ਸ਼ਿਮਲਾ— ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੂਰੇ ਦੇਸ਼ ਨੂੰ 21 ਦਿਨਾਂ ਲਈ ਲਾਕ ਡਾਊਨ ਕਰ ਦਿੱਤਾ ਗਿਆ ਹੈ। ਅੱਜ ਲਾਕ ਡਾਊਨ ਦਾ ਦੂਜਾ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਨੂੰ ਸੰਬੋਧਨ 'ਚ ਕਿਹਾ ਗਿਆ ਸੀ ਕਿ ਜੇਕਰ ਇਸ ਵਾਇਰਸ ਨੂੰ ਫੈਲਣ ਨੂੰ ਰੋਕਣਾ ਹੈ ਕਿ ਸੋਸ਼ਲ ਡਿਸਟੈਂਸਿੰਗ ਯਾਨੀ ਕਿ ਸਮਾਜਿਕ ਦੂਰੀ ਬਹੁਤ ਜ਼ਰੂਰੀ ਹੈ। ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਲੋਕ ਜ਼ਰੂਰਤ ਦਾ ਸਾਮਾਨ ਖਰੀਦਣ ਸਮੇਂ ਸਮਾਜਿਕ ਦੂਰੀ ਬਣਾ ਰਹੇ ਹਨ, ਜੋ ਕਿ ਬੇਹੱਦ ਜ਼ਰੂਰੀ ਹੈ। ਹਿਮਾਚਲ ਵਾਸੀ ਵੀ ਸੋਸ਼ਲ ਡਿਸਟੈਂਸਿੰਗ ਨੂੰ ਫਾਲੋਅ ਕਰਦੇ ਨਜ਼ਰ ਆਏ। ਇਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਲੋਕਾਂ ਦੂਰੀ ਬਣਾ ਕੇ ਦੁਕਾਨਾਂ ਦੇ ਬਾਹਰ ਖੜ੍ਹੇ ਨਜ਼ਰ ਆ ਰਹੇ ਹਨ।
ਕੋਰੋਨਾ ਵਾਇਰਸ ਪੂਰੀ ਦੁਨੀਆ 'ਚ ਕਹਿਰ ਮਚਾ ਰਿਹਾ ਹੈ। ਇਟਲੀ, ਸਪੇਨ ਅਤੇ ਅਮਰੀਕਾ ਵਿਚ ਹਾਲਾਤ ਹੋਰ ਵੀ ਗੰਭੀਰ ਹੋ ਗਏ ਹਨ। ਦੁਨੀਆ ਭਰ 'ਚ ਇਸ ਵਾਇਰਸ ਨਾਲ 20 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸਾਢੇ 4 ਲੱਖ ਲੋਕ ਇਨਫੈਕਟਡ ਹਨ। ਸਭ ਤੋਂ ਜ਼ਿਆਦਾ ਮਾਰ ਇਟਲੀ ਝੱਲ ਰਿਹਾ ਹੈ, ਜਿੱਥੇ ਕੋਰੋਨਾ ਵਾਇਰਸ ਨਾਲ 7,503 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਭਾਰਤ 'ਚ ਇਸ ਵਾਇਰਸ ਕਾਰਨ ਹੁਣ ਤਕ 600 ਤੋਂ ਵਧੇਰੇ ਕੇਸ ਸਾਹਮਣੇ ਆ ਚੁੱਕੇ ਹਨ, ਜਦਕਿ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਲੋਕਾਂ ਨੂੰ ਵਾਇਰਸ ਤੋਂ ਬਚਣ ਲਈ ਇਕੋਂ-ਇਕ ਬੇਨਤੀ ਹੈ ਕਿ ਆਪਣੇ ਘਰਾਂ 'ਚ ਰਹੋ, ਸੁਰੱਖਿਅਤ ਰਹੋ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖੋ।
ਇਹ ਵੀ ਪੜ੍ਹੋ : ਆਖਰਕਾਰ 21 ਦਿਨਾਂ ਦਾ ਹੀ ਲਾਕ ਡਾਊਨ ਕਿਉਂ? ਜਾਣੋ ਕੀ ਹੈ ਇਸ ਦੇ ਪਿੱਛੇ ਤਰਕ
ਕੋਰੋਨਾਵਾਇਰਸ ਦਾ ਕਹਿਰ: ਕੋਈ ਪੈਦਲ ਤੇ ਕੋਈ ਰਿਕਸ਼ੇ ਰਾਹੀ ਪਿੰਡ ਜਾਣ ਲਈ ਹੋਏ ਮਜ਼ਬੂਰ
NEXT STORY