ਨਵੀਂ ਦਿੱਲੀ– ਸਾਬਕਾ ਕੇਂਦਰੀ ਮੰਤਰੀ ਅਤੇ ਸਮਾਜਵਾਦੀ ਨੇਤਾ ਸ਼ਰਦ ਯਾਦਵ ਨੇ ਸ਼ੁੱਕਰਵਾਰ ਰਾਹੁਲ ਗਾਂਧੀ ਦੀ ਮੌਜੂਦਗੀ ’ਚ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਇਕ ਵਾਰ ਮੁੜ ਤੋਂ ਕਾਂਗਰਸ ਦਾ ਪ੍ਰਧਾਨ ਬਣ ਜਾਣਾ ਚਾਹੀਦਾ ਹੈ। ਯਾਦਵ ਨਾਲ ਮੁਲਾਕਾਤ ਲਈ ਉਨ੍ਹਾਂ ਦੇ ਨਿਵਾਸ ਵਿਖੇ ਪੁੱਜੇ ਰਾਹੁਲ ਨੇ ਉਨ੍ਹਾਂ ਨੂੰ ਆਪਣਾ ਗੁਰੂ ਦੱਸਿਆ।
ਰਾਹੁਲ ਨੇ ਸ਼ਰਦ ਯਾਦਵ ਨਾਲ ਮੁਲਾਕਾਤ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਰਦ ਜੀ ਮੇਰੇ ਗੁਰੂ ਹਨ। ਮੈਂ ਆਪਣੇ ਗੁਰੂ ਨੂੰ ਮਿਲਣ ਆਇਆ ਸੀ। ਉਨ੍ਹਾਂ ਸਿਆਸਤ ਬਾਰੇ ਮੈਨੂੰ ਬਹੁਤ ਕੁਝ ਸਿਖਾਇਆ ਹੈ। ਉਹ ਮੈਨੂੰ ਬਹੁਤ ਚੰਗੇ ਲੱਗਦੇ ਹਨ। ਸ਼ਰਦ ਜੀ ਲੰਮੇ ਸਮੇਂ ਤੋਂ ਬੀਮਾਰ ਸਨ। ਮੈਂ ਖੁਸ਼ ਹਾਂ ਕਿ ਉਹ ਹੁਣ ਸਿਹਤਮੰਦ ਹਨ।
ਸ਼ਰਦ ਯਾਦਵ ਨੇ ਕਿਹਾ ਕਿ ਮੈਂ ਰਾਹੁਲ ਨੂੰ ਸਿਰਫ ਇਹ ਕਿਹਾ ਹੈ ਕਿ ਉਹ ਕਮਜ਼ੋਰ ਤਬਕੇ ਜੋ ਕਦੇ ਕਾਂਗਰਸ ਨਾਲ ਸਨ, ਨਾਲ ਕੰਮ ਕਰ ਕੇ ਹੀ ਉਨ੍ਹਾਂ ਨੂੰ ਵਾਪਸ ਲਿਆਂਦਾ ਜਾ ਸਕਦਾ ਹੈ। ਰਾਹੁਲ ਇੰਝ ਕਰ ਸਕਦੇ ਹਨ। ਇਹ ਪੁੱਛੇ ਜਾਣ ’ਤੇ ਕਿ ਕੀ ਰਾਹੁਲ ਨੂੰ ਮੁੜ ਤੋਂ ਕਾਂਗਰਸ ਦਾ ਪ੍ਰਧਾਨ ਬਣ ਜਾਣਾ ਚਾਹੀਦਾ ਹੈ ਤਾਂ ਸ਼ਰਦ ਨੇ ਕਿਹਾ ਕਿ ਕਿਉਂ ਨਹੀਂ? ਉਹ ਇਕੋ-ਇਕ ਅਜਿਹੇ ਨੇਤਾ ਹਨ, 24 ਘੰਟੇ ਕਾਂਗਰਸ ਲਈ ਸਰਗਰਮ ਰਹਿੰਦੇ ਹਨ। ਉਨ੍ਹਾਂ ਨੂੰ ਹਰ ਹਾਲਤ ਵਿਚ ਪਾਰਟੀ ਦਾ ਪ੍ਰਧਾਨ ਬਣਨਾ ਚਾਹੀਦਾ ਹੈ। ਤਦ ਹੀ ਵੱਡੇ ਤੋਂ ਵੱਡੇ ਕੰਮ ਹੋਣਗੇ।
ਰੋਹਤਕ ’ਚ ਕੈਸ਼ ਵੈਨ ’ਚੋਂ ਬਦਮਾਸ਼ਾਂ ਨੇ ਲੁੱਟੇ 2.62 ਕਰੋੜ, ਸਕਿਓਰਿਟੀ ਗਾਡਰ ’ਤੇ ਚਲਾਈਆਂ ਗੋਲੀਆਂ
NEXT STORY