਡੂ ਦੇ ਮੱਛੀ ਪਾਲਣ ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਸ਼੍ਰੀਲੰਕਾਈ ਜਲ ਸੈਨਾ ਨੇ ਆਪਣੇ ਖੇਤਰੀ ਪਾਣੀ 'ਚ ਗੈਰ-ਕਾਨੂੰਨੀ ਸ਼ਿਕਾਰ ਦੇ ਦੋਸ਼ 'ਚ 7 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੀ ਮੱਛੀ ਫੜਨ ਵਾਲੀ ਕਿਸ਼ਤੀ ਜ਼ਬਤ ਕਰ ਲਈ ਹੈ। ਸੂਬੇ ਦੇ ਮੱਛੀ ਪਾਲਣ ਅਧਿਕਾਰੀਆਂ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਰਾਮਨਾਥਪੁਰਮ ਜ਼ਿਲ੍ਹੇ ਦੇ ਰਾਮੇਸ਼ਵਰਮ ਦੇ ਰਹਿਣ ਵਾਲੇ ਮਛੇਰਿਆਂ ਨੇ ਬੁੱਧਵਾਰ ਦੇਰ ਰਾਤ ਸ਼੍ਰੀਲੰਕਾ ਦੇ ਜਲ ਖੇਤਰ ਜਾਫਨਾ 'ਚ ਡੇਲਫਟ ਟਾਪੂ 'ਚ ਮੱਛੀ ਫੜਨ ਦੇ ਦੋਸ਼ 'ਚ ਉੱਥੇ ਦੀ ਜਲ ਸੈਨਾ ਨੇ ਫੜ ਲਿਆ।
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮਛੇਰਿਆਂ ਨੂੰ ਟ੍ਰਾਲਰ ਅਤੇ ਮੱਛੀ ਫੜਨ ਦੇ ਤਿੰਨ ਗੀਅਰ ਨਾਲ ਕਾਂਕੇਸੰਥੁਰਾਈ ਬੰਦਰਗਾਹ ਲਿਜਾਇਆ ਗਿਆ ਅਤੇ ਬਾਅਦ 'ਚ ਕਾਨੂੰਨੀ ਕਾਰਵਾਈ ਲਈ ਮੈਲਾਡੀ ਦੇ ਮੱਛੀ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ। ਇਸ ਵਿਚ ਵੀਰਵਾਰ ਸਵੇਰੇ ਕਿਨਾਰੇ 'ਤੇ ਪਰਤੇ ਰਾਮੇਸ਼ਵਰ ਦੇ ਮਸ਼ੀਨੀ ਕਿਸ਼ਤੀ ਮਛੇਰਿਆਂ ਦੇ ਇਕ ਸਮੂਹ ਨੇ ਦੋਸ਼ ਲਗਾਇਆ ਕਿ ਸ਼੍ਰੀਲੰਕਾ ਤੱਟ ਰੱਖਿਅਕ ਫ਼ੋਰਸ ਦੇ ਜਲ ਸੈਨਿਕ ਜਹਾਜ਼ਾਂ ਨੇ ਸਮੁੰਦਰ 'ਚ ਉਨ੍ਹਾਂ ਦੇ ਮੱਛੀ ਫੜਨ ਵਾਲੇ ਜਾਲ ਨੂੰ ਨਸ਼ਟ ਕਰਨ ਤੋਂ ਬਾਅਦ ਬੰਦੂਕ ਦੀ ਨੋਕ 'ਤੇ ਉਨ੍ਹਾਂ ਦਾ ਪਿੱਛਾ ਕੀਤਾ।
ਜੈਸ਼ੰਕਰ ਦੀ ਚੀਨੀ ਰਾਜਦੂਤ ਨੂੰ ਦੋ-ਟੁੱਕ, ਭਾਰਤ-ਚੀਨ ’ਚ ਆਮ ਸੰਬੰਧਾਂ ਲਈ ਸਰਹੱਦ ’ਤੇ ਸ਼ਾਂਤੀ ਜ਼ਰੂਰੀ
NEXT STORY