ਨਵੀਂ ਦਿੱਲੀ, (ਸਾ. ਟਾ.)- ਪ੍ਰਦੇਸ਼ ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਿਤ ਨੂੰ ਉਨ੍ਹਾਂ ਦੇ ‘ਖਾਸ ਅਤੇ ਆਪਣਿਆਂ ਨੇ ਚੌਕਸ ਕੀਤਾ ਹੈ ਕਿ ਲੋਕ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨਾਲ ਗਠਜੋੜ ਹੋਇਆ ਤਾਂ ਪਾਰਟੀ ਨੂੰ ਭਵਿੱਖ ’ਚ ਭਾਰੀ ਪ੍ਰੇਸ਼ਾਨੀ ਹੋਵੇਗੀ। ਉਨ੍ਹਾਂ ਨੇ ਸ਼ੀਲਾ ਨੂੰ ਕਿਹਾ ਕਿ ਉਹ ਹਾਈਕਮਾਨ ਨੂੰ ਫਿਰ ਸਮਝਾਉਣ ਕਿ ਗਠਜੋੜ ਨਾਲ ਵਰਕਰ ਨਾਰਾਜ਼ ਹੋ ਜਾਣਗੇ। ਦੂਸਰੇ ਪਾਸੇ ਲੋਕਲ ਨੇਤਾ ਅਤੇ ਵਰਕਰ ਸ਼ੀਲਾ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਦਫਤਰ ’ਚ ਮਿਲ ਕੇ ਮੰਗ ਕਰ ਰਹੇ ਹਨ ਕਿ ਗਠਜੋੜ ਨਹੀਂ ਹੋਣਾ ਚਾਹੀਦਾ ਹੈ। ਸ਼ੀਲਾ ਨੇ ਵੀ ਦੁਹਰਾਇਆ ਹੈ ਕਿ ਸਾਨੂੰ ਗਠਜੋੜ ਮਨਜ਼ੂਰ ਨਹੀਂ।
ਸ਼ੀਲਾ ਦੀਕਸ਼ਿਤ ਨੇ ਬੀਤੇ ਦਿਨ ਆਪਣੀ ਰਿਹਾਇਸ਼ ’ਤੇ ਤਿੰਨੇ ਕਾਰਜਕਾਰੀ ਪ੍ਰਧਾਨਾਂ ਹਾਰੁਨ ਯੂਸਫ, ਦੇਵੇਂਦਰ ਯਾਦਵ ਅਤੇ ਰਾਜੇਸ਼ ਲਿਲੋਠੀਆ ਨੂੰ ਬੁਲਾਇਆ ਸੀ। ਮੀਟਿੰਗ ਤੋਂ ਬਾਅਦ ਹਾਰੁਨ ਨੇ ਕਿਹਾ ਕਿ ਇਹ ਆਮ ਬੈਠਕ ਸੀ ਪਰ ਸੂਤਰ ਦੱਸਦੇ ਹਨ ਕਿ ਤਿੰਨੇ ਕਾਰਜਕਾਰੀ ਪ੍ਰਧਾਨ ਉਥੇ ਕਹਿ ਰਹੇ ਸਨ ਕਿ ਆਪ ਨੇਤਾ ਤੁਹਾਨੂੰ (ਸ਼ੀਲਾ ਦੀਕਸ਼ਿਤ) ਜੇਲ ’ਚ ਢੱਕਣ ਦੀ ਗੱਲ ਕਰਦੇ ਰਹੇ, ਅਜਿਹੇ ’ਚ ਜਦੋਂ ਗਠਜੋੜ ਹੋਇਆ ਤਾਂ ਕਾਂਗਰਸ ਦੇ ਨੇਤਾ ਅਤੇ ਲੋਕਲ ਵਰਕਰ ਕਿਹੜੇ ਮੂੰਹ ਨਾਲ ਆਪ ਉਮੀਦਵਾਰਾਂ ਦੇ ਪੱਖ ’ਚ ਪ੍ਰਚਾਰ ਕਰਨਗੇ ਅਤੇ ਸਮਰਥਨ ਮੰਗਣਗੇ। ਉਨ੍ਹਾਂ ਨੇ ਸ਼ੀਲਾ ਨੂੰ ਕੁਝ ਅਖਬਾਰਾਂ ਦੀ ਕਟਿੰਗ ਤੇ ਨਿਊਜ਼ ਚੈਨਲਾਂ ਦੀ ਵੀਡੀਓ ਰਿਕਾਰਡਿੰਗ ਵੀ ਦਿਖਾੲੀ ਅਤੇ ਦੱਸਿਆ ਕਿ ਸੀ. ਐੱਮ. ਅਰਵਿੰਦ ਕੇਜਰੀਵਾਲ ਸਮੇਤ ਆਪ ਦੇ ਜ਼ਿਆਦਾਤਰ ਸੀਨੀਅਰ ਲੀਡਰ ਕਾਂਗਰਸ ਨੂੰ ਗਾਲ੍ਹਾਂ ਕੱਢ ਰਹੇ ਹਨ। ਪਾਰਟੀ ਨੂੰ ਭਾਜਪਾ ਏਜੰਟ ਦੱਸ ਰਹੇ ਹਨ। ਉਨ੍ਹਾਂ ਨੇ ਸ਼ੰਕਾ ਪ੍ਰਗਟਾਈ ਕਿ ਗਠਜੋੜ ਹੋਇਆ ਤਾਂ ਕੁਝ ਇਲਾਕਿਆਂ ’ਚ ਕਾਂਗਰਸ ਅਤੇ ਆਪ ਵਰਕਰਾਂ ਵਿਚਾਲੇ ਝਗੜੇ ਦੀ ਨੌਬਤ ਵੀ ਆ ਸਕਦੀ ਹੈ। ਉਸ ਦਾ ਕਾਰਨ ਇਹ ਵੀ ਹੈ ਕਿ ਆਪ ਨੇਤਾ ਜਿਸ ਤਰ੍ਹਾਂ ਦੇ ਬਿਆਨ ਦੇ ਰਹੇ ਹਨ, ਉਸ ਨਾਲ ਲੋਕਲ ਪੱਧਰ ’ਤੇ ਨੇਤਾ ਅਤੇ ਵਰਕਰ ਨਾਰਾਜ਼ ਹਨ। ਅਜਿਹਾ ਨਾ ਹੋਵੇ ਕਿ ਗਠਜੋੜ ਦੇ ਬਾਅਦ ਵੀ ਸਾਨੂੰ ਲੋਕਾਂ ਦਾ ਸਾਥ ਨਾ ਮਿਲੇ ਅਤੇ ਉਸ ਦੇ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਨੂੰ ਹੋਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ।
ਦੂਸਰੇ ਪਾਸੇ ਗਠਜੋੜ ਦਾ ਵਿਰੋਧ ਸੰਗਠਨ ਪੱਧਰ ਦੇ ਇਲਾਕੇ ਲੋਕ ਪੱਧਰ ’ਤੇ ਵੀ ਨਜ਼ਰ ਆ ਰਿਹਾ ਹੈ। ਸੂਤਰ ਦੱਸਦੇ ਹਨ ਕਿ ਰੋਜ਼ ਪਾਰਟੀ ਦੇ ਲੋਕਲ ਨੇਤਾ ਤੇ ਵਰਕਰ ਸ਼ੀਲਾ ਦੀਕਸ਼ਿਤ ਨਾਲ ਉਨ੍ਹਾਂ ਦੀ ਰਿਹਾਇਸ਼ ਅਤੇ ਕਾਂਗਰਸ ਦਫਤਰ ’ਚ ਮੁਲਾਕਾਤ ਕਰ ਰਹੇ ਹਨ ਕਿ ਗਠਜੋੜ ਨਾ ਕੀਤਾ ਜਾਵੇ। ਕੁਝ ਵਰਕਰਾਂ ਨੇ ਸ਼ੀਲਾ ਨੂੰ ਕਿਹਾ ਹੈ ਕਿ ਜੇਕਰ ਗਠਜੋੜ ਹੋਇਆ ਤਾਂ ਲੋਕ ਸਭਾ ਚੋਣਾਂ ’ਚ ਉਹ ਘਰ ਬੈਠ ਜਾਣਗੇ।
ਬਿਹਾਰ 'ਚ ਅੱਜ ਐੱਨ.ਡੀ.ਏ. ਕਰੇਗਾ ਉਮੀਦਵਾਰਾਂ ਦਾ ਐਲਾਨ (ਪੜ੍ਹੋ 23 ਮਾਰਚ ਦੀਆਂ ਖਾਸ ਖਬਰਾਂ)
NEXT STORY