ਮੁਜ਼ੱਫਰਨਗਰ (ਕੌਸ਼ਿਕ)- ਹਰਿਦੁਆਰ ਤੋਂ ਗੰਗਾਜਲ ਨਾਲ ਮੁਜ਼ੱਫਰਨਗਰ ਜ਼ਿਲ੍ਹੇ ’ਚ ਸ਼ਿਵ ਭਗਤਾਂ ਦੀ ਆਮਦ ਸ਼ੁਰੂ ਹੋ ਗਈ ਹੈ। ਸ਼ਿਵਰਾਤਰੀ ਦੇ ਦਿਨ ਕਰੋੜਾਂ ਸ਼ਿਵ ਭਗਤ ਭਗਵਾਨ ਸ਼ਿਵ ਦਾ ਜਲ ਅਭਿਸ਼ੇਕ ਕਰਨਗੇ। ਕਾਂਵੜ ਯਾਤਰਾ ’ਚ ਸ਼ਿਵ ਭਗਤਾਂ ਦੇ ਵੱਖ-ਵੱਖ ਰੂਪ ਦੇਖਣ ਨੂੰ ਮਿਲ ਰਹੇ ਹਨ। ਇਸ ਵਾਰ ਇਕ ਸ਼ਿਵ ਭਗਤ ਆਪਣੇ ਮਾਤਾ-ਪਿਤਾ ਦੀ ਤੰਦਰੁਸਤੀ ਲਈ 161 ਕਿਲੋਗ੍ਰਾਮ ਦਾ ਕਾਂਵੜ ਲੈ ਕੇ ਆਇਆ ਹੈ। ਇਹ ਸ਼ਿਵ ਭਗਤ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਕਿਲਾ ਪ੍ਰੀਕਸ਼ਿਤਗੜ੍ਹ ਦੇ ਵਸਨੀਕ ਜਤਿਨ ਗੁਰਜਰ ਨੇ ਦੱਸਿਆ ਕਿ ਉਹ 27 ਜੂਨ ਨੂੰ ਹਰਿਦੁਆਰ ਤੋਂ 161 ਕਿੱਲੋ ਦਾ ਕਾਂਵੜ ਅਤੇ ਗੰਗਾਜਲ ਲੈ ਕੇ ਇਕੱਲਾ ਹੀ ਚੱਲਿਆ ਸੀ। ਉਹ ਆਪਣੇ ਮਾਤਾ-ਪਿਤਾ ਦੀ ਤੰਦਰੁਸਤੀ, ਲੰਬੀ ਉਮਰ ਅਤੇ ਖੁਸ਼ਹਾਲੀ ਲਈ ਕਾਂਵੜ ਲੈ ਕੇ ਆਇਆ ਹੈ। ਪਿਛਲੇ ਸਾਲ ਉਹ ਯੋਗੀ ਆਦਿੱਤਿਆਨਾਥ ਦੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣਨ ’ਤੇ 120 ਕਿਲੋ ਦਾ ਕਾਂਵੜ ਲੈ ਕੇ ਆਇਆ ਸੀ।
ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਉੱਡਦਾ ਦਿਖਿਆ ਡਰੋਨ, ਪੁਲਸ ਨੂੰ ਪਈਆਂ ਭਾਜੜਾਂ
NEXT STORY