ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਸ਼ਿਮਲਾ ਦੇ ਸ਼ੋਘੀ-ਆਨੰਦਪੁਰ-ਮੈਹਲੀ ਬਾਈਪਾਸ 'ਤੇ ਮੰਗਲਵਾਰ ਰਾਤ ਇਕ ਕਾਰ ਦੇ ਖੱਡ 'ਚ ਡਿੱਗਣ ਨਾਲ 5 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਭਗਵਾਨ ਦਾਸ (50), ਰੂਪਾ ਸੂਰੀਆਵੰਸ਼ੀ (45), ਪ੍ਰਗਤੀ (15), ਮੁਕੁਲ (10) ਅਤੇ ਜੈਸਿੰਘ ਨੇਗੀ (40) ਵਜੋਂ ਹੋਈ ਹੈ।
ਸ਼ਿਮਲਾ ਪੁਲਸ ਸੁਪਰਡੈਂਟ ਸੰਜੀਵ ਕੁਮਾਰ ਗਾਂਧੀ ਨੇ ਬੁੱਧਵਾਰ ਨੂੰ ਦੱਸਿਆ ਕਿ ਕਾਰ ਸ਼ੋਘੀ ਤੋਂ ਮੈਹਲੀ ਵੱਲ ਆ ਰਹੀ ਸੀ। ਕਾਰ ਜਦੋਂ ਸ਼ੀਲ ਪਿੰਡ ਕੋਲ ਇਕ ਪੁਲ ਨੇੜੇ ਪਹੁੰਚੀ ਤਾਂ ਬੇਕਾਬੂ ਹੋ ਕੇ ਖੱਡ 'ਚ ਡਿੱਗ ਗਈ। ਪੁਲਸ ਨੇ ਲਾਸ਼ਾਂ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀਆਂ ਹਨ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਨੇ ਵਿਕਸਿਤ ਕੀਤੀ ਪਹਿਲੀ ਸਵਦੇਸ਼ੀ MRI ਮਸ਼ੀਨ, ਸਸਤਾ ਹੋਵੇਗਾ ਇਲਾਜ
NEXT STORY