ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਪਿਛਲੇ ਸਾਲ ਡਿਊਟੀ ਦੌਰਾਨ ਸਕੂਲ ਦੇ ਜਿਸ ਅਧਿਆਪਕ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ, ਸੂਬਾ ਸਰਕਾਰ ਨੇ ਉਸ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜਾ ਦੇ ਦਿੱਤਾ ਹੈ।
ਮੰਤਰੀ ਨੇ ਇਕ ਵੀਡੀਓ ਟਵੀਟ ਕੀਤਾ, ਜਿਸ ’ਚ ਸ਼ਿਵਜੀ ਮਿਸ਼ਰਾ ਦੀ ਪਤਨੀ ਅਤੇ ਦੋਵੇਂ ਪੁੱਤਰਾਂ ਨੇ ਉਸ ਦੇ ਮਰਨ ਤੋਂ ਬਾਅਦ ਆਪਣੇ ਦੁਖ਼ਦ ਅਨੁਭਵ ਸਾਂਝੇ ਕੀਤੇ ਹਨ। ਵੀਡੀਓ ਵਿਚ ਮਿਸ਼ਰਾ ਦੇ ਪੁੱਤਰ ਆਯੂਸ਼ ਕੁਮਾਰ ਨੇ ਦੱਸਿਆ ਕਿ ਉਸ ਦੇ ਪਿਤਾ ਪਿਛਲੇ ਸਾਲ ਲਾਕਡਾਊਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੂੰ ਭੋਜਨ ਉਪਲੱਬਧ ਕਰਾਉਣ ਵਾਲੇ ਦਲ ਵਿਚ ਸ਼ਾਮਲ ਸਨ।
ਮਿਸ਼ਰਾ ਦੇ ਪਰਿਵਾਰ ਮੁਤਾਬਕ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਮਗਰੋਂ ਜੂਨ 2020 ਵਿਚ ਅਧਿਆਪਕ ਦੀ ਮੌਤ ਹੋ ਗਈ ਸੀ। ਜੈਨ ਨੇ ਟਵੀਟ ਕੀਤਾ ਕਿ ਸ਼ਿਵਜੀ ਮਿਸ਼ਰਾ ਇਕ ਹੋਣਹਾਰ ਅਧਿਆਪਕ ਸਨ, ਜਿਨ੍ਹਾਂ ਦਾ ਡਿਊਟੀ ਦੌਰਾਨ ਕੋਰੋਨਾ ਵਾਇਰਸ ਕਾਰਨ ਦਿਹਾਂਤ ਹੋਇਆ। ਦਿੱਲੀ ਸਰਕਾਰ ਵਲੋਂ ਉਨ੍ਹਾਂ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਸਨਮਾਨ ਰਾਸ਼ੀ ਪ੍ਰਦਾਨ ਕੀਤੀ ਗਈ ਹੈ। ਅਸੀਂ ਉਨ੍ਹਾਂ ਦੀ ਕਮੀ ਨੂੰ ਤਾਂ ਪੂਰਾ ਨਹੀਂ ਕਰ ਸਕਦੇ ਪਰ ਉਨ੍ਹਾਂ ਦੇ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ।
ਅੱਤਵਾਦੀ ਸਮੂਹਾਂ ਨੂੰ ਫੰਡ ਦੇਣ ਲਈ ਕੀਤਾ ਜਾ ਰਿਹੈ ਨਾਰਕੋ ਤਸਕਰੀ ਦਾ ਇਸਤੇਮਾਲ : ਜੰਮੂ ਕਸ਼ਮੀਰ DGP
NEXT STORY