ਮੁੰਬਈ- ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਸ਼ਨੀਵਾਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਆਪਣੇ ਸਮਰਥਕਾਂ ਨੂੰ ਕਿਹਾ ਕਿ ਪਾਰਟੀ ਦਾ 'ਤੀਰ-ਕਮਾਨ' ਦਾ ਚਿੰਨ੍ਹ ਚੋਰੀ ਹੋ ਗਿਆ ਹੈ ਅਤੇ ਚੋਰ ਨੂੰ ਸਬਕ ਸਿਖਾਉਣ ਦੀ ਲੋੜ ਹੈ। ਊਧਵ ਪਾਰਟੀ ਆਗੂਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਪਹਿਲਾਂ ਇੱਥੇ ਬਾਂਦਰਾ ਸਥਿਤ ਆਪਣੀ ਰਿਹਾਇਸ਼ ‘ਮਾਤੋਸ਼੍ਰੀ’ ਦੇ ਬਾਹਰ ਸਮਰਥਕਾਂ ਨੂੰ ਸੰਬੋਧਨ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ 'ਸ਼ਿਵ ਸੈਨਾ' ਨਾਮ ਅਤੇ 'ਤੀਰ-ਕਮਾਨ' ਚਿੰਨ੍ਹ ਸ਼ਿੰਦੇ ਦੀ ਅਗਵਾਈ ਵਾਲੇ ਖੇਮੇ ਨੂੰ ਅਲਾਟ ਕਰ ਦਿੱਤਾ।
ਇਹ ਵੀ ਪੜ੍ਹੋ- CM ਏਕਨਾਥ ਸ਼ਿੰਦੇ ਦੀ ਵੱਡੀ ਜਿੱਤ, ਚੋਣ ਕਮਿਸ਼ਨ ਨੇ ਦਿੱਤਾ 'ਸ਼ਿਵ ਸੈਨਾ' ਨਾਂ ਤੇ 'ਤੀਰ-ਕਮਾਨ' ਦਾ ਨਿਸ਼ਾਨ
ਇਹ ਪਹਿਲੀ ਵਾਰ ਹੈ ਜਦੋਂ ਠਾਕਰੇ ਪਰਿਵਾਰ ਨੇ ਪਾਰਟੀ ਤੋਂ ਆਪਣਾ ਕੰਟਰੋਲ ਗੁਆ ਦਿੱਤਾ ਹੈ, ਜਿਸ ਦੀ ਸਥਾਪਨਾ ਬਾਲ ਠਾਕਰੇ ਨੇ 1966 'ਚ ਕੀਤੀ ਸੀ। ਊਧਵ ਨੇ ਕਿਹਾ ਕਿ ਤੀਰ-ਕਮਾਨ ਚਿੰਨ੍ਹ ਚੋਰੀ ਗਿਆ ਹੈ। ਚੋਰ ਨੂੰ ਸਬਕ ਸਿਖਾਉਣ ਦੀ ਲੋੜ ਹੈ। ਉਹ ਫੜੇ ਗਏ ਹਨ। ਮੈਂ ਚੋਰ ਨੂੰ ਤੀਰ-ਕਮਾਨ ਨਾਲ ਮੈਦਾਨ 'ਚ ਆਉਣ ਦੀ ਚੁਣੌਤੀ ਦਿੰਦਾ ਹਾਂ ਅਤੇ ਅਸੀਂ ਮਸ਼ਾਲ ਨਾਲ ਇਸ ਦਾ ਮੁਕਾਬਲਾ ਕਰਾਂਗੇ।
ਇਹ ਵੀ ਪੜ੍ਹੋ- ਪਿਤਾ ਦਾ ਸੀਨਾ ਮਾਣ ਨਾਲ ਹੋਇਆ ਚੌੜਾ, ਜਦੋਂ IPS ਪੁੱਤ ਨੇ ਪਿਤਾ ਦੇ ਮੋਢੇ 'ਤੇ ਲਾਏ ਸਟਾਰ
ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ ਪਿਛਲੇ ਸਾਲ ਊਧਵ ਦੀ ਅਗਵਾਈ ਵਾਲੇ ਖੇਮੇ ਨੂੰ ਮਸ਼ਾਲ ਦਾ ਚੋਣ ਨਿਸ਼ਾਨ ਅਲਾਟ ਕੀਤਾ ਸੀ। ਵੱਡੀ ਗਿਣਤੀ 'ਚ ਊਧਵ ਦੇ ਸਮਰਥਕ ਮਾਤੋਸ਼੍ਰੀ ਦੇ ਬਾਹਰ ਇਕੱਠੇ ਹੋਏ ਅਤੇ ਸ਼ਿੰਦੇ ਦੇ ਖਿਲਾਫ ਅਤੇ ਆਪਣੇ ਨੇਤਾ (ਊਧਵ) ਦੇ ਸਮਰਥਨ 'ਚ ਨਾਅਰੇਬਾਜ਼ੀ ਕੀਤੀ। ਇਕ ਸੂਤਰ ਨੇ ਦੱਸਿਆ ਕਿ ਊਧਵ ਨੇ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਸੂਬੇ ਦਾ ਦੌਰਾ ਕਰਨ ਅਤੇ ਵਰਕਰਾਂ ਨੂੰ ਇਕਜੁੱਟ ਕਰਨ ਲਈ ਕਿਹਾ।
ਹਸਪਤਾਲ ਜਾ ਰਹੀ ਔਰਤ ਨੇ ਐਂਬੂਲੈਂਸ 'ਚ ਦਿੱਤਾ ਤਿੰਨ ਬੱਚਿਆਂ ਨੂੰ ਜਨਮ
NEXT STORY