ਮੁੰਬਈ— ਮਹਾਰਾਸ਼ਟਰ 'ਚ ਠਾਕਰੇ ਪਰਿਵਾਰ ਦੇ ਕਿਸੇ ਮੈਂਬਰ ਵਲੋਂ ਚੋਣਾਂ ਨਾ ਲੜਨ ਦੀ ਪਰੰਪਰਾ ਦੀ ਤੋੜਦੇ ਹੋਏ ਆਦਿੱਤਿਯ ਠਾਕਰੇ ਨੇ ਵੀਰਵਾਰ ਨੂੰ ਨਾਮਜ਼ਦਗੀ ਪੱਤਰ ਭਰਿਆ। ਵਰਲੀ ਸੀਟ ਤੋਂ ਚੋਣਾਂ ਲੜਨ ਲਈ ਨਾਮਜ਼ਦਗੀ ਤੋਂ ਪਹਿਲਾਂ ਆਦਿੱਤਿਯ ਠਾਕਰੇ ਨੇ ਰੋਡ ਸ਼ੋਅ ਕੀਤਾ। ਰੋਡ ਸ਼ੋਅ ਦੌਰਾਨ ਸ਼ਿਵ ਸੈਨਾ ਵਰਕਰ ਕਾਫ਼ੀ ਜੋਸ਼ 'ਚ ਦਿੱਸੇ। ਜਗ੍ਹਾ-ਜਗ੍ਹਾ ਫੁੱਲ ਸੁੱਟ ਕੇ ਆਦਿੱਤਿਯ ਠਾਕਰੇ ਦਾ ਸਵਾਗਤ ਕੀਤਾ ਗਿਆ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸਵੇਰੇ ਫੋਨ ਕਰ ਕੇ ਆਦਿੱਤਿਯ ਠਾਕਰੇ ਨੂੰ ਆਸ਼ੀਰਵਾਦ ਦਿੱਤਾ। ਦੂਜੇ ਪਾਸੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਆਦਿੱਤਿਯ ਠਾਕਰੇ ਨੂੰ ਸਮਰਥਨ ਲਈ ਜਨਤਾ ਦਾ ਸ਼ੁਕਰੀਆ ਕੀਤਾ। ਉਨ੍ਹਾਂ ਨੇ ਕਿਹਾ ਕਿ ਨਵੀਂ ਪੀੜ੍ਹੀ, ਨਵੀਂ ਸੋਚ ਦੇ ਨਾਲ ਆਈ ਹੈ ਅਤੇ ਮੈਂ ਜਨਤਾ ਦੇ ਸਮਰਥਨ ਲਈ ਉਨ੍ਹਾਂ ਨੂੰ ਧੰਨਵਾਦ ਦਿੰਦਾ ਹਾਂ।
ਬਾਲ ਠਾਕਰੇ ਨੇ 1966 'ਚ ਕੀਤੀ ਸੀ ਸ਼ਿਵ ਸੈਨਾ ਦੀ ਸਥਾਪਨਾ
ਜ਼ਿਕਰਯੋਗ ਹੈ ਕਿ ਮਰਹੂਮ ਬਾਲ ਠਾਕਰੇ ਵਲੋਂ 1966 'ਚ ਸ਼ਿਵ ਸੈਨਾ ਦੀ ਸਥਾਪਨਾ ਕੀਤੇ ਜਾਣ ਦੇ ਬਾਅਦ ਤੋਂ ਠਾਕਰੇ ਪਰਿਵਾਰ ਤੋਂ ਕਿਸੇ ਵੀ ਮੈਂਬਰ ਨੇ ਕੋਈ ਚੋਣ ਨਹੀਂ ਲੜੀ ਹੈ ਜਾਂ ਉਹ ਕਿਸੇ ਵੀ ਸੰਵਿਧਾਨਕ ਅਹੁਦੇ 'ਤੇ ਨਹੀਂ ਰਹੇ ਹਨ। ਊਧਵ ਦੇ ਚਚੇਰੇ ਭਰਾ ਅਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐੱਮ.ਐੱਨ.ਐੱਸ.) ਮੁਖੀ ਰਾਜ ਠਾਕਰੇ ਨੇ 2014 'ਚ ਰਾਜ 'ਚ ਹੋਈਆਂ ਵਿਧਾਨ ਸਭਾ ਚੋਣਾਂ ਲੜਨ ਦੀ ਆਪਣੀ ਇੱਛਾ ਜ਼ਾਹਰ ਕੀਤੀ ਸੀ। ਹਾਲਾਂਕਿ ਉਨ੍ਹਾਂ ਨੇ ਬਾਅਦ 'ਚ ਆਪਣਾ ਮਨ ਬਦਲ ਲਿਆ ਸੀ। ਅਜਿਹੇ 'ਚ ਠਾਕਰੇ ਪਰਿਵਾਰ ਤੋਂ ਚੋਣ ਲੜਨ ਵਾਲੇ ਆਦਿੱਤਿਯ ਪਹਿਲੇ ਮੈਂਬਰ ਬਣ ਗਏ ਹਨ।
ਆਦਿੱਤਿਯ ਨੇ ਕਿਹਾ ਪੂਰੇ ਮਹਾਰਾਸ਼ਟਰ ਲਈ ਕਰਾਂਗਾ ਕੰਮ
ਸ਼ਿਵ ਸੈਨਾ ਦੇ ਮੌਜੂਦਾ ਵਿਧਾਇਕ ਸੁਨੀਲ ਸ਼ਿੰਦੇ ਆਦਿੱਤਿਯ ਠਾਕਰੇ ਲਈ ਵਰਲੀ ਸੀਟ ਛੱਡਣਗੇ। ਆਦਿੱਤਿਯ ਨੇ ਕਿਹਾ,''ਮੈਂ ਸਿਰਫ਼ ਵਰਲੀ ਨਹੀਂ ਸਗੋਂ ਪੂਰੇ ਮਹਾਰਾਸ਼ਟਰ ਲਈ ਕੰਮ ਕਰਾਂਗਾ, ਮੈਨੂੰ ਜਿੱਤ ਦਾ ਭਰੋਸਾ ਹੈ, ਕਿਉਂਕਿ ਤੁਹਾਡਾ ਸਾਰਿਆਂ ਦਾ ਆਸ਼ੀਰਵਾਦ ਮੇਰੇ ਨਾਲ ਹੈ। ਆਦਿੱਤਿਯ ਨੇ ਕਿਹਾ,''ਰਾਜਨੀਤੀ ਨਾਲ ਬਹੁਤ ਸਾਰੇ ਲੋਕਾਂ ਦਾ ਭਲਾ ਕੀਤਾ ਜਾ ਸਕਦਾ ਹੈ। ਪੂਰੇ ਮਹਾਰਾਸ਼ਟਰ ਨੂੰ ਘੁੰਮ ਕੇ ਮੈਂ ਸਮਝਿਆ ਹੈ ਕਿ ਅੱਗੇ ਕਿਵੇਂ ਕੰਮ ਕਰਨਾ ਹੈ। ਜਿਨ੍ਹਾਂ ਦੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਪਾ ਰਹੀ ਹੈ, ਉਨ੍ਹਾਂ ਦੀ ਆਵਾਜ਼ ਜਨਤਾ ਸਾਡੇ ਤੱਕ ਪਹੁੰਚਾਏ।'' ਇਸ ਤੋਂ ਪਹਿਲਾਂ ਸ਼ਿਵ ਸੈਨਾ ਦੀ ਯੂਥ ਵਿੰਗ 'ਯੁਵਾ ਸੈਨਾ' ਦੇ ਚੀਫ ਆਦਿੱਤਿਯ ਨੇ ਕਿਹਾ ਸੀ ਸਰਗਰਮ ਰਾਜਨੀਤੀ 'ਚ ਆਉਣ ਦਾ ਫੈਸਲਾ ਬਹੁਤ ਵੱਡਾ ਹੈ ਪਰ ਮੈਨੂੰ ਭਰੋਸਾ ਹੈ ਕਿ ਤੁਸੀਂ ਲੋਕ ਮੈਨੂੰ ਸੰਭਾਲ ਲਵੋਗੇ। ਮੁੱਖ ਮੰਤਰੀ ਬਣਨ ਦੇ ਸਵਾਲ 'ਤੇ ਆਦਿੱਤਿਯ ਨੇ ਕਿਹਾ ਕਿ ਉਹ ਆਮ ਆਦਮੀ ਹਨ ਅਤੇ ਜਨਤਾ ਅੱਗੇ ਜੋ ਫੈਸਲੇ ਕਰੇਗੀ, ਉਹ ਉਹੀ ਕਰਨਗੇ।
2014 'ਚ ਇਕੱਲੇ ਲੜੇ ਸਨ ਚੋਣ
ਜ਼ਿਕਰਯੋਗ ਹੈ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਵਿਵਾਦ ਤੋਂ ਬਾਅਦ 2014 ਦੀਆਂ ਵਿਧਾਨ ਸਭਾ ਚੋਣਾਂ ਭਾਜਪਾ ਅਤੇ ਸ਼ਿਵ ਸੈਨਾ ਨੇ ਵੱਖ-ਵੱਖ ਲੜੀਆਂ ਸੀ। ਭਾਜਪਾ ਨੇ 260 ਸੀਟਾਂ 'ਤੇ ਚੋਣਾਂ ਲੜੀਆਂ ਸਨ, ਜਿਨ੍ਹਾਂ 'ਚੋਂ ਉਸ ਨੂੰ 122 ਸੀਟਾਂ 'ਤੇ ਜਿੱਤ ਮਿਲੀ ਸੀ, ਜਦੋਂ ਕਿ ਸ਼ਿਵ ਸੈਨਾ ਨੇ 282 ਸੀਟਾਂ 'ਤੇ ਚੋਣਾਂ ਲੜੀਆਂ ਸਨ ਅਤੇ ਉਸ ਨੂੰ 63 ਸੀਟਾਂ ਮਿਲੀਆਂ ਸਨ।
JJP ਨੇ ਜਾਰੀ ਕੀਤੀ ਚੌਥੀ ਲਿਸਟ, ਦੁਸ਼ਯੰਤ ਚੌਟਾਲਾ ਇਸ ਸੀਟ ਤੋਂ ਲੜਨਗੇ ਚੋਣ
NEXT STORY