ਨਵੀਂ ਦਿੱਲੀ—ਪੱਛਮੀ ਬੰਗਾਲ ਦਾ ਨਾਂ ਬਦਲਣ ਸੰਬੰਧੀ ਮਮਤਾ ਬੈਨਰਜੀ ਸਰਕਾਰ ਦੀ ਕੋਸ਼ਿਸ਼ 'ਤੇ ਕੇਂਦਰ ਸਰਕਾਰ ਨੇ ਵਿਰਾਮ ਲਗਾ ਦਿੱਤਾ ਹੈ। ਦਰਅਸਲ 'ਚ ਮਮਤਾ ਸਰਕਾਰ ਨੇ ਪੱਛਮੀ ਬੰਗਾਲ ਦਾ ਨਾਂ ਬਦਲਣ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਪ੍ਰਸਤਾਵ ਭੇਜਿਆ ਸੀ, ਜਿਸ ਨੂੰ ਗ੍ਰਹਿ ਮੰਤਰੀ ਨੇ ਠੁਕਰਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੱਛਮੀ ਬੰਗਾਲ ਦਾ ਨਾਂ ਨਹੀਂ ਬਦਲਿਆ ਜਾਵੇਗਾ। ਦੱਸ ਦੇਈਏ ਕਿ ਮਮਤਾ ਸਰਕਾਰ ਨੇ ਪੱਛਮੀ ਬੰਗਾਲ ਦਾ ਨਾਂ ਬਦਲ ਕੇ 'ਬਾਂਗਲਾ' ਰੱਖਣ ਦਾ ਪ੍ਰਸਤਾਵ ਪੇਸ਼ ਕੀਤਾ ਸੀ।
ਰਾਜ ਸਭਾ 'ਚ ਇੱਕ ਸਵਾਲ ਦੇ ਜਵਾਬ ਵੱਜੋ ਬੋਲਦੇ ਹੋਏ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਹੈ ਕਿ ਸੂਬੇ ਦੇ ਨਾਂ 'ਚ ਬਦਲਾਅ ਲਈ ਸੰਵਿਧਾਨਿਕ ਸੋਧ ਦੀ ਜਰੂਰਤ ਹੁੰਦੀ ਹੈ। ਦੱਸਿਆ ਜਾਂਦਾ ਹੈ ਕਿ ਮਮਤਾ ਬੈਨਰਜੀ ਸਰਕਾਰ ਨੇ ਇਸ ਤੋਂ ਪਹਿਲਾਂ ਸਾਲ 2011 'ਚ ਵੀ ਸੂਬੇ ਦਾ ਨਾਂ ਬਦਲ ਕੇ 'ਪੱਛਮੀ ਬੰਗੋ' ਰੱਖਣ ਦਾ ਪ੍ਰਸਤਾਵ ਭੇਜਿਆ ਸੀ ਪਰ ਕੇਂਦਰ ਨੇ ਉਸ ਸਮੇਂ ਵੀ ਪ੍ਰਸਤਾਵ ਖਾਰਿਜ ਕਰ ਦਿੱਤਾ ਸੀ।
'ਬਾਬਾ ਬਰਫਾਨੀ' ਦੇ ਦਰਸ਼ਨਾਂ ਲਈ ਨਵਾਂ ਜੱਥਾ ਅਮਰਨਾਥ ਗੁਫਾ ਲਈ ਰਵਾਨਾ
NEXT STORY