ਨੈਸ਼ਨਲ ਡੈਸਕ: ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿਚ ਪ੍ਰਸਤਾਵਿਤਰਾਮ ਮੰਦਰ ਲਈ ਭਗਵਾਨ ਰਾਮ ਦੀ ਮੂਰਤੀ ਦੇ ਨਿਰਮਾਣ ਲਈ ਕਰਨਾਟਕ ਦੇ ਉਡੂਪੀ ਜ਼ਿਲ੍ਹਾ ਸਥਿਤ ਕਰਕਲਾ ਤੋਂ ਇਕ ਵਿਸ਼ਾਲ ਸ਼ਿਲਾ ਨੂੰ ਅਯੁੱਧਿਆ ਲਈ ਭੇਜਿਆ ਗਿਆ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੂਤਰਾਂ ਨੇ ਕਿਹਾ ਕਿ ਪ੍ਰੀਸ਼ਦ ਤੇ ਬਜਰੰਗ ਦਲ ਦੇ ਵਰਕਰਾਂ ਨੇ ਪਹਿਲਾਂ ਸ਼ਿਲਾ ਦਾ ਪੂਜਨਾ ਕੀਤਾ ਤੇ ਫਿਰ ਉਸ ਨੂੰ ਇਕ ਵੱਡੇ ਟਰੱਕ ਵਿਚ ਲਦਵਾ ਕੇ ਅਯੁੱਧਿਆ ਭੇਜਿਆ। ਕਰਨਾਕਟ ਦੇ ਊਰਜਾ, ਕੰਨੜ ਅਤੇ ਸੱਭਿਆਚਾਰ ਵਿਭਾਗ ਦੇ ਮੰਤਰੀ ਵੀ. ਸੁਨੀਲ ਕੁਮਾਰ ਵੀ ਇਸ ਪੂਜਨ ਸਮਾਗਮ ਵਿਚ ਸ਼ਾਮਲ ਹੋਏ।
ਇਹ ਖ਼ਬਰ ਵੀ ਪੜ੍ਹੋ - ਦਿੱਲੀ ਏਅਰਪੋਰਟ ਤੋਂ 2 ਭਾਰਤੀ ਗ੍ਰਿਫ਼ਤਾਰ, ਕਰੋੜ ਰੁਪਏ ਦਾ ਸੋਨਾ ਬਰਾਮਦ
ਟਰੱਸਟ ਵੱਲੋਂ ਰਾਮ ਲਲਾ ਦੀ ਮੂਰਤੀ ਬਣਾਉਣ ਲਈ ਨੇਪਾਲ ਦੇ ਨਾਲ-ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ਿਲਾ ਮੰਗਵਾਈਆਂ ਜਾ ਰਹੀਆਂ ਹਨ। ਮੂਰਤੀ ਬਣਾਉਣ ਦਾ ਕੰਮ ਦੇਸ ਦੇ 5 ਦਸਤਕਾਰੀਆਂ ਨੂੰ ਸੌਂਪਿਆ ਗਿਆ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਸ਼ਿਲਾਵਾਂ ਵਿਚੋਂ ਜਿਸ ਵੀ ਸ਼ਿਲਾ ਨਾਲ ਰਾਮ ਲਲਾ ਦੀ ਅਲੌਕਿਕ ਤੇ ਵਿਸ਼ਾਲ ਮੂਰਤੀ ਬਣੇਗੀ, ਉਸ ਨੂੰ ਵਿਰਾਜਮਾਨ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨ ਤੋਂ ਸਰਹੱਦ ਟੱਪ ਕੇ ਭਾਰਤ ਆ ਵੜਿਆ ਚੀਤਾ, ਪੁਲਸ ਵੱਲੋਂ ਅਲਰਟ ਜਾਰੀ (ਵੀਡੀਓ)
ਇਸ ਸ਼ਿਲਾ ਨੂੰ ਨੇੱਲਿਕਾਰੂ ਪੱਥਰ ਦੇ ਰੂਪ ਵਿਚ ਜਾਣਿਆ ਜਾਂਦਾ ਹੈ ਤੇ ਇਸ ਵਿਚ ਅਨੋਖ਼ੇ ਗੁਣ ਹੁੰਦੇ ਹਨ। ਇਸ ਸ਼ਿਲਾ ਦੀ ਵਰਤੋਂ ਕਈ ਮਸ਼ਹੂਰ ਮੂਰਤੀਆਂ ਦੇ ਨਿਰਮਾਣ ਵਿਚ ਕੀਤੀ ਗਈ ਹੈ ਜੋ ਮੁੱਖ ਅਸਥਾਨਾਂ 'ਤੇ ਸਥਾਪਿਤ ਕੀਤੀਆਂ ਗਈਆਂ ਹਨ। ਇਸ ਸ਼ਿਲਾ ਨੂੰ ਤੁੰਗਭਦਰਾ ਨਦੀ ਕੰਢੇ ਇਕ ਛੋਟੀ ਜਿਹੀ ਪਹਾੜੀ ਤੋਂ 'ਰਾੱਕ' ਮਾਹਰਾਂ ਵੱਲੋਂ ਚੁਣਿਆ ਗਿਆ। ਸੂਤਰਾਂ ਨੇ ਦੱਸਿਆ ਕਿ ਭਗਵਾਨ ਰਾਮ ਦੀ ਪ੍ਰਤਿਮਾ ਲਈ ਨੇਪਾਲ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪੱਥਰ ਲਿਆਂਦੇ ਜਾ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਦਿੱਲੀ ਏਅਰਪੋਰਟ ਤੋਂ 2 ਭਾਰਤੀ ਗ੍ਰਿਫ਼ਤਾਰ, ਕਰੋੜ ਰੁਪਏ ਦਾ ਸੋਨਾ ਬਰਾਮਦ
NEXT STORY