ਬਠਿੰਡਾ (ਸੁਖਵਿੰਦਰ) : ਬਠਿੰਡਾ ਮਲੋਟ ਰੋਡ 'ਤੇ ਬੇਕਾਬੂ ਹੋਣ ਕਾਰਨ ਇਕ ਸੀਮੈਂਟ ਦਾ ਭਰਿਆ ਟਰੱਕ ਝਾੜੀਆਂ 'ਚ ਪਲਟ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜਾਣਕਾਰੀ ਦਿੰਦਿਆ ਟਰੱਕ ਦੇ ਡਰਾਈਵਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਅੰਬੂਜਾ ਸੀਮੈਂਟ ਫੈਕਟਰੀ ਤੋਂ ਸੀਮੈਂਟ ਭਰਕੇ ਰਾਮਪੁਰੇ ਜਾ ਰਿਹਾ ਸੀ।
ਜਦੋਂ ਉਸ ਵਲੋਂ ਟਰੱਕ ਨੂੰ ਪੁਲ ਤੋਂ ਉਤਾਰਿਆ ਤਾਂ ਟਰੱਕ ਦੇ ਬ੍ਰੇਕ ਫੇਲ੍ਹ ਹੋ ਗਏ ਅਤੇ ਟਰੱਕ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੀਆਂ ਝਾੜੀਆ ਵਿਚ ਜਾ ਕੇ ਪਲਟ ਗਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ, ਜਦੋਂ ਕਿ ਟਰੱਕ ਦਾ ਭਾਰੀ ਨੁਕਸਾਨ ਹੋ ਗਿਆ।
ਪੰਜਾਬ 'ਚ ਰੂਹ ਕੰਬਾਊ ਹਾਦਸਾ! ਵਿੱਛ ਗਈਆਂ ਲਾਸ਼ਾਂ; BMW ਦੇ ਉੱਡੇ ਪਰਖੱਚੇ
NEXT STORY