ਕਰਨਾਟਕ— ਪੁਲਵਾਮਾ ਹਮਲੇ 'ਚ ਪਤੀ ਨੂੰ ਸ਼ਹੀਦ ਹੋਏ ਸਿਰਫ 13 ਹੀ ਦਿਨ ਬੀਤੇ ਹਨ ਅਤੇ ਪਤਨੀ ਦੇ ਜੀਵਨ 'ਚ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਸ਼ਹੀਦ ਐੱਚ. ਗੁਰੂ ਦੀ ਪਤਨੀ ਕਲਾਵਤੀ ਦੇ ਸਹੁਰੇ ਪਰਿਵਾਰ ਵਾਲੇ ਮੁਆਵਜ਼ੇ ਦੇ ਲਾਲਚ 'ਚ ਉਸ ਦਾ ਵਿਆਹ ਉਸ ਦੇ ਦਿਓਰ ਨਾਲ ਕਰਵਾਉਣਾ ਚਾਹੁੰਦੇ ਹਨ। 14 ਫਰਵਰੀ ਨੂੰ ਪੁਲਵਾਮਾ 'ਚ ਸੀ.ਆਰ.ਪੀ.ਐੱਫ. ਦੇ ਕਾਫਲੇ ਦੀ ਇਕ ਬੱਸ 'ਤੇ ਆਤਮਘਾਤੀ ਹਮਲੇ 'ਚ 40 ਜਵਾਨ ਸ਼ਹੀਦ ਹੋ ਗਏ ਸਨ, ਜਿਸ 'ਚ ਕਰਨਾਟਕ ਦੇ ਮਾਂਡਯਾ ਵਾਸੀ ਐੱਚ. ਗੁਰੂ ਵੀ ਸ਼ਾਮਲ ਸਨ। ਸ਼ਹੀਦ ਦੀ ਪਤਨੀ ਕਲਾਵਤੀ (25) ਕਾਫੀ ਦਬਾਅ 'ਚ ਹੈ, ਕਿਉਂਕਿ ਉਸ ਦਾ ਸਹੁਰੇ ਪਰਿਵਾਰ ਉਸ ਦਾ ਵਿਆਹ ਦਿਓਰ ਨਾਲ ਕਰਵਾਉਣਾ ਚਾਹੁੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਅਜਿਹਾ ਕਰਨ ਦੇ ਪਿੱਛੇ ਉਸ ਦੇ ਸਹੁਰੇ ਪਰਿਵਾਰ ਦੀ ਮੰਸ਼ਾ ਕਲਾਵਤੀ ਨੂੰ ਮਿਲਣ ਵਾਲੇ ਸਰਕਾਰੀ ਅਤੇ ਫੌਜ ਮੁਆਵਜ਼ੇ ਨੂੰ ਪਾਉਣਾ ਹੈ। ਕਲਾਵਤੀ ਨੇ ਮਾਂਡਯਾ ਪੁਲਸ ਦੀ ਮਾਮਲੇ 'ਚ ਮਦਦ ਮੰਗੀ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਸਬਰ ਰੱਖਣ ਦੀ ਸਲਾਹ ਦਿੱਤੀ ਹੈ।
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ,''ਇਹ ਪਰਿਵਾਰਕ ਵਿਵਾਦ ਹੈ ਅਤੇ ਇਹ ਇਕ ਸੰਵੇਦਨਸ਼ੀਲ ਮਾਮਲਾ ਹੈ। ਜੇਕਰ ਇੱਥੇ ਕਿਸੇ ਕਾਨੂੰਨ ਦੀ ਉਲੰਘਣਾ ਹੁੰਦੀ ਹੈ, ਉਦੋਂ ਕਾਨੂੰਨ ਆਪਣਾ ਕੰਮ ਕਰੇਗਾ।'' ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਕਲਾਵਤੀ ਨੂੰ ਸਰਕਾਰੀ ਨੌਕਰੀ ਦੇਣ ਲਈ ਜ਼ਰੂਰੀ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ ਹੈ। ਕੁਮਾਰਸਵਾਮੀ ਦੇ ਬੇਟੇ ਨਿਖਿਲ ਨੇ ਆਵਜਾਈ ਮੰਤਰੀ ਡੀ.ਸੀ. ਤਮੰਨਾ ਤੋਂ ਕਲਾਵਤੀ ਦੀ ਜਲਦ ਤੋਂ ਜਲਦ ਸਰਕਾਰੀ ਨੌਕਰੀ ਯਕੀਨੀ ਕਰਨ ਲਈ ਕਿਹਾ ਹੈ।
ਅਮਰੀਕਾ, ਫਰਾਂਸ ਤੇ ਬ੍ਰਿਟੇਨ ਨੇ UN 'ਚ ਦਿੱਤਾ ਮਸੂਦ ਨੂੰ ਬਲੈਕਲਿਸਟ ਕਰਨ ਦਾ ਪ੍ਰਸਤਾਵ
NEXT STORY