ਜਲੰਧਰ (ਬਿਊਰੋ): ਅਜੋਕੇ ਦੌਰ ਵਿੱਚ ਖੂਬਸੂਰਤ ਅਤੇ ਸੰਘਣੇ ਵਾਲ ਸਿਰਫ਼ ਦਿੱਖ ਦਾ ਹਿੱਸਾ ਨਹੀਂ, ਸਗੋਂ ਚੰਗੀ ਸਿਹਤ, ਖੂਬਸੂਰਤੀ ਅਤੇ ਆਤਮ-ਵਿਸ਼ਵਾਸ ਦਾ ਪ੍ਰਤੀਕ ਮੰਨੇ ਜਾਂਦੇ ਹਨ। ਪਰ ਅੱਜ ਦੇ ਸਮੇਂ ਵਿੱਚ ਮਹਿੰਗੇ-ਮਹਿੰਗੇ ਸ਼ੈਂਪੂ, ਮਹਿੰਗੇ ਸੀਰਮ ਅਤੇ ਆਲੀਸ਼ਾਨ ਸੈਲੂਨ ਟ੍ਰੀਟਮੈਂਟਸ ਲੈਣ ਦੇ ਬਾਵਜੂਦ ਵੀ ਦੁਨੀਆ ਭਰ ਵਿੱਚ ਲੱਖਾਂ ਲੋਕ ਵਾਲ ਝੜਨ (Hair Fall) ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਅਸਲ ਵਿੱਚ ਅਸੀਂ ਵਾਲਾਂ ਦੇ ਝੜਨ ਦੇ ਬਾਹਰੀ ਕਾਰਨਾਂ 'ਤੇ ਤਾਂ ਧਿਆਨ ਦਿੰਦੇ ਹਾਂ, ਪਰ ਇਸ ਦੇ ਅਸਲ ਅਤੇ 'ਗੁਪਤ ਕਾਰਨ' ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਜੋ ਕਿ ਸਾਡੇ ਸਰੀਰ ਦੇ ਅੰਦਰ ਛਿਪਿਆ ਹੋਇਆ ਹੈ। ਸੁੰਦਰਤਾ ਅਤੇ ਕੁਦਰਤੀ ਦੇਖਭਾਲ ਦੀ ਇਕ ਮਾਹਿਰ ਮੁਤਾਬਕ ਵਾਲਾਂ ਦੇ ਝੜਨ ਦਾ ਸਭ ਤੋਂ ਵੱਡਾ ਅਤੇ ਅਣਗੌਲਿਆ ਕਾਰਨ 'ਪੋਸ਼ਕ ਤੱਤਾਂ ਦੀ ਕਮੀ' ਹੈ।
ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਮਹਿੰਗਾ ਹੋਇਆ, ਟੈਂਕੀ ਫੁੱਲ ਕਰਵਾਉਣ ਤੋਂ ਪਹਿਲਾਂ ਚੈਕ ਕਰੋ ਨਵਾਂ ਰੇਟ
ਕਿਉਂ ਝੜਦੇ ਹਨ ਵਾਲ?
ਵਿਟਾਮਿਨ B7, ਜਿਸ ਨੂੰ 'ਬਾਇਓਟਿਨ' ਵੀ ਕਿਹਾ ਜਾਂਦਾ ਹੈ, ਵਾਲਾਂ ਦੀ ਮਜ਼ਬੂਤੀ ਅਤੇ ਵਾਧੇ ਲਈ ਸਭ ਤੋਂ ਜ਼ਰੂਰੀ ਤੱਤ ਹੈ। ਇਹ ਸਰੀਰ ਵਿੱਚ 'ਕੇਰਾਟਿਨ' (ਉਹ ਪ੍ਰੋਟੀਨ ਜਿਸ ਨਾਲ ਵਾਲ ਬਣਦੇ ਹਨ) ਦੇ ਉਤਪਾਦਨ ਵਿੱਚ ਮਦਦ ਕਰਦਾ ਹੈ। ਜਦੋਂ ਸਰੀਰ ਵਿੱਚ ਬਾਇਓਟਿਨ ਦੀ ਕਮੀ ਹੁੰਦੀ ਹੈ, ਤਾਂ ਵਾਲ ਬੇਜਾਨ, ਕਮਜ਼ੋਰ ਹੋ ਕੇ ਟੁੱਟਣ ਲੱਗਦੇ ਹਨ। ਸਾਡੇ ਵਾਲ ਮੁੱਖ ਤੌਰ 'ਤੇ ਪ੍ਰੋਟੀਨ ਨਾਲ ਬਣੇ ਹੁੰਦੇ ਹਨ। ਜਦੋਂ ਅਸੀਂ ਖੁਰਾਕ ਵਿੱਚ ਪੂਰਾ ਪ੍ਰੋਟੀਨ ਨਹੀਂ ਲੈਂਦੇ, ਤਾਂ ਸਰੀਰ ਬਾਕੀ ਜ਼ਰੂਰੀ ਅੰਗਾਂ ਨੂੰ ਬਚਾਉਣ ਲਈ ਵਾਲਾਂ ਤੱਕ ਪ੍ਰੋਟੀਨ ਪਹੁੰਚਾਉਣਾ ਬੰਦ ਕਰ ਦਿੰਦਾ ਹੈ, ਜਿਸ ਨਾਲ ਵਾਲ ਪਤਲੇ ਹੋ ਜਾਂਦੇ ਹਨ। ਪ੍ਰਦੂਸ਼ਣ, ਕੈਮੀਕਲ ਟ੍ਰੀਟਮੈਂਟਸ, ਮਾਨਸਿਕ ਤਣਾਅ, ਗਲਤ ਖਾਣ-ਪੀਣ (ਜੰਕ ਫੂਡ) ਅਤੇ ਡਾਈਟਿੰਗ ਕਾਰਨ ਸਾਡਾ ਸਰੀਰ ਲੋੜੀਂਦੇ ਵਿਟਾਮਿਨ ਜਜ਼ਬ ਨਹੀਂ ਕਰ ਪਾਉਂਦਾ।
ਇਹ ਵੀ ਪੜ੍ਹੋ - ਅਗਲੇ 48 ਘੰਟੇ ਅਹਿਮ! ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, 10 ਸੂਬਿਆਂ 'ਚ Red ਅਲਰਟ ਜਾਰੀ
'ਪਲਾਂਟ-ਬੇਸਡ' ਪ੍ਰੋਟੀਨ ਸਭ ਤੋਂ ਉੱਤਮ
ਮਾਹਿਰਾਂ ਅਨੁਸਾਰ, ਬਾਜ਼ਾਰ ਵਿੱਚ ਮਿਲਣ ਵਾਲੇ ਸਿੰਥੈਟਿਕ (ਕੈਮੀਕਲ ਯੁਕਤ) ਸਪਲੀਮੈਂਟਸ ਦੀ ਬਜਾਏ ਵਾਲਾਂ ਦੀ ਦੇਖਭਾਲ ਲਈ ਕੁਦਰਤੀ ਅਤੇ ਬੋਟੈਨੀਕਲ (ਬਨਸਪਤੀ) ਤੱਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਵਾਲਾਂ ਨੂੰ ਅੰਦਰੂਨੀ ਪੋਸ਼ਣ ਦੇਣ ਲਈ ਮਟਰ ਦਾ ਪ੍ਰੋਟੀਨ (Pea Protein), ਕੱਦੂ ਦੇ ਬੀਜ (Pumpkin Seeds), ਬਦਾਮ, ਅਲਸੀ (Flaxseeds), ਸੂਰਜਮੁਖੀ ਦੇ ਬੀਜ, ਮੋਰਿੰਗਾ (ਸੋਹਾਂਜਣਾ) ਅਤੇ ਹੋਰ ਜੜ੍ਹੀਆਂ-ਬੂਟੀਆਂ ਬੇਹੱਦ ਫਾਇਦੇਮੰਦ ਹਨ। ਇਹ ਸਰੀਰ ਨੂੰ ਅਮੀਨੋ ਐਸਿਡ, ਐਂਟੀ-ਆਕਸੀਡੈਂਟ ਅਤੇ ਵਿਟਾਮਿਨ-ਬੀ ਕੰਪਲੈਕਸ ਪ੍ਰਦਾਨ ਕਰਦੇ ਹਨ।
ਇਹ ਵੀ ਪੜ੍ਹੋ - ਫਤਿਹਪੁਰ 'ਚ ਗੈਸ ਸਿਲੰਡਰ ਲੀਕ ਹੋਣ ਕਾਰਨ ਜ਼ੋਰਦਾਰ ਧਮਾਕਾ, ਹਿੱਲ ਗਈਆਂ ਕੰਧਾਂ, ਝੁਲਸੇ 9 ਲੋਕ
ਆਯੁਰਵੇਦ ਅਤੇ ਆਧੁਨਿਕ ਵਿਗਿਆਨ ਦਾ ਸੁਮੇਲ
ਸਦੀਆਂ ਪੁਰਾਣੇ ਆਯੁਰਵੇਦ ਵਿੱਚ ਵੀ ਇਹਨਾਂ ਕੁਦਰਤੀ ਜੜ੍ਹੀਆਂ-ਬੂਟੀਆਂ ਦੀ ਮਹਿਮਾ ਗਾਈ ਗਈ ਹੈ। ਅੱਜ ਦੇ ਦੌਰ ਵਿੱਚ 'ਪਲਾਂਟ-ਬੇਸਡ' ਪ੍ਰੋਟੀਨ ਪਾਊਡਰ ਸੁੰਦਰਤਾ ਅਤੇ ਸਿਹਤ ਦਾ ਇੱਕ ਵਧੀਆ ਸੁਮੇਲ ਬਣ ਕੇ ਉੱਭਰੇ ਹਨ। ਜੇਕਰ ਤੁਸੀਂ ਵੀ ਮਜ਼ਬੂਤ, ਸੰਘਣੇ ਅਤੇ ਚਮਕਦਾਰ ਵਾਲ ਚਾਹੁੰਦੇ ਹੋ, ਤਾਂ ਬਾਹਰੀ ਕੈਮੀਕਲਾਂ ਨੂੰ ਛੱਡ ਕੇ ਆਪਣੇ ਖਾਣ-ਪੀਣ ਵੱਲ ਧਿਆਨ ਦਿਓ, ਕਿਉਂਕਿ ਅਸਲ ਸੁੰਦਰਤਾ ਅੰਦਰੂਨੀ ਸਿਹਤ ਤੋਂ ਹੀ ਸ਼ੁਰੂ ਹੁੰਦੀ ਹੈ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਨੇ ਤੋੜ 'ਤੇ ਸਾਰੇ ਰਿਕਾਰਡ, All Time High 'ਤੇ ਪੁੱਜੀਆਂ ਕੀਮਤਾਂ, ਜਾਣੋ ਅੱਜ ਦਾ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵੱਡਾ ਪ੍ਰਸ਼ਾਸਨਿਕ ਫੇਰਬਦਲ, ਹਰਿਆਣਾ 'ਚ 17 IPS ਤੇ 3 HPS ਅਧਿਕਾਰੀਆਂ ਦੇ ਹੋਏ ਤਬਾਦਲੇ
NEXT STORY