ਨਵੀਂ ਦਿੱਲੀ (ਭਾਸ਼ਾ)– ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਚੀਨ ਦੇ ਅਹੁਦਾ ਛੱਡ ਰਹੇ ਰਾਜਦੂਤ ਸੁਨ ਵਿਡੋਂਗ ਦੇ ਨਾਲ ਬੁੱਧਵਾਰ ਨੂੰ ਹੋਈ ਬੈਠਕ ਵਿਚ ਦੋ-ਟੁੱਕ ਕਿਹਾ ਕਿ ਸਰਹੱਦੀ ਖੇਤਰਾਂ ਵਿਚ ਅਮਨ ਅਤੇ ਸ਼ਾਂਤੀ ਭਾਰਤ ਅਤੇ ਚੀਨ ਦਰਮਿਆਨ ਆਮ ਸੰਬੰਧਾਂ ਲਈ ਜ਼ਰੂਰੀ ਹੈ। ਭਾਰਤ ਵਿਚ ਚੀਨ ਦੇ ਰਾਜਦੂਤ ਸੁਨ ਵਿਡੋਂਗ ਨੇ ਬੁੱਧਵਾਰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੋਂ ਵਿਦਾਈ ਭੇਟ ਕੀਤੀ। ਜੈਸ਼ੰਕਰ ਨੇ ਮੁਲਾਕਾਤ ਦੀ ਤਸਵੀਰ ਦੇ ਨਾਲ ਟਵੀਟ ਵਿਚ ਕਿਹਾ ਕਿ ਚੀਨ ਦੇ ਰਾਜਦੂਤ ਸੁਨ ਵਿਡੋਂਗ ਤੋਂ ਵਿਦਾਈ ਭੇਟ ਕੀਤੀ।
ਉਨ੍ਹਾਂ ਕਿਹਾ ਕਿ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ-ਚੀਨ ਸੰਬੰਧਾਂ ਦਾ ਵਿਕਾਸ 3 ਸਾਂਝੇ ਬਿੰਦੂਆਂ ਤੋਂ ਨਿਰਦੇਸ਼ਿਤ ਹੁੰਦਾ ਹੈ। ਸਰਹੱਦੀ ਖੇਤਰਾਂ ਵਿਚ ਅਮਨ ਅਤੇ ਸ਼ਾਂਤੀ ਜ਼ਰੂਰੀ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਚੀਨ ਦਰਮਿਆਨ ਸੰਬੰਧਾਂ ਦਾ ਆਮ ਹੋਣਾ ਦੋਵਾਂ ਦੇਸ਼ਾਂ, ਏਸ਼ੀਆ ਅਤੇ ਦੁਨੀਆ ਦੇ ਵਿਆਪਕ ਹਿੱਤ ਵਿਚ ਹੈ। ਚੀਨ ਦੇ ਰਾਜਦੂਤ ਸੁਨ ਵਿਡੋਂਗ ਦਾ ਭਾਰਤ ਵਿਚ 3 ਸਾਲ ਤੋਂ ਵੱਧ ਸਮੇਂ ਦਾ ਕਾਰਜਕਾਲ ਰਿਹਾ।
ਭਾਰਤ ਅਤੇ ਚੀਨ ਦਰਮਿਆਨ ਪੂਰਬੀ ਲੱਦਾਖ ਵਿਚ ਸਰਹੱਦੀ ਮੁੱਦਿਆਂ ਨੂੰ ਲੈ ਕੇ 29 ਮਹੀਨੇ ਤੋਂ ਵੱਧ ਸਮੇਂ ਤੋਂ ਅੜਿੱਕਾ ਚੱਲ ਰਿਹਾ ਹੈ। ਜੂਨ, 2020 ਵਿਚ ਗਲਵਾਨ ਵਾਦੀ ਵਿਚ ਸੰਘਰਸ਼ ਤੋਂ ਬਾਅਦ ਦੋਵਾਂ ਦੇ ਰਿਸ਼ਤੇ ਕਾਫੀ ਤਣਾਅਪੂਰਨ ਹਨ। ਚੀਨ ਦੇ ਰਾਜਦੂਤ ਸੁਨ ਵਿਡੋਂਗ ਨੇ ਮੰਗਲਵਾਰ ਨੂੰ ਆਪਣੇ ਵਿਦਾਈ ਸਮਾਰੋਹ ਵਿਚ ਕਿਹਾ ਸੀ ਕਿ ਗੁਆਂਢੀ ਹੋਣ ਦੇ ਨਾਤੇ ਚੀਨ ਅਤੇ ਭਾਰਤ ਦਰਮਿਆਨ ਕੁਝ ਮਤਭੇਦ ਹੋਣਾ ਸੁਭਾਵਿਕ ਹੈ ਪਰ ਵਿਕਾਸ ਲਈ ਸਾਂਝਾ ਆਧਾਰ ਲੱਭਣ ’ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
ਗੁਰਦੇ ਦਾ ਆਪਰੇਸ਼ਨ ਕਰਵਾਏ ਬਿਨਾਂ ਸਿੰਗਾਪੁਰ ਤੋਂ ਪਰਤੇ ਲਾਲੂ ਯਾਦਵ
NEXT STORY